08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਈਰਾਨ ਵਲੋਂ ਅਮਰੀਕੀ ਮਹਿਲਾ ਨਾਗਰਿਕ ਰਿਹਾਅ

ਅਜੀਤ ਡੈਸਕ 17-07-2026
**ਇਹ ਭਰੋਸਾ ਬਣਾਉਣ ਵੱਲ ਅਹਿਮ ਕਦਮ- ਟਰੰਪ
ਨਿਊਯਾਰਕ, 16 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਦਰਮਿਆਨ ਅਹਿਮ ਘਟਨਾਕ੍ਰਮ ਵਿਚ ਈਰਾਨ ਨੇ 2024 ਤੋਂ ਆਪਣੇ ਦੇਸ਼ ਵਿਚ ਰੋਕੀ ਗਈ ਅਮਰੀਕੀ ਨਾਗਰਿਕ ਡੀਨਾ ਕਰਾਰੀ ਨੂੰ ਰਿਹਾਅ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਹਿਲਾ ਹੁਣ ਸੁਰੱਖਿਅਤ ਤੌਰ ‘ਤੇ ਈਰਾਨ ਤੋਂ ਬਾਹਰ ਹੈ ਅਤੇ ਇਸ ਕਦਮ ਨੂੰ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਭਰੋਸਾ ਬਣਾਉਣ ਦੀ ਇੱਕ ਸਾਕਾਰਾਤਮਕ ਕੋਸ਼ਿਸ਼ ਦੱਸਿਆ। ਮਨੁੱਖੀ ਅਧਿਕਾਰਾਂ ਦੇ ਵਕੀਲ ਜੈਰਡ ਜੈਨਸਰ ਨੇ ਦੱਸਿਆ ਕਿ ਡੀਨਾ ਕਰਾਰੀ ਦਸੰਬਰ 2024 ਤੋਂ ਈਰਾਨ ਵਿਚ ਕਥਿਤ ਦੋਸ਼ਾਂ ਦੇ ਆਧਾਰ ‘ਤੇ ਦੇਸ਼ ਛੱਡਣ ਤੋਂ ਰੋਕੀ ਹੋਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕਰਾਰੀ ਨੂੰ ਜੇਲ੍ਹ ਵਿਚ ਨਹੀਂ ਰੱਖਿਆ ਗਿਆ, ਪਰ ਉਸ ਨਾਲ ਈਰਾਨ ਦੀਆਂ ਖੁਫੀਆ ਏਜੰਸੀਆਂ ਵੱਲੋਂ ਕਈ ਵਾਰ ਪੁੱਛਗਿੱਛ ਕੀਤੀ ਗਈ ਅਤੇ ਉਸ ‘ਤੇ ਦੇਸ਼ ਛੱਡਣ ‘ਤੇ ਪਾਬੰਦੀ ਲਗਾਈ ਗਈ ਸੀ।
ਜਾਣਕਾਰੀ ਮੁਤਾਬਕ ਡੀਨਾ ਕਰਾਰੀ ਚਿਲਡਰਨ ਆਫ਼ ਮੇਹਰ ਫਾਊਂਡੇਸ਼ਨ ਨਾਲ ਜੁੜੀ ਹੋਈ ਸੀ, ਜੋ ਈਰਾਨ ਦੇ ਲੋੜਵੰਦ ਬੱਚਿਆਂ ਲਈ ਸਮਾਜ ਸੇਵਾ ਦਾ ਕੰਮ ਕਰਦੀ ਹੈ।
ਪਿਛਲੀ ਖ਼ਬਰ -ਪ੍ਰਧਾਨ ਮੰਤਰੀ ਦੀ ਆਮਦ ਤੋਂ ਇਕ ਦਿਨ ਪਹਿਲਾਂ ਪ੍ਰਸ਼ਾਸਨ ਨੂੰ ਸੜਕ ਬਣਾਉਣ ਦੀ ਆਈ ਯਾਦ- ਸਵੇਰ ਤੋਂ ਲੈ ਕੇ ਸ਼ਾਮ ਤੱਕ ਖੱਜਲ... ਅਗਲੀ ਖ਼ਬਰ 6.2 ਕਰੋੜ ਡਾਲਰ ਦੇ ਸਾਈਬਰ ਜਾਲ ਦਾ ਪਰਦਾਫ਼ਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।