08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

2026 ਲਈ ਕਾਰਨੇਗੀ ਦੇ ‘ਗ੍ਰੇਟ ਇਮੀਗ੍ਰੇਟਸ’ ਸੂਚੀ ’ਚ ਚਾਰ ਭਾਰਤੀ-ਅਮਰੀਕੀ ਸ਼ਾਮਿਲ

ਅਜੀਤ ਡੈਸਕ 02-07-2026
ਹਾਉਸਟਨ, 1 ਜੁਲਾਈ (ਏਜੰਸੀ)-ਚਾਰ ਭਾਰਤੀ ਅਮਰੀਕੀਆਂ, ਜਿਨ੍ਹਾਂ ਵਿਚ ਸਾਈਬਰ ਸੁਰੱਖਿਆ ਕਾਰਜਕਾਰੀ ਨਿਕੇਸ਼ ਅਰੋੜਾ ਅਤੇ ਹਾਰਵਰਡ ਪ੍ਰੋਫੈਸਰ ਮਹਿਜ਼ਰੀਨ ਬਾਨਾਜੀ ਸ਼ਾਮਲ ਹਨ, ਨੂੰ ਕਾਰਨੇਗੀ ਕਾਰਪੋਰੇਸ਼ਨ ਆਫ਼ ਨਿਊਯਾਰਕ ਦੀ 2026 ਲਈ ਵੱਕਾਰੀ ਗ੍ਰੇਟ ਇਮੀਗ੍ਰੈਂਟਸ, ਗ੍ਰੇਟ ਅਮੈਰੀਕਨਜ਼ ਸੂਚੀ ’ਚ ਸ਼ਾਮਿਲ ਕੀਤਾ ਗਿਆ ਹੈ। ਹੋਰ ਭਾਰਤੀ-ਅਮਰੀਕੀ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਹਾਰਵਰਡ ਮੈਡੀਕਲ ਸਕੂਲ ਦੇ ਪ੍ਰੋਫੈਸਰ ਡਾ. ਸੰਜੀਵ ਚੋਪੜਾ ਅਤੇ ਵਰਟੈਕਸ ਫਾਰਮਾਸਿਊਟੀਕਲਜ਼ ਦੀ ਪ੍ਰਧਾਨ ਅਤੇ ਸੀ.ਈ.ਓ. ਰੇਸ਼ਮਾ ਕੇਵਲਰਾਮਣੀ ਸ਼ਾਮਲ ਹਨ। 2026 ਦੀ ਇਸ ਸੂਚੀ ’ਚ 21 ਦੇਸ਼ਾਂ ਦੇ 25 ਅਜਿਹੇ ਲੋਕ ਸ਼ਾਮਿਲ ਹਨ, ਜਿਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਹੋਈ ਹੈ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਅਮਰੀਕਾ ਆਪਣੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਕਾਰਨੇਗੀ ਕਾਰਪੋਰੇਸ਼ਨ ਦੀ ਸਾਲਾਨਾ ਚੌਥੀ ਜੁਲਾਈ ਗ੍ਰੇਟ ਇਮੀਗ੍ਰੈਂਟਸ, ਗ੍ਰੇਟ ਅਮੈਰੀਕਨਜ਼ ਮੁਹਿੰਮ ਦੇ ਹਿੱਸੇ ਵਜੋਂ ਸਨਮਾਨਿਤ ਕੀਤਾ ਜਾਵੇਗਾ। ਇਹ ਮੁਹਿੰਮ ਅਮਰੀਕਾ ਵਿਚ ਪ੍ਰਵਾਸੀਆਂ ਦੇ ਯੋਗਦਾਨ ਦਾ ਜਸ਼ਨ ਮਨਾਉਂਦੀ ਹੈ।
ਪਿਛਲੀ ਖ਼ਬਰ ਅਮਰੀਕਾ ਨੇ ਰੂਸ ਨਾਲ ਜੁੜੀਆਂ ਪਾਬੰਦੀਆਂ ਦੀ ਸੂਚੀ ’ਚੋਂ ਚਾਰ ਭਾਰਤੀ ਕੰਪਨੀਆਂ ਨੂੰ ਹਟਾਇਆ ਅਗਲੀ ਖ਼ਬਰ ਨਾਇਰਾ ਐਨਰਜੀ ਨੇ ਪੈਟਰੋਲ 5 ਰੁਪਏ ਤੇ ਡੀਜ਼ਲ 3 ਰੁਪਏ ਸਸਤਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।