06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਗੁਰਲਾਭ ਸਿੰਘ ਸਿੱਧੂ ਦਾ ਕੈਨੇਡਾ ਵਿਚ ਸਨਮਾਨ

ਅਜੀਤ ਡੈਸਕ 04-07-2026
ਟੋਰਾਂਟੋ, 3 ਜੁਲਾਈ (ਹਰਜੀਤ ਸਿੰਘ ਬਾਜਵਾ)-ਕੰਪਿਊਟਰ ਯੁੱਗ ਨੇ ਸਿੱਖਿਆ ਦੇ ਮਿਆਰ ਵਿੱਚ ਇਕ ਵੱਡਾ ਬਦਲਾਅ ਲਿਆਂਦਾ ਹੈ, ਜਿਸ ਨਾਲ ਵਿਸ਼ਵ ਪੱਧਰੀ ਸਿੱਖਿਆ ਪ੍ਰਣਾਲੀ ’ਤੇ ਕਾਫ਼ੀ ਪ੍ਰਭਾਵ ਪਿਆ ਹੈ। ਸਾਨੂੰ ਇਸ ਤੇਜ਼ ਰਫ਼ਤਾਰ ਦੁਨੀਆਂ ਨਾਲ ਤਾਲਮੇਲ ਰੱਖਣ ਲਈ ਸਮੇਂ ਦੇ ਨਾਲ ਚੱਲਣਾ ਚਾਹੀਦਾ ਹੈ। ਇਹ ਗੱਲ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਹੀ। ਉਹ ਆਪਣੇ ਸਨਮਾਨ ਵਿਚ ਇਕ ਰਾਤ ਦੇ ਖਾਣੇ ਵਿੱਚ ਸ਼ਾਮਲ ਹੋਣ ਲਈ ਬਰੈਂਪਟਨ ’ਚ ਸਨ, ਜਿਸ ਵਿਚ ਕੁਝ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਵਿਅਕਤੀ ਦੇ ਆਤਮਵਿਸ਼ਵਾਸ ਤੇ ਤਰੱਕੀ ਦੀ ਇੱਛਾ ਸ਼ਕਤੀ ਨੂੰ ਵਧਾਉਂਦੀ ਹੈ। ਇਸ ਦੌਰਾਨ, ਪੀਲ ਡਿਸਟਿ੍ਕਟ ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਰਿਜਨਲ ਕੌਂਸਲਰ ਦੇ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਗੁਰਲਾਭ ਸਿੰਘ ਬਾਰੇ ਕਿਹਾ ਕਿ ਅਜਿਹੇ ਅਹੁਦਿਆਂ ’ਤੇ ਸਿਰਫ਼ ਉੱਚ ਸਿੱਖਿਆ ਅਤੇ ਯੋਗਤਾ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਗੁਰਲਾਭ ਸਿੰਘ ਸਿੱਧੂ ਨੂੰ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੇਜਰ ਸਿੰਘ ਨਾਗਰਾ, ਡਾ: ਦਵਿੰਦਰ ਸਿੰਘ ਲੱਧੜ, ਕਰਨ ਅਜੈ ਸਿੰਘ ਸੰਘਾ, ਗੁਰਮੇਲ ਸਿੰਘ ਸੰਧੂ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਰਿਚਮੰਡ ’ਚ ਛਾਪੇ ਦੌਰਾਨ ਨਸ਼ੀਲੇ ਪਦਾਰਥ, ਹਥਿਆਰ ਤੇ ਨਕਦੀ ਬਰਾਮਦ ਅਗਲੀ ਖ਼ਬਰ ਬਰਤਾਨੀਆ ਦੇ ਰਾਸ਼ਟਰੀ ਪੁਰਾਲੇਖਾਂ ’ਚੋਂ ਮਿਲੀ ਅਮਰੀਕੀ ਆਜ਼ਾਦੀ ਦੇ ਐਲਾਨ ਦੀ ਦੁਰਲੱਭ ਕਾਪੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।