04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਅਡਾਨੀ ਮਾਮਲਾ ਵਾਪਸ ਲੈਣ ਦੇ ਫ਼ੈਸਲੇ ’ਤੇ ਮੁੱਖ ਸਰਕਾਰੀ ਵਕੀਲ ਨੇ ਸਿੱਧੀ ਹਮਾਇਤ ਤੋਂ ਕੀਤਾ ਪ੍ਰਹੇਜ਼

ਅਜੀਤ ਡੈਸਕ 20-07-2026
ਨਿਊਯਾਰਕ, 19 ਜੁਲਾਈ (ਰਾਜੂ ਸਾਹਿਬਾਜ਼ਪੁਰਾ)-ਭਾਰਤੀ ਉਦਯੋਗਪਤੀ ਗੌਤਮ ਅਡਾਨੀ ਵਿਰੁੱਧ ਚੱਲ ਰਹੇ ਕਥਿਤ ਰਿਸ਼ਵਤਖੋਰੀ ਤੇ ਧੋਖਾਧੜੀ ਦੇ ਅਪਰਾਧਿਕ ਮਾਮਲੇ ਨੂੰ ਵਾਪਸ ਲੈਣ ਦੇ ਅਮਰੀਕੀ ਨਿਆਂ ਵਿਭਾਗ ਦੇ ਫ਼ੈਸਲੇ ’ਤੇ ਬਰੁਕਲਿਨ ਦੇ ਮੁੱਖ ਸੰਘੀ ਸਰਕਾਰੀ ਵਕੀਲ ਨੇ ਸਿੱਧੀ ਹਮਾਇਤ ਕਰਨ ਤੋਂ ਪਰਹੇਜ਼ ਕੀਤਾ ਹੈ। ਬਰੁਕਲਿਨ ਦੇ ਮੁੱਖ ਸਰਕਾਰੀ ਵਕੀਲ ਜੋਸਫ਼ ਨੋਸੇਲਾ ਜੂਨੀਅਰ ਨੇ ਮਾਮਲੇ ਦੀ ਸੁਣਵਾਈ ਕਰ ਰਹੇ ਸੰਘੀ ਜੱਜ ਨੂੰ ਭੇਜੇ ਪੱਤਰ ਵਿਚ ਕਿਹਾ ਕਿ ਕੇਸ ਵਾਪਸ ਲੈਣ ਦਾ ਫ਼ੈਸਲਾ ਉਨ੍ਹਾਂ ਨੇ ਨਹੀਂ ਕੀਤਾ। ਉਨ੍ਹਾਂ ਮੁਤਾਬਕ ਨਿਆਂ ਵਿਭਾਗ ਦੇ ਉੱਚ ਅਧਿਕਾਰੀ ਵੱਲੋਂ ਦਿੱਤੇ ਕਾਰਨਾਂ ਨੂੰ ਗ਼ਲਤ ਜਾਂ ਬਣਾਵਟੀ ਮੰਨਣ ਲਈ ਉਨ੍ਹਾਂ ਕੋਲ ਕੋਈ ਆਧਾਰ ਨਹੀਂ ਹੈ। ਹਾਲਾਂਕਿ ਨੋਸੇਲਾ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਨਿੱਜੀ ਜਾਂ ਕਾਨੂੰਨੀ ਤੌਰ ਉੱਤੇ ਅਡਾਨੀ ਵਿਰੁੱਧ ਮਾਮਲਾ ਵਾਪਸ ਲੈਣ ਨਾਲ ਸਹਿਮਤ ਹਨ ਜਾਂ ਨਹੀਂ। ਉਨ੍ਹਾਂ ਦਾ ਇਹ ਸੰਭਲਿਆ ਹੋਇਆ ਜਵਾਬ ਇਸ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਅਦਾਲਤ ਨੇ ਖ਼ਾਸ ਤੌਰ ਉੱਤੇ ਪੁੱਛਿਆ ਸੀ ਕਿ ਕੀ ਉਹ ਨਿਆਂ ਵਿਭਾਗ ਦੇ ਫ਼ੈਸਲੇ ਨਾਲ ਸਹਿਮਤ ਹਨ ਤੇ ਕੀ ਮਾਮਲਾ ਰੱਦ ਕਰਨ ਲਈ ਕੋਈ ਹੋਰ ਕਾਰਨ ਵੀ ਮੌਜੂਦ ਹੈ।
ਪਿਛਲੀ ਖ਼ਬਰ ਐਡੀਲੇਡ ਵਿਖੇ ‘ਮੇਲਾ ਤ੍ਰਿੰਝਣਾਂ ਦਾ’ ਸ਼ਾਨੋ-ਸ਼ੌਕਤ ਨਾਲ ਸੰਪੰਨ -ਭੰਗੜੇ, ਗਿੱਧੇ, ਬੋਲੀਆਂ ਤੇ ਲੋਕ-ਗੀਤਾਂ ਨਾਲ ਗੂੰਜਿਆ... ਅਗਲੀ ਖ਼ਬਰ ਇੰਗਲੈਂਡ ਵਲੋਂ ਫਰਾਂਸ ਨੂੰ 6-4 ਨਾਲ ਹਰਾ ਕੇ 60 ਸਾਲਾਂ ਦਾ ਸਭ ਤੋਂ ਵਧੀਆ ਵਿਸ਼ਵ ਕੱਪ ਨਤੀਜਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।