09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਅਮਰੀਕਾ ’ਚ ਧਰਮ ਬਾਰੇ ਪੁੱਛਣ ਤੋਂ ਬਾਅਦ ਭਾਰਤੀ ਵਿਅਕਤੀ ’ਤੇ ਚਾਕੂ ਨਾਲ ਹਮਲਾ

ਅਜੀਤ ਡੈਸਕ 17-07-2026
ਵਾਸ਼ਿੰਗਟਨ, 16 ਜੁਲਾਈ (ਏਜੰਸੀ)-ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਯੂਟਾ ਰਾਜ ਵਿਚ ਸਾਲਟ ਲੇਕ ਸਿਟੀ ਦੇ ਨੇੜੇ ਇੱਕ ਸ਼ਾਪਿੰਗ ਮਾਲ ਅੰਦਰ ਇਕ ਭਾਰਤੀ ਵਿਅਕਤੀ ਨੂੰ ਕਥਿਤ ਤੌਰ ‘ਤੇ ਉਸ ਦੇ ਧਰਮ ਕਾਰਨ 15 ਵਾਰ ਚਾਕੂ ਮਾਰਿਆ ਗਿਆ। ਯੂਟਾ ਦੇ ਵੈਸਟ ਵੈਲੀ ਸਿਟੀ ਵਿਚ ਵੈਲੀ ਸਿਟੀ ਮਾਲ ਵਿਚ ਕੰਮ ਕਰਨ ਵਾਲੇ ਸਈਅਦ ਸੋਹੇਲੂਦੀਨ ‘ਤੇ ਸੋਮਵਾਰ ਦੁਪਹਿਰ ਪੀਟਰ ਮਾਈਕਲ ਲਾਰਸਨ ਨੇ ਹਮਲਾ ਕੀਤਾ, ਜਿਸ ਨੇ ਪੀੜਤ ਨੂੰ ਉਸ ਦੇ ਧਰਮ ਬਾਰੇ ਪੁੱਛਿਆ ਸੀ।ਅਦਾਲਤੀ ਰਿਕਾਰਡ ਅਨੁਸਾਰ ਸ਼ੱਕੀ ਲਾਰਸਨ ਨੂੰ ਕਤਲ ਦੀ ਕੋਸ਼ਿਸ਼ ਅਤੇ ਇਕ ਖਤਰਨਾਕ ਹਥਿਆਰ ਰੱਖਣ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕਰਮਚਾਰੀ ਨੂੰ ਉਸ ਦੇ ਧਾਰਮਿਕ ਵਿਸ਼ਵਾਸਾਂ ਕਾਰਨ ਨਿਸ਼ਾਨਾ ਬਣਾਇਆ ਸੀ। ਸੋਹੇਲੂਦੀਨ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਪਿਛਲੀ ਖ਼ਬਰ ਕੈਨੇਡਾ ਸਰਕਾਰ ਵਲੋਂ ਮਾਪਿਆਂ ਨੂੰ ਪੱਕੀ ਇਮੀਗ੍ਰੇਸ਼ਨ ਤੋਂ ਨਾਂਹ ਅਗਲੀ ਖ਼ਬਰ ਮੈਸੀ ਦਾ ‘ਐਂਡਗੇਮ’ ਬਣਿਆ ਅਰਜਨਟੀਨਾ ਦਾ ਸਭ ਤੋਂ ਘਾਤਕ ਹਥਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।