07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਕਾਮਨਵੈਲਥ ਖੇਡਾਂ ਗਲਾਸਗੋ 2026 : ਪੈਰਾ ਪਾਵਰਲਿਫਟਰਾਂ ਨਾਲ ਸ਼ੁਰੂ ਹੋਵੇਗਾ ਸੋਨ ਤਗਮਿਆਂ ਦਾ ਸਫ਼ਰ

ਅਜੀਤ ਡੈਸਕ 18-07-2026
ਗਲਾਸਗੋ, 17 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਕਾਮਨਵੈਲਥ ਖੇਡਾਂ ਇਸ ਵਾਰ 23 ਜੁਲਾਈ ਤੋਂ 2 ਅਗਸਤ ਤੱਕ ਗਲਾਸਗੋ ਵਿੱਚ ਹੋ ਰਹੀਆਂ ਹਨ। ਕਾਮਨਵੈਲਥ ਖੇਡਾਂ 2026 ਵਿੱਚ ਪਹਿਲਾ ਸੋਨ ਤਗਮਾ ਪੈਰਾ ਪਾਵਰਲਿਫਟਿੰਗ ਮੁਕਾਬਲੇ ਵਿੱਚ ਜਿੱਤਣ ਵਾਲੇ ਖਿਡਾਰੀ ਨੂੰ ਦਿੱਤਾ ਜਾਵੇਗਾ। ਇਹ ਕਾਮਨਵੈਲਥ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਪੈਰਾ ਖੇਡ ਨਾਲ ਮੈਡਲ ਮੁਕਾਬਲਿਆਂ ਦੀ ਸ਼ੁਰੂਆਤ ਹੋਵੇਗੀ। 24 ਜੁਲਾਈ ਨੂੰ ਹੋਣ ਵਾਲੇ ਪੈਰਾ ਪਾਵਰਲਿਫਟਿੰਗ ਮੁਕਾਬਲੇ ਨਾਲ ਖੇਡਾਂ ਦੇ ਮੈਡਲ ਇਵੈਂਟਾਂ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ 26 ਤੋਂ 30 ਜੁਲਾਈ ਤੱਕ ਵਿਸ਼ਵ ਪੱਧਰੀ ਵੇਟਲਿਫਟਰ ਵੱਖ-ਵੱਖ ਭਾਰ ਵਰਗਾਂ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਪੈਰਾ ਪਾਵਰਲਿਫਟਿੰਗ ਵਿੱਚ ਭਾਰਤ ਨੇ ਸੱਤ ਮੈਂਬਰੀ ਟੀਮ ਉਤਾਰੀ ਹੈ। ਪੁਰਸ਼ਾਂ ਦੇ ਲਾਈਟਵੇਟ ਵਰਗ ਵਿੱਚ ਅਸ਼ੋਕ ਕੁਮਾਰ ਮਲਿਕ ਅਤੇ ਪਰਮ ਕੁਮਾਰ, ਜਦਕਿ ਹੈਵੀਵੇਟ ਵਰਗ ਵਿੱਚ ਸੁਧੀਰ ਅਤੇ ਝੰਡੂ ਕੁਮਾਰ ਭਾਰਤ ਦੀ ਨੁਮਾਇੰਦਗੀ ਕਰਨਗੇ। ਮਹਿਲਾਵਾਂ ਦੇ ਲਾਈਟਵੇਟ ਵਰਗ ਵਿੱਚ ਸੁਮਨ ਦੇਵੀ ਅਤੇ ਜਸਪ੍ਰੀਤ ਕੌਰ, ਜਦਕਿ ਹੈਵੀਵੇਟ ਵਰਗ ਵਿੱਚ ਕਸਤ ਰਾਜਾਮਣੀ ਭਾਰਤ ਲਈ ਮੈਡਲ ਦੀ ਦਾਅਵੇਦਾਰ ਹੋਵੇਗੀ। ਗਲਾਸਗੋ ਵਿੱਚ ਵੇਟਲਿਫਟਿੰਗ ਅਤੇ ਪੈਰਾ ਪਾਵਰਲਿਫਟਿੰਗ ਮੁਕਾਬਲੇ ਸਕਾਟਿਸ਼ ਇਵੈਂਟ ਕੈਂਪਸ(ਗਲਾਸਗੋ ਹਾਈਡਰੋ) ਦੇ ਆਰਮਾਡਿਲੋ ਅਰੀਨਾ ਵਿੱਚ ਹੋਣਗੇ। ਵੇਟਲਿਫਟਿੰਗ ਵਿੱਚ ਕੁੱਲ 16 ਸੋਨ ਤਗਮਿਆਂ ਲਈ ਮੁਕਾਬਲੇ ਹੋਣਗੇ, ਜਦਕਿ ਪੈਰਾ ਪਾਵਰਲਿਫਟਿੰਗ ਵਿੱਚ ਚਾਰ ਮੈਡਲ ਇਵੈਂਟ ਕਰਵਾਏ ਜਾਣਗੇ। ਪੈਰਾ ਪਾਵਰਲਿਫਟਿੰਗ ਦੁਨੀਆ ਦੀਆਂ ਸਭ ਤੋਂ ਚੁਣੌਤੀਪੂਰਨ ਖੇਡਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ, ਜਿਸ ਵਿੱਚ ਖਿਡਾਰੀ ਆਪਣੀ ਅਸਾਧਾਰਣ ਤਾਕਤ, ਤਕਨੀਕ ਅਤੇ ਮਾਨਸਿਕ ਦ੍ਰਿੜਤਾ ਦਾ ਪ੍ਰਦਰਸ਼ਨ ਕਰਦੇ ਹਨ। ਇਸ ਖੇਡ ਨੂੰ ਕਾਮਨਵੈਲਥ ਖੇਡਾਂ ਦੀ ਪ੍ਰਤੀਯੋਗਤਾ ਵਿੱਚ ਪਹਿਲਾ ਮੈਡਲ ਦੇਣਾ ਖੇਡਾਂ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਪਿਛਲੀ ਖ਼ਬਰ ਹੈਨਰੀ ਨੋਵਾਕ ਦੇ ਕਾਤਲ ਦੀ ਮਾਂ ਨੂੰ ਅਪਰਾਧ ਵਾਲੀ ਥਾਂ ਤੋਂ ਚਾਕੂ ਹਟਾਉਣ ਦੇ ਦੋਸ਼ ਵਿੱਚ ਤਿੰਨ ਸਾਲ ਜੇਲ੍ਹ ਅਗਲੀ ਖ਼ਬਰ ਕਿਰਨਦੀਪ ਕੌਰ ਦੇ ਪਰਿਵਾਰ ਦੀ ਮਦਦ ਲਈ 2 ਦਿਨਾਂ ’ਚ 31 ਹਜ਼ਾਰ ਪੌਂਡ ਤੋਂ ਵੱਧ ਦੀ ਰਾਸ਼ੀ ਇਕੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।