25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਕੈਨੇਡਾ ਤੇ ਅਮਰੀਕਾ ਵਿਚਾਲੇ ਵਪਾਰਕ ਜੰਗ ਹੋਰ ਤੇਜ਼ ਅਮਰੀਕੀ ਰਾਸ਼ਟਰਪਤੀ ਨੇ ਨਵੇਂ ਟੈਰਿਫ ਐਲਾਨੇ

ਅਜੀਤ ਡੈਸਕ 22-07-2026
ਸਤਪਾਲ ਸਿੰਘ ਜੌਹਲ
ਟੋਰਾਂਟੋ, 21 ਜੁਲਾਈ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਕੱਲ੍ਹ ਅਮਰੀਕਾ ਦੇ 1930 `ਚ ਲਾਗੂ ਕੀਤੇ ਗਏ ਟੈਰਿਫ ਐਕਟ ਦੀ ਧਾਰਾ 338 ਤਹਿਤ ਇਕ ਕਾਰਜਕਾਰੀ ਹੁਕਮ ਉੱਪਰ ਦਸਤਖਤ ਕੀਤੇ ਜਿਸ ਅਨੁਸਾਰ ਕੈਨੇਡਾ ਤੋਂ ਅਮਰੀਕਾ ਨਿਰਯਾਤ ਕੀਤੀਆਂ ਜਾਂਦੀਆਂ ਵਸਤਾਂ ਉੱਪਰ 50 ਫੀਸਦ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਹ ਹੁਕਮ 19 ਅਗਸਤ 2026 ਤੋਂ ਲਾਗੂ ਹੋਵੇਗਾ। ਇਸ ਵਾਰੀ ਉਨ੍ਹਾਂ ਨੇ ਕੈਨੇਡਾ ਨੂੰ ਸਜਾਯਾਫਤਾ ਕਰਨ ਲਈ ਚੀਨ ਨਾਲ ਕੈਨੇਡਾ ਦੀ ਵੱਧ ਰਹੀ ਵਪਾਰਕ ਨੇੜਤਾ, ਅਮਰੀਕੀ ਸ਼ਰਾਬਾਂ ਉੱਪਰ ਕੈਨੇਡਾ ਦੀਆਂ ਸੂਬਾਈ ਸਰਕਾਰਾਂ ਵਲੋਂ ਲਗਾਈ ਹੋਈ ਪਾਬੰਦੀ ਤੇ ਕੈਨੇਡਾ ਦੇ ਜੰਗਲਾਂ ’ਚ ਲੱਗੀ ਹੋਈ ਭਿਆਨਕ ਅੱਗ ਦੇ ਧੂੰਏਂ ਨਾਲ਼ ਅਮਰੀਕਾ ਵਿਚ ਪ੍ਰਦੂਸ਼ਣ ਫੈਲਣ ਨੂੰ ਅਧਾਰ ਬਣਾਇਆ ਹੈ। ਨਵਾਂ ਟੈਰਿਫ ਲੱਗਣ ਨਾਲ਼ ਕੈਨੇਡਾ ਤੋਂ 20 ਅਰਬ ਡਾਲਰਾਂ ਦੇ ਨਿਰਯਾਤ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ।
ਪਿਛਲੀ ਖ਼ਬਰ ਡਾ. ਗੁਰਨਾਮ ਸਿੰਘ ਅਮਰੀਕਾ ’ਚ ‘ਗੁਰਮਤਿ ਸੰਗੀਤ ਮਾਰਤੰਡ’ ਪੁਰਸਕਾਰ ਨਾਲ ਸਨਮਾਨਿਤ ਅਗਲੀ ਖ਼ਬਰ ਪਾਵਰਕਾਮ-ਟਰਾਂਸਕੋ ਮੁਲਾਜ਼ਮਾਂ ਦੀ ਦੋ ਰੋਜ਼ਾ ਹੜਤਾਲ ਨੂੰ ਪੈਨਸ਼ਨਰ ਐਸੋਸੀਏਸ਼ਨ ਦਾ ਭਰਵਾਂ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।