20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ ਦੌਰਾਨ ਡਾ: ਗੁਰਮਿੰਦਰ ਕੌਰ ਸਿੱਧੂ ਦੀ ਪੁਸਤਕ ਲੋਕ-ਅਰਪਣ

ਅਜੀਤ ਡੈਸਕ 22-07-2026
ਐਬਟਸਫੌਰਡ, 21 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਜੁਲਾਈ ਮਹੀਨੇ ਦੀ ਇਕੱਤਰਤਾ ‘ਕੈਨੇਡਾ ਡੇਅ’ ਨੂੰ ਸਮਰਪਿਤ ਕੀਤੀ ਗਈ। ਇਸ ਇਕੱਤਰਤਾ ਦੀ ਵਿਸ਼ੇਸ਼ਤਾ ਇਹ ਰਹੀ ਕਿ ਪ੍ਰਸਿੱਧ ਲੇਖਿਕਾ ਡਾ: ਗੁਰਮਿੰਦਰ ਕੌਰ ਸਿੱਧੂ ਦੀ ਪੁਸਤਕ ‘ਪਰਦੇਸਾਂ ਵਿੱਚੋਂ ਚੁਗੇ ਹਰਫ’ ਉੱਘੇ ਲੇਖਕਾਂ,ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਹਾਜ਼ਰੀ ਵਿੱਚ ਲੋਕ-ਅਰਪਣ ਕੀਤੀ ਗਈ।
ਹਰ ਵਾਰ ਦੀ ਤਰ੍ਹਾਂ ਸਟੇਜ ਪਲਵਿੰਦਰ ਸਿੰਘ ਰੰਧਾਵਾ(ਸਕੱਤਰ) ਨੇ ਸੰਭਾਲੀ ਅਤੇ ਹਾਜ਼ਰ ਲੇਖਕਾਂ/ਸਰੋਤਿਆਂ ਨੂੰ ਜੀ ਆਇਆ ਆਖਿਆ। ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ,ਲੇਖਿਕਾ ਡਾ: ਗੁਰਮਿੰਦਰ ਕੌਰ ਸਿੱਧੂ,ਲੇਖਿਕਾ ਡਾ: ਦਵਿੰਦਰਪਾਲ ਕੌਰ ਸ਼ਾਮਲ ਹੋਏ। ਪਲਵਿੰਦਰ ਸਿੰਘ ਰੰਧਾਵਾ ਨੇ ‘ਕੈਨੇਡਾ ਡੇਅ’ ਦੀ ਵਧਾਈ ਦੇ ਨਾਲ ਹੀ ਜੁਲਾਈ ਮਹੀਨੇ ਵਿੱਚ ਜਨਮ ਦਿਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਭਾ ਵੱਲੋਂ ਵਧਾਈ ਦਿੱਤੀ। ਇਸ ਤੋਂ ਬਾਅਦ ਗੁਰਦਰਸ਼ਨ ਸਿੰਘ ਮਠਾੜੂ ਨੇ ਕੈਨੇਡਾ ਦਾ ਰਾਸ਼ਟਰੀ ਗੀਤ ਗਾਇਨ ਕਰਕੇ ਕਵੀ ਦਰਬਾਰ ਦਾ ਅਰੰਭ ਕੀਤਾ। ਚਮਕੌਰ ਸਿੰਘ ਸੇਖੋਂ ਨੇ ਕੈਨੇਡਾ ਨਾਲ ਸਬੰਧਤ ਗੀਤ ਗਾਇਆ। ਦਰਸ਼ਨ ਸਿੰਘ ਸੰਘਾ ਨੇ ਹਾਸ-ਵਿਅੰਗ ਬੋਲੀਆਂ ਪਾ ਕੇ ਵਾਹ-ਵਾਹ ਕਰਵਾਈ। ਜਸਬੀਰ ਕੌਰ ਮਾਨ, ਡਾ: ਦਵਿੰਦਰਪਾਲ ਕੌਰ ਅਤੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ‘ਪਰਦੇਸਾਂ ਵਿੱਚੋਂ ਚੁਗੇ ਹਰਫ’ ਕਿਤਾਬ ਤੇ ਪਰਚੇ ਪੜ੍ਹੇ। ਡਾ: ਗੁਰਮਿੰਦਰ ਕੌਰ ਸਿੱਧੂ ਨੇ ਆਪਣੀ ਨਵ-ਪ੍ਰਕਾਸ਼ਤ ਪੁਸਤਕ ਦੀ ਜਾਣ-ਪਛਾਣ ਕਰਵਾਈ ਅਤੇ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਡਾ: ਗੁਰਮਿੰਦਰ ਸਿੱਧੂ ਦੀ ਪ੍ਰਸੰਸਕ, ਡਾ: ਸਤਬੀਰ ਕੌਰ ਨੇ ਡਾ: ਸਿੱਧੂ ਨਾਲ ਆਪਣੇ ਸਾਹਿਤਕ ਰਿਸ਼ਤੇ ਬਾਰੇ, ਸਾਹਿਤ ਅਤੇ ਸਾਹਿਤਕਾਰਾਂ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਸਾਂਝੇ ਕੀਤੇ। ਪ੍ਰੋ: ਕਸ਼ਮੀਰਾ ਸਿੰਘ ਨੇ ਇਤਿਹਾਸ ਦੇ ਝਰੋਖੇ ਵਿੱਚੋਂ ‘ਸਿੱਖ ਧਰਮ ਦਾ ਜਨਮ’ ਵਿਸ਼ੇ ਤੇ ਕੀਮਤੀ ਵਿਚਾਰ ਸਾਂਝੇ ਕੀਤੇ। ਭੁਪਿੰਦਰ ਸਿੰਘ ਮੱਲ੍ਹੀ,ਸੁਰਜੀਤ ਬਾਠ ਅਤੇ ਸੁੱਚਾ ਸਿੰਘ ਕਲੇਰ ਨੇ ਵੀ ਆਪੋ-ਆਪਣੇ ਵਿਚਾਰਾਂ ਦੀ ਸਾਂਝ ਪਾਈ। ਸੁਰਜੀਤ ਸਿੰਘ ਮਾਧੋਪੁਰੀ ਨੇ ਤਰੰਨਮ ਵਿੱਚ ਗੀਤ, ਰਾਜਵੰਤ ਬਾਗੜੀ ਨੇ ਗ਼ਜ਼ਲ,ਹਰਚੰਦ ਸਿੰਘ ਗਿੱਲ ਨੇ ਡਾ: ਗੁਰਮਿੰਦਰ ਕੌਰ ਸਿੱਧੂ ਦੀ ਪ੍ਰਸੰਸਾ ਵਿੱਚ ਬਹੁਤ ਪਿਆਰੀ ਕਵਿਤਾ ਪੇਸ਼ ਕਰਕੇ ਖੂਬ ਦਾਦ ਬਟੋਰੀ। ਆਦੇਸ਼ਪ੍ਰੀਤ ਕੌਰ ਨੇ ਕਵਿਤਾ,ਦਵਿੰਦਰ ਕੌਰ ਜੌਹਲ ਨੇ ਕਵਿਤਾ,ਹਰਚਰਨ ਸਿੰਘ ਸੰਧੂ ਨੇ ਕਵਿਤਾ,ਇੰਦਰਜੀਤ ਸਿੰਘ ਧਾਮੀ ਨੇ ਕਵਿਤਾ,ਸੁਖਬੀਰ ਸਿੰਘ ਮੋਹਾਲੀ ਨੇ ਗੀਤ,ਵੀਤ ਬਾਦਸ਼ਾਹਪੁਰੀ ਨੇ ਗੀਤ,ਕੁਲਦੀਪ ਜਗਪਾਲ ਨੇ ਕਵਿਤਾ,ਗੁਰਮੀਤ ਕਾਲਕਟ ਨੇ ਕੈਨੇਡਾ ਬਾਰੇ ਕਵਿਤਾ,ਮਨਜੀਤ ਸਿੰਘ ਮੱਲ੍ਹਾ ਨੇ ਕਵਿਤਾ,ਡਾ: ਬਲਦੇਵ ਸਿੰਘ ਖਹਿਰਾ ਨੇ ਮਿੰਨੀ ਕਹਾਣੀ ਅਤੇ ਪੇਸ਼ ਕਰਕੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਉਪਰੰਤ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨੁਮਾਇੰਦਿਆਂ ਅਤੇ ਹਾਜ਼ਰ ਲੇਖਕਾਂ ਵੱਲੋ ਡਾ: ਗੁਰਮਿੰਦਰ ਕੌਰ ਸਿੱਧੂ ਦੀ ਪੁਸਤਕ ‘ਪਰਦੇਸਾਂ ਵਿੱਚੋਂ ਚੁਗੇ ਹਰਫ’ ਲੋਕ-ਅਰਪਣ ਕੀਤੀ ਗਈ ਅਤੇ ਸਭਾ ਵੱਲੋਂ ਸਨਮਾਨ ਚਿੰਨ੍ਹ ਨਾਲ ਲੇਖਿਕਾ ਦਾ ਸਨਮਾਨ ਵੀ ਕੀਤਾ ਗਿਆ।ਡਾ: ਗੁਰਮਿੰਦਰ ਕੌਰ ਸਿੱਧੂ ਵੱਲੋਂ ਸੀਨੀਅਰ ਸਿਟੀਜਨ ਸੈਂਟਰ ਦੇ ਮੈਂਬਰਾਂ ਨੂੰ ਪੁਸਤਕ ਭੇਟ ਕੀਤੀ ਗਈ।
ਇਨ੍ਹਾਂ ਤੋਂ ਇਲਾਵਾ ਗੁਰਚਰਨ ਸਿੰਘ ਬਰਾੜ,ਦਿਲਦੀਪ ਕੌਰ ਖਹਿਰਾ,ਪ੍ਰਸਿੱਧ ਨਾਵਲਕਾਰਾ ਹਰਕੀਰਤ ਕੌਰ ਚਾਹਲ,ਨਰਿੰਦਰ ਕੌਰ ਢਿੱਲੋਂ, ਮੋਹਨ ਗਿੱਲ,ਡਾ: ਸਾਧੂ ਸਿੰਘ,ਪ੍ਰਸਿੱਧ ਲੇਖਕ ਜਰਨੈਲ ਸੇਖਾ,ਕ੍ਰਿਸ਼ਨ ਵੈਕਟਰ,ਜਿਲੇ ਸਿੰਘ,ਡਾ: ਰਣਜੀਤ ਸਿੰਘ ਪੰਨੂ,ਇੰਦਰਪਾਲ ਸੰਧੂ,ਜੋਧ ਸਿੰਘ ਧਾਲੀਵਾਲ,ਸ਼ੀਲਾ ਧਾਲੀਵਾਲ,ਡਾ: ਸਬਨੂਰ,ਬਿੰਦੂ ਮਠਾੜੂ,ਆਦਮਪ੍ਰੀਤ ਕੌਰ ਬਰਾੜ,ਪਰਮਿੰਦਰ ਕੌਰ ਸਵੈਚ,ਪ੍ਰਤਿਪਾਲ ਕੌਰ,ਜਸਵਿੰਦਰ ਕੌਰ ਬਾਠ,ਬਲਦੇਵ ਸਿੰਘ ਗਿੱਲ,ਸੁੱਖੀ,ਮੋਹਨ ਬਚਰਾ,ਉੱਘੇ ਸ਼ਾਇਰ ਰਾਜਵੰਤ ਰਾਜ,ਅਵਤਾਰ ਸਿੰਘ ਢਿਲੋਂ,ਜਰਨੈਲ ਸਿੰਘ ਗਿੱਲ,ਅਮਨਦੀਪ ਸਿੰਘ ਚੀਮਾ,ਦਵਿੰਦਰ ਸਿੰਘ ਮੰਗਤ,ਨਿਰਮਲ ਗਿੱਲ,ਅਮਰਜੀਤ ਕੌਰ ਮਾਂਗਟ,ਕੁਲਦੀਪ ਸਿੰਘ ਮੱਲ੍ਹੀ ਆਦਿ ਨੇ ਸ਼ਾਮਿਲ ਹੋ ਕੇ ਮੀਟਿੰਗ ਦੀ ਸ਼ੋਭਾ ਵਧਾਈ। ਅੰਤ ਵਿੱਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਹਾਜ਼ਰ ਲੇਖਕਾਂ,ਵਿਦਵਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ।
ਪਿਛਲੀ ਖ਼ਬਰ ਬਰਤਾਨੀਆ ਦੇ ‘ਲਾਟਰੀ ਵੀਜ਼ਾ’ ਲਈ ਅੱਜ ਖੁੱਲ੍ਹੇਗੀ ਆਖ਼ਰੀ ਬੈਲਟ, ਭਾਰਤੀ ਨੌਜਵਾਨਾਂ ਕੋਲ ਦੋ ਸਾਲ ਲਈ ਯੂਕੇ ਆ ਕੇ ਕੰਮ ਅਤੇ... ਅਗਲੀ ਖ਼ਬਰ ਸਾਬਕਾ ਪਹਿਲਵਾਨ ਚਰਨਜੀਤ ਸੈਪਲਾ ਸਵਰਗਵਾਸ -ਪਰਿਵਾਰ ਹੀ ਨਹੀਂ ਭਾਈਚਾਰੇ ਲਈ ਵੱਡਾ ਘਾਟਾ- ਗਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।