17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਪੱਪੀ ਭਦੌੜ ਤੇ ਦਿਲਪ੍ਰੀਤ ਦਾ ਗੀਤ ਸ਼ਾਨਦਾਰ ਸਮਾਗਮ ਦੌਰਾਨ ਰਲੀਜ਼

ਅਜੀਤ ਡੈਸਕ 24-06-2026
ਸੈਕਰਾਮੈਂਟੋ, 23 ਜੂਨ ( ਹੁਸਨ ਲੜੋਆ ਬੰਗਾ)-ਗਾਇਕ ਪੱਪੀ ਭਦੌੜ ਤੇ ਦਿਲਪ੍ਰੀਤ ਦਾ ਨਵਾਂ ਗੀਤ ਛੱਡਦੇ ਟਰੱਕ ਹਾਣੀਆਂ ਵਿਸਟਰਨ ਟਰੱਕਿੰਗ ਦੇ ਮਾਲਕ ਮਿੰਟੂ ਉੱਪਲੀ ਦੇ ਦਫ਼ਤਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਲੀਜ਼ ਕੀਤਾ ਗਿਆ। ਇਸ ਸਮਾਗਮ ਵਿੱਚ ਫਰਿਜ਼ਨੋ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਸ਼ਿਰਕਤ ਕਰਕੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਮਾਗਮ ਦੌਰਾਨ ਗੀਤ ਦਾ ਪੋਸਟਰ ਰਲੀਜ਼ ਕੀਤਾ ਗਿਆ ਅਤੇ ਗੀਤ ਦੇ ਬੋਲ ਸੁਣਨ ਤੋਂ ਬਾਅਦ ਹਾਜ਼ਰ ਮਹਿਮਾਨਾਂ ਨੇ ਪੱਪੀ ਭਦੌੜ ਅਤੇ ਦਿਲਪ੍ਰੀਤ ਨੂੰ ਨਵੇਂ ਗੀਤ ਲਈ ਦਿਲੋਂ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰਸਿੱਧ ਸਾਹਿਤਕ ਰਸਾਲੇ “ਪੰਜਾਬੀਅਤ” ਦਾ ਨਵਾਂ ਅੰਕ ਵੀ ਰਲੀਜ਼ ਕੀਤਾ ਗਿਆ। ਉੱਘੇ ਸਮਾਜ ਸੇਵੀ ਸੰਤੋਖ ਮਨਿਹਾਸ ਨੇ ਆਪਣੇ ਸੰਬੋਧਨ ਦੌਰਾਨ ਪੱਪੀ ਭਦੌੜ ਅਤੇ ਦਿਲਪ੍ਰੀਤ ਨੂੰ ਵਧਾਈ ਦਿੰਦਿਆਂ ਗੀਤ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨਾਲ ਹੀ ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ” ਦੀ ਮਿਹਨਤ, ਦ੍ਰਿੜਤਾ ਅਤੇ ਕੰਮ ਕਰਨ ਦੇ ਵਿਲੱਖਣ ਅੰਦਾਜ਼ ਦੀ ਵੀ ਖੁੱਲ੍ਹ ਕੇ ਸਰਾਹਣਾ ਕੀਤੀ। ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਕਮਲਜੀਤ ਬੈਨੀਪਾਲ, ਡਾ. ਜੈਪਾਲ ਸਿੱਧੂ, ਬਾਵਾ, ਮੰਨਾ ਸ਼ਿਕਾਰੀ, ਗੁਰਦੀਪ ਧਾਲੀਵਾਲ ਅਤੇ ਰਾਣੀ ਦਿਲਦਾਰ ਗਰੁੱਪ ਸਮੇਤ ਕਈ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਵਾਈ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸਮਾਗਮ ਦੇ ਅੰਤ ਵਿੱਚ ਪੱਪੀ ਭਦੌੜ ਅਤੇ ਦਿਲਪ੍ਰੀਤ ਨੇ ਆਪਣੇ ਗੀਤਾਂ ਦੀ ਐਸੀ ਝੜੀ ਲਾਈ ਕਿ ਸਰੋਤੇ ਅਸ਼-ਅਸ਼ ਕਰ ਉੱਠੇ ਅਤੇ ਪੂਰਾ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਪੂਰੇ ਸਮਾਗਮ ਦੌਰਾਨ ਹਰਮੋਨੀਅਮ ਮਾਸਟਰ ਕਮਲਜੀਤ “ਕਮਲ” ਵੀ ਸਟੇਜ ਤੇ ਡਟੇ ਰਹੇ ਤੇ ਆਪਣੀਆਂ ਉਂਗਲਾਂ ਦਾ ਜਾਦੂ ਵਿਖੇਰਦੇ ਰਹੇ।
ਪਿਛਲੀ ਖ਼ਬਰ ਗੈਰ ਕਾਨੂੰਨੀ ਜੰਗਲ ਦੀ ਕਟਾਈ ਰੋਕਣ ਲਈ ਯੂ.ਕੇ. ਸਰਕਾਰ ਦੀ ਕਾਰਵਾਈ ਅਗਲੀ ਖ਼ਬਰ ਭਾਰਤ ਨੇ ਪਾਕਿਸਤਾਨ ’ਤੇ 4-3 ਨਾਲ ਕੀਤੀ ਜਿੱਤ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।