06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਸਾਲਾਨਾ ਸਮਾਗਮ ਦੌਰਾਨ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਯਾਦਗਾਰੀ ਐਵਾਰਡ-2026’ ਨਾਲ ਡਾ: ਗੁਰਮਿੰਦਰ ਕੌਰ ਸਿੱਧੂ ਸਨਮਾਨਿਤ

ਅਜੀਤ ਡੈਸਕ 04-07-2026
ਐਬਟਸਫੋਰਡ, 3 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਸਮਾਗਮ ਇਸ ਵਾਰ ਮਹਾਨ ਸ਼ੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਦੀ ਬਰਸੀ ਨੂੰ ਸਮਰਪਿਤ ਕੀਤਾ ਗਿਆ। ਜਿਸ ’ਚ ਵੱਡੀ ਗਿਣਤੀ ਬੁੱਧੀਜੀਵੀ, ਸਾਹਿਤਕਾਰ, ਵਿਦਵਾਨ ਤੇ ਸਾਹਿਤ ਪ੍ਰੇਮੀ ਸ਼ਾਮਿਲ ਹੋਏ। ਸਮਾਗਮ ਦੌਰਾਨ ਉੱਘੀ ਸਾਹਿਤਕਾਰਾ ਡਾ: ਗੁਰਮਿੰਦਰ ਕੌਰ ਸਿੱਧੂ ਨੂੰ ‘ਸ਼ੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਮੈਮੋਰੀਅਲ ਐਵਾਰਡ’ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ’ਚ ਪਾਏ ਵਡਮੁੱਲੇ ਯੋਗਦਾਨ ਲਈ ਦਿੱਤਾ ਗਿਆ ਤੇ ਸੁਰੀਲੇ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਦਾ ਗਾਇਆ ਤੇ ਗੁਰਦੇਵ ਸਿੰਘ ਮਾਨ ਦਾ ਲਿਖਿਆ ਗੀਤ ‘ਜਿੰਦ ਮਾਹੀ’ ਰਲੀਜ਼ ਕੀਤਾ ਗਿਆ। ਸਭ ਤੋ ਪਹਿਲਾਂ ਦਰਸ਼ਨ ਸਿੰਘ ਸੰਘਾ ਨੇ ਹਾਜ਼ਰੀਨ ਨੂੰ ਜੀ ਆਇਆ ਆਖਿਆ ਤੇ ਆਪਣੀ ਰਚਨਾ ਨਾਲ ਹਾਜ਼ਰੀ ਲਵਾਈ। ਉਪਰੰਤ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਸਕੱਤਰ ਪ੍ਰਿਤਪਾਲ ਸਿੰਘ ਗਿੱਲ ਨੇ ਸਟੇਜ ਸੰਭਾਲੀ ਤੇ ਸੁਰਜੀਤ ਸਿੰਘ ਮਾਧੋਪੁਰੀ, ਗੁਰਦੇਵ ਸਿੰਘ ਮਾਨ ਦੇ ਸਪੁੱਤਰ ਰਾਜਵੀਰ ਸਿੰਘ ਮਾਨ, ਅਵਤਾਰ ਸਿੰਘ ਢਿੱਲੋਂ ਅਤੇ ਹਰਦਿਆਲ ਸਿੰਘ ਚੀਮਾ (ਸਿਆਟਲ) ਨੂੰ ਤਾੜੀਆਂ ਦੀ ਗੂੰਜ ’ਚ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਇਸ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਪ੍ਰਿਤਪਾਲ ਸਿੰਘ ਗਿੱਲ, ਸੁਖਪ੍ਰੀਤ ਦੌਲਤ, ਡਾ: ਦਵਿੰਦਰ ਕੌਰ, ਇੰਦਰਜੀਤ ਸਿੰਘ ਧਾਮੀ,ਵੀਤ ਬਾਦਸ਼ਾਹਪੁਰੀ, ਹਰਚੰਦ ਸਿੰਘ ਗਿੱਲ, ਬਿੱਕਰ ਸਿੰਘ ਖੋਸਾ, ਚਮਕੌਰ ਸਿੰਘ ਸੇਖੋਂ, ਨਵਦੀਪ ਸਿੰਘ ਗਿੱਲ, ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ, ਉੱਘੇ ਸਮਾਜਸੇਵੀ ਅਤੇ ਕਾਰੋਬਾਰੀ ਸੁੱਖੀ ਬਾਠ, ਮਰਹੂਮ ਪ੍ਰਸਿੱਧ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦੇ ਪੋਤਰੇ ਵਿਜੇ ਯਮਲਾ, ਗੁਰਦੇਵ ਸਿੰਘ ਮਾਨ ਦੇ ਸਪੁੱਤਰ ਰਾਜਵੀਰ ਸਿੰਘ ਮਾਨ, ਰੇਡੀਓ ਹੋਸਟ ਦਵਿੰਦਰ ਬੈਨੀਪਾਲ, ਹਰਭਜਨ ਸਿੰਘ ਚੀਮਾ(ਸਿਆਟਲ) ਤੇ ਅਵਤਾਰ ਸਿੰਘ ਢਿੱਲੋਂ, ਬਲਬੀਰ ਸਿੰਘ ਸੰਘਾ ਹਾ਼ਜ਼ਰ ਰਹੇ। ਇਨ੍ਹਾਂ ਤੋਂ ਇਲਾਵਾ ਸਰੀ ਦੀ ਜਾਣੀ ਪਛਾਣੀ ਸ਼ਖ਼ਸੀਅਤ ਅਤੇ ਸੰਸਥਾ ਦੇ ਸਹਿਯੋਗੀ ਬਲਦੇਵ ਸਿੰਘ ਬਾਠ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ। ਬਸੰਤ ਸਿੰਘ ਭੁੱਲਰ, ਡਾ: ਰਣਜੀਤ ਸਿੰਘ ਪੰਨੂ, ਇੰਦਰਪਾਲ ਸੰਧੂ, ਹਰਚਰਨ ਸਿੰਘ ਸੰਧੂ, ਰਾਜ ਭੁੱਲਰ, ਜਰਨੈਲ ਸਿੰਘ (ਜੇ.ਕੇ.ਐਮ.ਮੀਡੀਆ), ਮਹੇਸ਼ਇੰਦਰ ਸਿੰਘ ਮਾਂਗਟ, ਗੁਰਬਿੰਦਰ ਧਾਲੀਵਾਲ, ਸੁਖਵਿੰਦਰ ਸਿੰਘ,ਬਲਦੇਵ ਸਿੰਘ, ਇਕਬਾਲ ਸਿੰਘ, ਸੁਰਜੀਤ ਸਿੰਘ ਬਾਠ, ਜਸਵਿੰਦਰ ਕੌਰ ਬਾਠ, ਜਸਮਨਜੀਤ, ਮੀਨੂੰ ਬਾਵਾ, ਪਰਮਿੰਦਰ ਸਵੈਚ, ਧਿਆਨ ਸਿੰਘ, ਪਰੀਤਪਾਲ ਕੌਰ, ਮਨਜੀਤ ਸਿੰਘ ਪੰਨੂੰ, ਗੁਰਮੀਤ ਕਾਲਕਟ, ਅਜਮੇਰ ਸਿੰਘ, ਕੁਲਦੀਪ ਮਾਨ, ਕੇਸਰ ਸਿੰਘ ਕੂਨਰ, ਇੰਦਰਜੀਤ ਸਿੰਘ ਧਾਮੀ,ਰਾਜਵਿੰਦਰ ਝੰਡ, ਸਿਮਰਨ ਕੌਰ, ਕੁਲਦੀਪ ਸਿੰਘ ਜਗਪਾਲ, ਸਿਮਰ ਜਗਪਾਲ, ਦਰਸ਼ਨ ਸਿੰਘ ਥਿੰਦ, ਸੁਰਿੰਦਰ ਸਿੰਘ ਬੈਂਸ,ਨਾਹਰ ਸਿੰਘ ਢੇਸਾ,ਸੋਹਣ ਸਿੰਘ ਢੇਸਾ,ਮੈਂਡੀ ਢੇਸਾ ਅਤੇ ਅਵਤਾਰ ਸਿੰਘ ਨਿੱਝਰ ਨੇ ਸ਼ਾਮਲ ਹੋ ਕੇ ਸਮਾਗਮ ਦੀ ਰੌਣਕ ਨੂੰ ਵਧਾਇਆ।
ਇਸ ਸਮਾਗਮ ’ਚ ਗੁਰਦੇਵ ਸਿੰਘ ਮਾਨ ਦੇ ਸਪੁੱਤਰ ਰਾਜਵੀਰ ਸਿੰਘ ਮਾਨ, ਪਤਨੀ ਮਨਜੀਤ ਕੌਰ, ਬੇਟੀ ਰਾਣੀ, ਦਾਮਾਦ ਵਾਹਿਗੁਰੂ ਸਿੰਘ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਵੈਨਕੂਵਰ ਪੰਜਾਬੀ ਮਾਰਕੀਟ ਦੇ ਬਾਨੀ ਅਤੇ ਸੰਸਥਾ ਦੇ ਉਪ ਪ੍ਰਧਾਨ ਸੁੱਚਾ ਸਿੰਘ ਕਲੇਰ, ਅਮਰੀਕ ਸਿੰਘ ਲੇਹਰ, ਉੱਘੇ ਕਾਰੋਬਾਰੀ ਅੰਤਰ ਸਿੰਘ ਪੰਮਾ, ਹਰਜਿੰਦਰ ਸਿੰਘ ਚੀਮਾ (ਠਾਣਾ) ਤੇ ਬਾਠ ਭਰਾਵਾਂ ਵੱਲੋਂ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਪਾਏ ਜਾਂਦੇ ਵਿਸ਼ੇਸ਼ ਯੋਗਦਾਨ ਲਈ ਸੋਸਾਇਟੀ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਰੋਚਡੇਲ ਗਰੂਮਿੰਗ ਗੈਂਗ ਦੇ ਸਰਗਣਾ ਨੂੰ ਪਾਕਿਸਤਾਨ ਭੇਜਣ ਲਈ ਹਰਕਤ ਵਿਚ ਆਈ ਬਰਤਾਨੀਆ ਸਰਕਾਰ ਅਗਲੀ ਖ਼ਬਰ ਰਿਚਮੰਡ ’ਚ ਛਾਪੇ ਦੌਰਾਨ ਨਸ਼ੀਲੇ ਪਦਾਰਥ, ਹਥਿਆਰ ਤੇ ਨਕਦੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।