19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਬਰੂਕਲਿਨ ਦੇ ਇਤਿਹਾਸਕ ਚਰਚ ਨੂੰ ਲੱਗੀ ਭਿਆਨਕ ਅੱਗ, ਸਵਾ ਸੌ ਸਾਲ ਪੁਰਾਣਾ ਗੁੰਮਦ ਢਹਿ ਗਿਆ

ਅਜੀਤ ਡੈਸਕ 21-06-2026
ਨਿਊਯਾਰਕ, 20 ਜੂਨ (ਰਾਜੂ ਸ਼ਹਿਬਾਜਪੁਰਾ)-ਨਿਊਯਾਰਕ ਦੇ ਬਰੂਕਲਿਨ ਇਲਾਕੇ ਵਿੱਚ ਸਥਿਤ ਇਤਿਹਾਸਕ ਸਾਊਥ ਬੁਸ਼ਵਿਕ ਰੀਫਾਰਮਡ ਚਰਚ ਨੂੰ ਸ਼ੁੱਕਰਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਚਰਚ ਦਾ ਪ੍ਰਸਿੱਧ ਗੁੰਮਦ ਅੱਗ ਦੀ ਲਪੇਟ ਵਿੱਚ ਆ ਕੇ ਢਹਿ ਗਿਆ। ਇਹ ਚਰਚ 1850 ਦੇ ਦਹਾਕੇ ਤੋਂ ਇਲਾਕੇ ਦੀ ਇੱਕ ਇਤਿਹਾਸਕ ਨਿਸ਼ਾਨੀ ਵਜੋਂ ਖੜ੍ਹਾ ਸੀ। ਫਾਇਰ ਡਿਪਾਰਟਮੈਂਟ ਨੂੰ ਦੁਪਹਿਰ ਕਰੀਬ 1:30 ਵਜੇ ਬੁਸ਼ਵਿਕ ਐਵੇਨਿਊ ਅਤੇ ਹਿਮਰੋਡ ਸਟ੍ਰੀਟ ਨੇੜੇ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਅਤੇ ਧੂੰਆਂ ਕਈ ਮੀਲ ਦੂਰ ਤੋਂ ਵੀ ਦਿਖਾਈ ਦੇ ਰਹੇ ਸਨ। ਘਟਨਾ ਸਥਾਨ ‘ਤੇ ਕਰੀਬ 200 ਫਾਇਰ ਫਾਈਟਰਾਂ ਨੂੰ ਤਾਇਨਾਤ ਕੀਤਾ ਗਿਆ, ਜਿਨ੍ਹਾਂ ਨੇ ਕਈ ਘੰਟਿਆਂ ਦੀ ਜੱਦੋਜਹਿਦ ਪਿੱਛੋਂ ਅੱਗ ਨੂੰ ਕਾਬੂ ਕੀਤਾਂ । ਅੱਗ ਦੌਰਾਨ ਚਰਚ ਦਾ ਉੱਚਾ ਗੁੰਮਦ ਪੂਰੀ ਤਰ੍ਹਾਂ ਸੜ ਗਿਆ ਅਤੇ ਬਾਅਦ ਵਿੱਚ ਢਹਿ ਪਿਆ। ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਜਾਂਚ ਜਾਰੀ ਹੈ। ਸਥਾਨਕ ਵਸਨੀਕਾਂ ਨੇ ਕਿਹਾ ਕਿ ਇਲਾਕੇ ਦੀ ਇਹ ਇਤਿਹਾਸਕ ਇਮਾਰਤ ਕਈ ਪੀੜ੍ਹੀਆਂ ਤੋਂ ਭਾਈਚਾਰੇ ਦਾ ਕੇਂਦਰ ਰਹੀ ਹੈ ਅਤੇ ਇਸ ਨੂੰ ਹੋਇਆ ਨੁਕਸਾਨ ਲੋਕਾਂ ਲਈ ਵੱਡਾ ਸਦਮਾ ਹੈ।
ਪਿਛਲੀ ਖ਼ਬਰ ਕਲਮ ਕੇਂਦਰ ਮਾਂਟਰੀਅਲ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਅਗਲੀ ਖ਼ਬਰ ਸ਼ੱਕੀ ਵਸਤੂ ਕਾਰਨ ਐਡਿਨਬਰਗ ਏਅਰਪੋਰਟ ਖਾਲੀ ਕਰਵਾਇਆ ਗਿਆ, ਮੁੜ ਖੁੱਲ੍ਹਣ ਮਗਰੋਂ ਲੰਬੀਆਂ ਕਤਾਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।