25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਭਾਰਤੀ ਟਰੱਕ ਚਾਲਕਾਂ ਨਾਲ ਨਸਲੀ ਵਿਤਕਰਾ ਬਰਦਾਸ਼ਤ ਨਹੀਂ-ਟੋਨੀ ਬਰਕ

ਅਜੀਤ ਡੈਸਕ 22-07-2026
ਮੈਲਬੌਰਨ, 21 ਜੁਲਾਈ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਭਾਰਤੀ ਮੂਲ ਦੇ ਟਰੱਕ ਚਾਲਕਾਂ ਨਾਲ ਹੋ ਰਹੇ ਨਸਲੀ ਵਿਤਕਰੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਹੈ ਕਿ ਅਜਿਹੇ ਵਰਤਾਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੁਝ ਭਾਰਤੀ ਟਰੱਕ ਚਾਲਕਾਂ ਨੂੰ ਨਸਲੀ ਗਾਲਾਂ, ਧਮਕੀਆਂ ਅਤੇ ਸੀ.ਬੀ. ਰੇਡੀਓ ਰਾਹੀਂ ਨਫ਼ਰਤ ਭਰੇ ਸੁਨੇਹਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਇੰਟਰਵਿਊ ਦੌਰਾਨ ਬਰਕ ਨੇ ਕਿਹਾ ਕਿ ਸਰਕਾਰ ਪਰਵਾਸੀ ਕਾਮਿਆਂ ਦੀ ਸੁਰੱਖਿਆ ਲਈ ਕਦਮ ਚੁੱਕ ਰਹੀ ਹੈ ਤੇ ਦੇਸ਼ ਦੀਆਂ ਰਾਜਧਾਨੀਆਂ ਵਿੱਚ ਸਹਾਇਤਾ ਕੇਂਦਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵੀਜ਼ਾ ਰੱਦ ਹੋਣ ਜਾਂ ਮਾਲਕ ਵੱਲੋਂ ਬਦਲੇ ਦੀ ਕਾਰਵਾਈ ਦੇ ਡਰ ਕਾਰਨ ਕਈ ਪਰਵਾਸੀ ਕਾਮੇ ਸ਼ਿਕਾਇਤ ਕਰਨ ਤੋਂ ਹਿਚਕਚਾਉਂਦੇ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਵਿਦੇਸ਼ੀ ਕਾਮਿਆਂ ਖ਼ਿਲਾਫ਼ ਸਿਆਸੀ ਬਿਆਨਬਾਜ਼ੀ ਨਸਲੀ ਵਿਤਕਰੇ ਨੂੰ ਹੋਰ ਵਧਾ ਸਕਦੀ ਹੈ।
ਪਿਛਲੀ ਖ਼ਬਰ ਗੂਗਲ ਮੁਲਾਜ਼ਮਾਂ ਦੀ ਬਜਾਏ ਮੁਨਾਫੇ ਨੂੰ ਦੇ ਰਿਹਾ ਤਰਜੀਹ ਅਗਲੀ ਖ਼ਬਰ ਡਾ. ਗੁਰਨਾਮ ਸਿੰਘ ਅਮਰੀਕਾ ’ਚ ‘ਗੁਰਮਤਿ ਸੰਗੀਤ ਮਾਰਤੰਡ’ ਪੁਰਸਕਾਰ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।