09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਉੱਤਰੀ ਆਇਰਲੈਂਡ ’ਚ ਮਸਜਿਦ ਦੀ ਨਕਲ ਨੇ ਛੇੜਿਆ ਵਿਵਾਦ

ਅਜੀਤ ਡੈਸਕ 10-07-2026
ਗਲਾਸਗੋ, 9 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)- ਉੱਤਰੀ ਆਇਰਲੈਂਡ ਦੇ ਕਾਊਂਟੀ ਟਾਇਰੋਨ ਦੇ ਮੋਇਗੈਸ਼ਲ ਪਿੰਡ ’ਚ ਗੋਰਿਆਂ ਦੇ ਕੱਟੜ ਹਮਾਇਤੀ ਨੇ ਬੋਨਫਾਇਰ (ਲੱਕੜਾਂ ਦੇ ਢੇਰ ਦੀ ਅੱਗ) ’ਤੇ ਮਸਜਿਦ ਦੀ ਨਕਲ ਅਤੇ ਇਸਲਾਮ ਵਿਰੋਧੀ ਬੈਨਰ ਲਗਾਏ ਜਾਣ ਤੋਂ ਬਾਅਦ ਇਸ ਘਟਨਾ ਦੀ ਵਿਆਪਕ ਨਿੰਦਾ ਹੋ ਰਹੀ ਹੈ। ਤਸਵੀਰਾਂ ’ਚ ਦਿਖਾਈ ਦੇ ਰਿਹਾ ਕਿ ਬੋਨਫਾਇਰ ਦੇ ਸਿਖਰ ’ਤੇ ਮਸਜਿਦ ਵਰਗਾ ਢਾਂਚਾ ਬਣਾਇਆ ਗਿਆ ਸੀ, ਜਿਸ ਨਾਲ ‘ਸਾਡੀਆਂ ਸਰਹੱਦਾਂ ਦੀ ਰਾਖੀ’ ਅਤੇ ‘ਕੱਟੜਪੰਥੀ ਇਸਲਾਮ ਦੇ ਖਤਰਿਆਂ ਦਾ ਅੰਤ’ ਵਰਗੇ ਬੈਨਰ ਵੀ ਲੱਗੇ ਹੋਏ ਸਨ। ਕੁਝ ਰਿਪੋਰਟਾਂ ਅਨੁਸਾਰ ਉੱਥੇ ਇੱਕ ਚਾਕੂ ਫੜੇ ਪੁਤਲੇ ਨੂੰ ਵੀ ਰੱਖਿਆ ਗਿਆ ਸੀ। ਇਹ ਬੋਨਫਾਇਰ ਹਰ ਸਾਲ 12 ਜੁਲਾਈ ਦੀਆਂ ਬ੍ਰਿਟੇਨ ਦੀ ਇੱਕ ਪਰੰਪਰਾ ਦੀਆਂ ਰਸਮਾਂ ਤੋਂ ਪਹਿਲਾਂ ਸਾੜਿਆ ਜਾਂਦਾ ਹੈ। ਇਸ ਘਟਨਾ ਦੀ ਬ੍ਰਿਟਿਸ਼ ਸਰਕਾਰ, ਉੱਤਰੀ ਆਇਰਲੈਂਡ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਸਖ਼ਤ ਆਲੋਚਨਾ ਕੀਤੀ ਹੈ। ਪੁਲਿਸ ਨੇ ਨਫ਼ਰਤ ਭੜਕਾਉਣ ਦੇ ਸ਼ੱਕ ਹੇਠ 56 ਸਾਲਾ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਦੂਜੇ ਪਾਸੇ ਮੋਇਗੈਸ਼ਲ ਬੋਨਫਾਇਰ ਐਸੋਸੀਏਸ਼ਨ ਨੇ ਕਿਹਾ ਕਿ ਇਹ ਕਿਸੇ ਧਰਮ ਜਾਂ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ, ਸਗੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਸਰਕਾਰੀ ਨੀਤੀਆਂ ਵਿਰੁੱਧ ਇੱਕ “ਰਾਜਨੀਤਿਕ ਪ੍ਰਦਰਸ਼ਨ” ਹੈ, ਜਿਸਨੂੰ ਉਹ ਆਜ਼ਾਦੀ ਦਾ ਹਿੱਸਾ ਮੰਨਦੇ ਹਨ।
ਪਿਛਲੀ ਖ਼ਬਰ ਅਰਬ ਸਾਗਰ ’ਚ ਲਾਪਤਾ ਹੋਏ ਅਮਰੀਕੀ ਨੇਵੀ ਦੇ ਕਮਾਂਡਰ ਗੈਬਰੀਅਲ ਐਡਵਰਡਜ਼ ਦੀ ਪਛਾਣ ਜਾਰੀ ਅਗਲੀ ਖ਼ਬਰ ਗਲੋਬਲ ਸਿੱਖ ਕੌਂਸਲ ਵਲੋਂ ਫ਼ਿਲਮ ਸਤਲੁਜ ਦੇ ਪ੍ਰਸਾਰਨ ’ਤੇ ਰੋਕ ਦੀ ਸਖ਼ਤ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।