15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਹਰਗੁਣ ਸਿੰਘ ਢਿੱਲੋਂ ਨੂੰ ਮਿਲਿਆ 'ਟੈਰੀ ਫੌਕਸ ਹਿਊਮਨਟੇਰੀਅਨ ਐਵਾਰਡ' <br/>

ਅਜੀਤ ਡੈਸਕ 06-06-2026
ਐਬਟਸਫੋਰਡ, 5 ਜੂਨ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ 'ਚ ਸਮਾਜ ਸੇਵਾ ਨੂੰ ਸਮਰਪਿਤ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫਾ ਦੇਣ ਵਾਲੇ 'ਟੈਰੀ ਫੌਕਸ ਹਿਊਮਨਟੇਰੀਅਨ ਐਵਾਰਡ 2026' ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ | ਇਹ ਵੱਕਾਰੀ ਸਨਮਾਨ ਲੈਣ ਵਾਲੇ ਕੁੱਲ 15 ਵਿਦਿਆਰਥੀਆਂ ਵਿਚੋਂ ਇਕੋ-ਇਕ ਪੰਜਾਬੀ ਵਿਦਿਆਰਥੀ 21 ਸਾਲਾ ਹਰਗੁਣ ਸਿੰਘ ਢਿੱਲੋਂ ਵੀ ਸ਼ਾਮਿਲ ਹੈ | 'ਟੈਰੀ ਫੌਕਸ ਹਿਊਮਨਟੇਰੀਅਨ ਐਵਾਰਡ 2026' ਵਾਸਤੇ ਕੈਨੇਡਾ ਭਰ 'ਚੋਂ 3326 ਵਿਦਿਆਰਥੀਆਂ ਨੇ ਅਰਜ਼ੀ ਦਿੱਤੀ ਸੀ ਪਰ ਜਿਊਰੀ ਵਲੋਂ ਕੁੱਲ 15 ਵਿਦਿਆਰਥੀਆਂ ਨੂੰ ਇਸ ਸਨਮਾਨ ਵਾਸਤੇ ਚੁਣਿਆ ਗਿਆ | ਇਸ ਐਵਾਰਡ ਤਹਿਤ ਹਰ ਵਿਦਿਆਰਥੀ ਨੂੰ 28 ਹਜ਼ਾਰ ਡਾਲਰ ਭਾਵ ਤਕਰੀਬਨ 19 ਲੱਖ 21 ਹਜ਼ਾਰ ਰੁਪਏ ਦਾ ਵਜ਼ੀਫਾ ਤੇ ਸਨਮਾਨ ਪੱਤਰ ਦਿੱਤਾ ਜਾਂਦਾ ਹੈ | ਪੰਜਾਬ ਦਾ ਜੰਮਪਲ ਹਰਗੁਣ ਸਿੰਘ ਢਿੱਲੋਂ ਛੋਟੀ ਉਮਰ 'ਚ ਹੀ ਕੈਨੇਡਾ ਆਇਆ ਸੀ ਤੇ ਹੁਣ ਵੈਨਕੂਵਰ ਦੀ ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ ਵਿਖੇ ਕਿਨਸਾਇਓਲੋਜੀ ਦੀ ਪੜ੍ਹਾਈ ਕਰ ਰਿਹਾ ਹੈ | ਹਰਗੁਣ ਸਿੰਘ ਸਮਾਜ ਸੇਵੀ ਸੰਸਥਾ ਏਜ਼ ਸਟਰੌਂਗ ਯੂਨਿਟੀ ਵੈਲਨੈੱਸ ਸੁਸਾਇਟੀ ਦਾ ਸੰਸਥਾਪਕ ਹੈ | ਜਿਥੇ ਉਹ ਸਮਤਾ ਤੇ ਨਿਆਂ ਦੇ ਐਡਵੋਕੇਟ ਵਜੋਂ ਸਿਹਤ ਨੂੰ ਕਿਵੇਂ ਤੰਦਰੁਸਤ ਰੱਖਿਆ ਜਾਵੇ, ਬਾਰੇ ਬਜ਼ੁਰਗਾਂ ਨੂੰ ਜਾਗਰੂਕ ਕਰਦਾ ਹੈ | ਬਿ੍ਟਿਸ਼ ਕੋਲੰਬੀਆ 'ਚ ਇਹ ਦੱਖਣੀ ਏਸ਼ੀਆਈ ਬਜ਼ੁਰਗਾਂ ਦੀ ਪਹਿਲੀ ਸੰਸਥਾ ਹੈ, ਜਿੱਥੇ ਵੱਖ-ਵੱਖ ਦੇਸ਼ਾਂ ਤੋਂ ਕੈਨੇਡਾ ਰਹਿ ਰਹੇ ਬਜ਼ੁਰਗ ਇਕ ਥਾਂ ਇਕੱਠੇ ਸੇਵਾਵਾਂ ਲੈਂਦੇ ਹਨ |

ਪਿਛਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਰਾਜਸੀ ਮਹੱਲਾਂ ਵਿਚ ਗੈਰ-ਕਾਰਜਕਾਰੀ ਮੈਂਬਰਾਂ ਦੀ ਰਹਾਇਸ਼ 'ਤੇ ਵਿਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।