ਲੰਡਨ, 17 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀ ਲੰਡਨ ਦੇ ਇਲਾਕੇ ਹੇਜ਼ ਵਿੱਚ ਕਤਲ ਕੀਤੀ ਗਈ 24 ਸਾਲਾ ਸਿੱਖ ਲੜਕੀ ਕਿਰਨਦੀਪ ਕੌਰ ਦੇ ਪ੍ਰੀਵਾਰ ਦੀ ਮਦਦ ਲਈ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਹੁਣ ਤੱਕ 840 ਤੋਂ ਵੱਧ ਲੋਕਾਂ ਵੱਲੋਂ 31 ਹਜ਼ਾਰ ਪੌਂਡ ਇਕੱਤਰ ਹੋ ਚੁੱਕਾ ਹੈ। ਗੁਰੂ ਘਰ ਦੇ ਮੁੱਖ ਸੇਵਾਦਾਰ ਸ: ਗੁਰਮੇਲ ਸਿੰਘ ਮੱਲੀ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿਖਿਆਵਾਂ ਸਦਕਾ ਹੀ ਸਿੱਖ ਹਮੇਸ਼ਾਂ ਲੋੜਵੰਦਾਂ ਦੀ ਮਦਦ ਲਈ ਮੂਹਰੇ ਹੋ ਕੇ ਸੇਵਾ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਪਰਿਵਾਰ ਦੀ ਮਦਦ ਲਈ 25 ਹਜ਼ਾਰ ਪੌਂਡ ਲਈ ਅਪੀਲ ਕੀਤੀ ਸੀ, ਪਰ ਸੰਗਤਾਂ ਵੱਲੋਂ ਦਿੱਤੀ ਗਈ ਇਸ ਰਾਸ਼ੀ ਨੂੰ ਪਾਰਦਰਸ਼ੀ ਢੰਗ ਨਾਲ ਵਾਅਦੇ ਅਨੁਸਾਰ ਪਰਿਵਾਰ ਨੂੰ ਭੇਂਟ ਕੀਤੀ ਜਾਵੇਗੀ।