25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਡਾ. ਗੁਰਨਾਮ ਸਿੰਘ ਅਮਰੀਕਾ ’ਚ ‘ਗੁਰਮਤਿ ਸੰਗੀਤ ਮਾਰਤੰਡ’ ਪੁਰਸਕਾਰ ਨਾਲ ਸਨਮਾਨਿਤ

ਅਜੀਤ ਡੈਸਕ 22-07-2026
ਫ਼ਤਹਿਗੜ੍ਹ ਸਾਹਿਬ, 21 ਜੁਲਾਈ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਨਾਲ ਸਬੰਧਿਤ ਪ੍ਰਸਿੱਧ ਰਾਗੀ ਡਾ. ਗੁਰਨਾਮ ਸਿੰਘ ਨੂੰ ਅਮਰੀਕਾ ਦੇ ਕੈਲੇਫੋਰਨੀਆ ਵਿਖੇ ਦਰਬਾਰ-ਏ-ਗੁਰਮਤਿ ਸੰਗੀਤ ਸੰਸਥਾ ਵਲੋਂ ਕਰਵਾਏ ਤੀਜੇ ਸਾਲਾਨਾ ਰਾਗ ਦਰਬਾਰ ਦੇ ਦੌਰਾਨ ‘ਗੁਰਮਤਿ ਸੰਗੀਤ ਮਾਰਤੰਡ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਸ਼ਵ-ਪ੍ਰਸਿੱਧ ਸੰਗੀਤ ਆਚਾਰੀਆ ਡਾ. ਗੁਰਨਾਮ ਸਿੰਘ ਭਾਰਤ ਦੇ ਰਾਸ਼ਟਰਪਤੀ ਵਲੋਂ ਦਿੱਤੇ ਜਾਣ ਵਾਲੇ ਸੰਗੀਤ ਨਾਟਕ ਅਕਾਦਮੀ ਅਵਾਰਡ ਦੇ ਵੀ ਪ੍ਰਾਪਤ ਕਰਤਾ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰਮਤਿ ਸੰਗੀਤ ਚੇਅਰ ਦੇ ਸੰਸਥਾਪਕ ਮੁਖੀ, ਗੁਰਨਾਮ ਸਿੰਘ ਨੇ ਆਪਣਾ ਸਮੁੱਚਾ ਜੀਵਨ ਸਿੱਖ ਗੁਰੂ ਸਾਹਿਬਾਨਾਂ ਵਲੋਂ ਬਖ਼ਸ਼ੀ ਗਈ ਗੁਰਮਤਿ ਸੰਗੀਤ ਪਰੰਪਰਾ ਦੀ ਸੇਵਾ ਲਈ ਸਮਰਪਿਤ ਕੀਤਾ ਹੈ।
ਉਨ੍ਹਾਂ ਨੇ ਗੁਰਮਤਿ ਸੰਗੀਤ ਦੀ ਅਕਾਦਮਿਕ ਸਥਾਪਨਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੰਤੀ ਸਾਜ਼ਾਂ ਨਾਲ ਸ਼ਬਦ ਕੀਰਤਨ ਦੀ ਪੁਨਰ-ਸੁਰਜੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਮੁੱਖ ਅਤੇ 31 ਮਿਸ਼ਰਤ ਰਾਗਾਂ ਦੀ ਵਿਸ਼ਵ ਦੀ ਪਹਿਲੀ ਮੌਲਿਕ ਰਾਗਾਤਮਿਕ ਰਿਕਾਰਡਿੰਗ ਅਤੇ ਯੂਨੀਵਰਸਿਟੀ ਪੱਧਰ ਤੇ ਗੁਰਮਤਿ ਸੰਗੀਤ ਨੂੰ ਸਥਾਪਿਤ ਕਰਨ ਲਈ ਵਿਭਾਗ, ਚੇਅਰਾਂ ਅਤੇ ਅਕਾਦਮਿਕ ਢਾਂਚਿਆਂ ਦੀ ਸਿਰਜਣਾ ਲਈ ਇਤਿਹਾਸਕ ਯੋਗਦਾਨ ਪਾਇਆ ਹੈ।
ਪਿਛਲੀ ਖ਼ਬਰ ਭਾਰਤੀ ਟਰੱਕ ਚਾਲਕਾਂ ਨਾਲ ਨਸਲੀ ਵਿਤਕਰਾ ਬਰਦਾਸ਼ਤ ਨਹੀਂ-ਟੋਨੀ ਬਰਕ ਅਗਲੀ ਖ਼ਬਰ ਕੈਨੇਡਾ ਤੇ ਅਮਰੀਕਾ ਵਿਚਾਲੇ ਵਪਾਰਕ ਜੰਗ ਹੋਰ ਤੇਜ਼ ਅਮਰੀਕੀ ਰਾਸ਼ਟਰਪਤੀ ਨੇ ਨਵੇਂ ਟੈਰਿਫ ਐਲਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।