03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਅਮਰੀਕਾ 250 ਸਮਾਗਮ ਨੂੰ ਲੈ ਕੇ ਨੈਸ਼ਨਲ ਗਾਰਡ ਦੀ ਤਾਇਨਾਤੀ ’ਤੇ ਵਿਵਾਦ, 19 ਸਾਬਕਾ ਫੌਜੀ ਅਧਿਕਾਰੀ 18 ਗਵਰਨਰਾਂ ਦੇ ਹੱਕ ’ਚ

ਅਜੀਤ ਡੈਸਕ 05-07-2026
ਨਿਊਯਾਰਕ, 4 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੀ ਆਜ਼ਾਦੀ ਦੇ 250ਵੇਂ ਸਾਲ ਦੇ ਜਸ਼ਨਾਂ (ਅਮਰੀਕਾ 250) ਦੌਰਾਨ ਨੈਸ਼ਨਲ ਗਾਰਡ ਦੀ ਤਾਇਨਾਤੀ ਨੂੰ ਲੈ ਕੇ ਸਿਆਸੀ ਵਿਵਾਦ ਹੋਰ ਗਹਿਰਾ ਹੋ ਗਿਆ ਹੈ। 19 ਸਾਬਕਾ ਫੌਜੀ ਅਤੇ ਰੱਖਿਆ ਅਧਿਕਾਰੀਆਂ ਨੇ ਉਨ੍ਹਾਂ 18 ਗਵਰਨਰਾਂ ਦੇ ਫੈਸਲੇ ਦੀ ਹਮਾਇਤ ਕੀਤੀ ਹੈ ਜਿਨ੍ਹਾਂ ਨੇ ਵਾਸ਼ਿੰਗਟਨ ਡੀ.ਸੀ. ਵਿੱਚ ਸਮਾਗਮ ਲਈ ਆਪਣੇ ਸੂਬਿਆਂ ਦੇ ਨੈਸ਼ਨਲ ਗਾਰਡ ਜਵਾਨ ਭੇਜਣ ਤੋਂ ਇਨਕਾਰ ਕੀਤਾ। ਸਾਬਕਾ ਅਧਿਕਾਰੀਆਂ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਅਮਰੀਕੀ ਫੌਜ ਦੀ ਸਭ ਤੋਂ ਵੱਡੀ ਤਾਕਤ ਉਸਦੀ ਰਾਜਨੀਤਿਕ ਨਿਰਪੱਖਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਫੌਜੀ ਜਵਾਨਾਂ ਨੂੰ ਅਜਿਹੇ ਸਮਾਗਮਾਂ ਲਈ ਤਾਇਨਾਤ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਰਾਜਨੀਤਿਕ ਰੂਪ ਦਿੱਤਾ ਜਾ ਸਕੇ, ਤਾਂ ਇਸ ਨਾਲ ਫੌਜ ਦਾ ਮਨੋਬਲ, ਨਾਗਰਿਕ-ਫੌਜੀ ਸੰਬੰਧ ਅਤੇ ਕਾਨੂੰਨ ਦੇ ਰਾਜ ‘ਤੇ ਅਸਰ ਪੈ ਸਕਦਾ ਹੈ। ਇਹ ਪੱਤਰ ਇਲੀਨੋਇਸ ਦੇ ਗਵਰਨਰ ਜੇ.ਬੀ. ਪ੍ਰਿਟਜ਼ਕਰ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ, ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਅਤੇ ਵਰਮਾਂਟ ਦੇ ਰਿਪਬਲਿਕਨ ਗਵਰਨਰ ਫਿਲ ਸਕਾਟ ਸਮੇਤ ਕਈ ਗਵਰਨਰਾਂ ਨੂੰ ਭੇਜਿਆ ਗਿਆ। ਦੂਜੇ ਪਾਸੇ, ਵ੍ਹਾਈਟ ਹਾਊਸ ਨੇ ਆਲੋਚਨਾ ਨੂੰ ਰੱਦ ਕਰਦਿਆਂ ਕਿਹਾ ਕਿ ਅਮਰੀਕਾ 250 ਦੇਸ਼ ਦੀ 250ਵੀਂ ਵਰ੍ਹੇਗੰਢ ਦਾ ਇਤਿਹਾਸਕ ਜਸ਼ਨ ਹੈ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਵਚਨਬੱਧ ਹਨ। ਵ੍ਹਾਈਟ ਹਾਊਸ ਦਾ ਦਾਅਵਾ ਹੈ ਕਿ ਇਹ ਸਮਾਗਮ ਪੂਰੀ ਤਰ੍ਹਾਂ ਦੇਸ਼ਭਗਤੀ ਅਤੇ ਰਾਸ਼ਟਰੀ ਏਕਤਾ ਨੂੰ ਸਮਰਪਿਤ ਹੈ। ਇਸ ਵਿਵਾਦ ਨੇ ਅਮਰੀਕਾ ਵਿੱਚ ਨੈਸ਼ਨਲ ਗਾਰਡ ਦੀ ਭੂਮਿਕਾ ਅਤੇ ਉਸਦੀ ਰਾਜਨੀਤਿਕ ਵਰਤੋਂ ਨੂੰ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ।
ਪਿਛਲੀ ਖ਼ਬਰ ਭਾਰਤ ਨੇ ਸਦੀ ਦੇ ਸਭ ਤੋਂ ਵੱਡੇ ਊਰਜਾ ਸੰਕਟ ਨੂੰ ਸਫਲਤਾਪੂਰਵਕ ਦੂਰ ਕੀਤਾ-ਮੋਦੀ ਅਗਲੀ ਖ਼ਬਰ ਕੈਨੇਡਾ ’ਚ ਹੋਇਆ ਪ੍ਰੋ. ਸਿਕੰਦਰ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।