16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਆਈ.ਓ.ਸੀ. ਨੇ ਇੰਡੀਆਨਾ ਦੀ ਕਮਾਨ ਰੁਪਿੰਦਰ ਸਿੰਘ ਸਾਹੋਕੇ ਨੂੰ ਸੌਂਪੀ

ਅਜੀਤ ਡੈਸਕ 08-07-2026
ਨਿਊਯਾਰਕ, 7 ਜੁਲਾਈ (ਰਾਜੂ ਸਹਿਬਾਜ਼ਪੁਰਾ)- ਓਵਰਸੀਜ਼ ਕਾਂਗਰਸ (ਆਈ. ਓ. ਸੀ.) ਯੂ .ਐਸ. ਏ. ਨੇ ਸੱਤ ਨਵੇਂ ਚੈਪਟਰਾਂ ਦੇ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਇਸ ਮੌਕੇ ਇੰਡੀਆਨਾ ਚੈਪਟਰ ਦੀ ਕਮਾਨ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਆਗੂ ਰੁਪਿੰਦਰ ਸਿੰਘ ਸਾਹੋਕੇ ਨੂੰ ਸੌਂਪੀ ਗਈ। ਸਮਾਗਮ ਦਾ ਮੁੱਖ ਆਕਰਸ਼ਣ ਇੰਡੀਅਨ ਓਵਰਸੀਜ਼ ਕਾਂਗਰਸ ਦੇ ਗਲੋਬਲ ਚੇਅਰਮੈਨ ਸੈਮ ਪਿਤਰੋਦਾ ਦਾ ਆਈਸਲੈਂਡ ਤੋਂ ਵਰਚੁਅਲ ਸੰਬੋਧਨ ਰਿਹਾ। ਸਮਾਗਮ ਦੀ ਪ੍ਰਧਾਨਗੀ ਕਰਦਿਆਂ (ਆਈ.ਓ.ਸੀ.) ਯੂ.ਐਸ.ਏ. ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਗਲੋਬਲ ਚੇਅਰਮੈਨ ਸੈਮ ਪਿਤਰੋਦਾ ਦੀ ਅਗਵਾਈ ਹੇਠ ਦਸੰਬਰ 2026 ਤੱਕ ਅਮਰੀਕਾ ’ਚ 100 ਸਮਰੱਥ ਆਗੂ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਮੌਕੇ ਸ਼੍ਰੀਧਰ ਪਟੇਲ ਨੂੰ ਮਿਸ਼ੀਗਨ, ਰੁਪਿੰਦਰ ਸਿੰਘ ਸਾਹੋਕੇ ਨੂੰ ਇੰਡੀਆਨਾ, ਵਿਦਿਆਸਾਗਰ ਵੰਗਾਲਾ ਨੂੰ ਨਾਰਥ ਕੈਰੋਲੀਨਾ, ਧੀਰਜ ਗਹਤੋਰੀ ਨੂੰ ਕੋਲੋਰਾਡੋ, ਇਲਿਆਸ ਮੁਹੰਮਦ ਨੂੰ ਹਿਊਸਟਨ, ਰਾਏਦਾਸ (ਰਾਏ) ਮੰਥੇਨਾ ਨੂੰ ਵਰਮਾਂਟ ਅਤੇ ਰੂਪਲ ਰਾਜੇਂਦਰ ਸ਼ਿਰਪੁਰਕਰ ਨੂੰ ਮਹਾਰਾਸ਼ਟਰ ਚੈਪਟਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਜੋਸਫ ਜੌਨ ਜੋਸਫ ਨੂੰ (ਆਈ.ਓ.ਸੀ.) ਯੂ.ਐਸ.ਏ. ਦਾ ਸਕੱਤਰ ਜਨਰਲ ਬਣਾਇਆ ਗਿਆ। ਸਮਾਗਮ ’ਚ ਤੇਲੰਗਾਨਾ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਪਟੇਲ ਰਮੇਸ਼ ਰੈੱਡੀ, ਜਾਰਜ ਅਬਰਾਹਮ, ਬਲਦੇਵ ਸਿੰਘ ਰੰਧਾਵਾ, ਜੌਨ ਜੋਸਫ, ਪ੍ਰਦੀਪ ਸਮਾਲਾ, ਡਾ. ਜੋਸ਼ੂਆ ਜੈਸਿੰਘ ਸਮੇਤ ਕਈ ਕੌਮੀ ਤੇ ਖੇਤਰੀ ਅਹੁਦੇਦਾਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਚੀਨ ਵਿਚ ਮੌਸਮ ਨਾਲ ਸੰਬੰਧਿਤ ਘਟਨਾਵਾਂ ’ਚ 20 ਮੌਤਾਂ, 300 ਤੋਂ ਵੱਧ ਜ਼ਖਮੀ ਅਗਲੀ ਖ਼ਬਰ ਲਾਵਾਰਿਸ ਕੁੱਤੇ ਬਣੇ ਵੱਡੀ ਸਮੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।