ਵਿਸ਼ਵ ਰਾਏ ’ਚ ਵੱਡਾ ਉਲਟਫੇਰ —————ਕਈ ਦੇਸ਼ਾਂ ’ਚ ਅਮਰੀਕਾ ਨਾਲੋਂ ਚੀਨ ਅਤੇ ਟਰੰਪ ਨਾਲੋਂ ਸ਼ੀ ਜਿਨਪਿੰਗ ਨੂੰ ਵੱਧ ਪਸੰਦ ਕੀਤਾ ਗਿਆ
ਅਜੀਤ ਡੈਸਕ
17-07-2026
ਰਾਸ਼ਟਰਪਤੀ ਪੱਧਰ ’ਤੇ ਵੀ ਅਮਰੀਕਾ ਲਈ ਤਸਵੀਰ ਚਿੰਤਾਜਨਕ ਹੈ। 36 ਵਿਚੋਂ 22 ਦੇਸ਼ਾਂ ਅਤੇ ਖੇਤਰਾਂ ਦੇ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ’ਤੇ ਵੱਧ ਭਰੋਸਾ ਜਤਾਇਆ। ਕੈਨੇਡਾ, ਮੈਕਸੀਕੋ, ਫਰਾਂਸ, ਜਰਮਨੀ ਅਤੇ ਬਰਤਾਨੀਆ ਵਰਗੇ ਅਮਰੀਕਾ ਦੇ ਰਵਾਇਤੀ ਸਾਥੀ ਦੇਸ਼ਾਂ ਵਿਚ ਵੀ ਸ਼ੀ ਜਿਨਪਿੰਗ ਨੂੰ ਟਰੰਪ ਨਾਲੋਂ ਵਧੇਰੇ ਸਾਕਾਰਾਤਮਕ ਅੰਕ ਮਿਲੇ। ਹਾਲਾਂਕਿ ਕਈ ਦੇਸ਼ਾਂ ਵਿਚ ਦੋਵੇਂ ਆਗੂਆਂ ਪ੍ਰਤੀ ਲੋਕਾਂ ਦਾ ਭਰੋਸਾ ਘੱਟ ਹੀ ਰਿਹਾ। ਸਰਵੇਖਣ ਨਾਲ ਜੁੜੀ ਪਿਊ ਰਿਸਰਚ ਸੈਂਟਰ ਦੀ ਲੌਰਾ ਸਿਲਵਰ ਮੁਤਾਬਕ, ਇਹ ਬਦਲਾਅ ਸਿਰਫ਼ ਚੀਨ ਦੀ ਲੋਕਪ੍ਰਿਯਤਾ ਵਧਣ ਕਾਰਨ ਨਹੀਂ, ਸਗੋਂ ਅਮਰੀਕਾ ਦੀ ਛਵੀ ਡਿੱਗਣ ਕਾਰਨ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਵਿਚ ਲੋਕ ਹੁਣ ਅਮਰੀਕਾ ਨੂੰ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਪਹਿਲਾਂ ਜਿੰਨਾ ਭਰੋਸੇਯੋਗ ਸਾਥੀ ਨਹੀਂ ਮੰਨਦੇ। ਟਰੰਪ ਪ੍ਰਸ਼ਾਸਨ ਦੇ ਕੈਨੇਡਾ ਨਾਲ ਵਪਾਰਕ ਟਕਰਾਅ, ਗ੍ਰੀਨਲੈਂਡ ’ਤੇ ਕਬਜ਼ੇ ਦੀਆਂ ਮੰਗਾਂ, ਵੇਨੇਜ਼ੂਏਲਾ ਵਿਚ ਅਮਰੀਕੀ ਫੌਜੀ ਕਾਰਵਾਈ, ਗਾਜ਼ਾ ਜੰਗ ਸਬੰਧੀ ਵਾਸ਼ਿੰਗਟਨ ਦੀ ਨੀਤੀ ਅਤੇ ਈਰਾਨ ਵਿਰੁੱਧ ਚੱਲ ਰਹੇ ਯੁੱਧ ਨੇ ਵੀ ਕਈ ਦੇਸ਼ਾਂ ਵਿਚ ਅਮਰੀਕਾ ਪ੍ਰਤੀ ਨਾਰਾਜ਼ਗੀ ਵਧਾਈ ਹੈ। ਸਰਵੇਖਣ ਫਰਵਰੀ ਤੋਂ ਮਈ ਦੇ ਦਰਮਿਆਨ ਕੀਤਾ ਗਿਆ।
—-4025 (2)————-
ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀ