ਨਿਊਯਾਰਕ ਤੋਂ ਅਮਰੀਕਾ ਦੇ 250 ਆਜ਼ਾਦੀ ਸਮਾਗਮ ਲਈ ਟਰੰਪ ਦੀ ਤਸਵੀਰ ਵਾਲਾ ਵਿਸ਼ੇਸ਼ 1 ਡਾਲਰ ਦਾ ਸਿੱਕਾ ਜਾਰੀ ਕਰਨ ਦੀ ਤਿਆਰੀ
ਅਜੀਤ ਡੈਸਕ
17-07-2026
ਸਿੱਕੇ ਦੇ ਅਗਲੇ ਪਾਸੇ ਟਰੰਪ ਦੀ ਤਸਵੀਰ, ‘ਲਿਬਰਟੀ ਇਨ ਗੋਡ ਵੀ ਟਰੱਸਟ’ ਅਤੇ 1776–2026 ਦਰਜ ਕੀਤਾ ਗਿਆ ਹੈ, ਜਦਕਿ ਪਿਛਲੇ ਪਾਸੇ ਅਮਰੀਕੀ ਰਾਸ਼ਟਰੀ ਚਿੰਨ੍ਹ ਬਾਲਡ ਈਗਲ ਅਤੇ ‘ਈ ਪਲੂਰੀਬਸ ਯੂਨਮ’ ਲਿਖਿਆ ਹੋਇਆ ਹੈ। ਖਜ਼ਾਨਾ ਸਕੱਤਰ ਸਕਾਟ ਬੈਸੈਂਟ ਨੇ ਕਿਹਾ ਕਿ ਇਹ ਯਾਦਗਾਰੀ ਸਿੱਕਾ ਅਮਰੀਕੀ ਆਜ਼ਾਦੀ, ਦੇਸ਼ਭਗਤੀ ਅਤੇ ਰਾਸ਼ਟਰੀ ਵਿਰਾਸਤ ਨੂੰ ਸਮਰਪਿਤ ਹੈ। ਹਾਲਾਂਕਿ ਇਸ ਫ਼ੈਸਲੇ ਨੂੰ ਲੈ ਕੇ ਵਿਵਾਦ ਵੀ ਖੜ੍ਹਾ ਹੋ ਗਿਆ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਅਮਰੀਕੀ ਕਾਨੂੰਨ ਆਮ ਤੌਰ ‘ਤੇ ਜੀਵਿਤ ਰਾਸ਼ਟਰਪਤੀ ਦੀ ਤਸਵੀਰ ਨੂੰ ਮੁਦਰਾ ‘ਤੇ ਦਰਸਾਉਣ ਦੀ ਇਜਾਜ਼ਤ ਨਹੀਂ ਦਿੰਦਾ। ਇਸ ਦੇ ਬਾਵਜੂਦ ਟ੍ਰੇਜ਼ਰੀ ਵਿਭਾਗ ਦਾ ਕਹਿਣਾ ਹੈ ਕਿ ਖ਼ਾਸ ਯਾਦਗਾਰੀ ਸਿੱਕਿਆਂ ਲਈ ਉਸ ਕੋਲ ਕਾਨੂੰਨੀ ਅਧਿਕਾਰ ਮੌਜੂਦ ਹਨ।