ਸਾਨ ਫਰਾਂਸਿਸਕੋ,16 ਜੁਲਾਈ (ਐਸ ਅਸ਼ੋਕ ਭੌਰਾ)-ਪੰਜਾਬੀ ਭਾਈਚਾਰੇ ‘ਚ ਸਤਿਕਾਰੁਤ ਪਰਿਵਾਰ ਤੇ ਨਿਊ ਇੰਡੀਆ ਸੁਪਰ ਮਾਰਕੀਟ ਗਰੋਸਰੀ ਚੇਨ ਦੇ ਮਾਲਕ ਅਤੇ ਅਮਰੀਕਾ ਦੇ ਉੱਘੇ ਕਾਰੋਬਾਰੀ ਸ਼ਾਰਦਾ ਭਰਾਵਾਂ ਸੰਦੀਪ ਸ਼ਾਰਦਾ ਤੇ ਸੰਜੀਵ ਸ਼ਾਰਦਾ ਵੱਲੋਂ ਇਥੇ ਲਿਵਰਮੋਰ ਸ਼ਹਿਰ ‘ਚ ਮਹਾਂਮਾਈ ਦੀ ਮਹਿਮਾ ‘ਚ ਸ਼ਰਧਾ ਨਾਲ ਜਾਗਰਣ ਕਰਵਾਇਆ ਗਿਆ।ਮਾਂ ਦੀ ਮਹਿਮਾ ਗਾਉਣ ਲਈ ਪੰਜਾਬ ਤੋਂ ਉਚੇਚੇ ਤੌਰ ‘ਤੇ ਪ੍ਰਸਿਧ ਗਾਇਕ ਰੌਸ਼ਨ ਪ੍ਰਿੰਸ ਪੁੱਜੇ ਤੇ ਤਕਰੀਬਨ ਸ਼ਾਮ 7 ਵਜੇ ਸ਼ੁਰੂ ਹੋਇਆ ਇਹ ਮਹਾਂਮਾਈ ਦਾ ਗਾਇਨ ਦੇਰ ਰਾਤ ਤੱਕ ਚਲਦਾ ਰਿਹਾ।ਜਿੱਥੇ ਇਸ ਮੌਕੇ ਉੱਥੇ ਉੱਘੀਆਂ ਕਾਰੋਬਾਰੀ ਸਖਸ਼ੀਅਤਾਂ ਹਾਜ਼ਰ ਸਨ ਉੱਥੇ ਧਾਰਮਿਕ ਖੇਤਰ ਨਾਲ ਜੁੜੇ ਮਹਾਂਪੁਰਸ਼ ਵੀ ਪੁੱਜੇ ਹੋਏ ਸਨ। ਲੋਕ ਪਰਿਵਾਰਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ ‘ਚ ਹਾਜਰ ਸਨ। ਕਰੀਬ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਜਾਗਰਣ ਦੌਰਾਨ ਸੰਗਤਾਂ ਆਤਮਿਕ ਅਨੰਦ ਦੀ ਅਵਸਥਾ ‘ਚ ਸਨ। ਇਸ ਮੌਕੇ ਗੱਲਬਾਤ ਕਰਦਿਆਂ ਸ਼ਾਰਦਾ ਭਰਾਵਾਂ ਨੇ ਕਿਹਾ ਕਿ ਉਨ੍ਹਾਂ ਦਾ ਪਿਛੋਕੜ ਨਵਾਂ ਸ਼ਹਿਰ ਹੈ ਤੇ ਉਨ੍ਹਾਂ ਪਰਿਵਾਰਿਕ ਸੁਖ ਤੇ ਮਨ ਦੀ ਆਤਮਕ ਸ਼ਾਂਤੀ ਲਈ ਮਹਾਂ ਮਾਈ ਦਾ ਗੁਣ ਗਾਇਨ ਆਪਣੇ ਪਰਿਵਾਰ ਨਾਲ ਰਲ ਕੇ ਕਰਵਾਇਆ ਹੈ ।