15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਤਲ ਕੀਤੇ ਗਏ ਨÏਜਵਾਨ ਹੈਨਰੀ ਨੋਵਾਕ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਅਜੀਤ ਡੈਸਕ 06-06-2026
ਲੰਡਨ, 5 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੇ ਸਾਊਥਹੈਂਪਟਨ ਵਿਖੇ ਕਤਲ ਕੀਤੇ ਗਏ 18 ਸਾਲਾ ਯੂਨੀਵਰਸਿਟੀ ਵਿਦਿਆਰਥੀ ਹੈਨਰੀ ਨੋਵਾਕ ਦੇ ਪਰਿਵਾਰ ਨਾਲ ਲੰਡਨ ਵਿਖੇ ਪ੍ਰਧਾਨ ਮੰਤਰੀ ਨਿਵਾਸ 10 ਡਾਊਨਿੰਗ ਸਟ੍ਰੀਟ 'ਤੇ ਇਕ ਨਿੱਜੀ ਮੁਲਾਕਾਤ ਕੀਤੀ¢ ਹੈਨਰੀ ਦੇ ਪਿਤਾ ਮਾਰਕ ਨੋਵਾਕ, ਮਾਤਾ ਲੂਸੀ ਰÏਸ ਤੇ ਮਤਰੇਈ ਮਾਂ ਕੇਟੀ ਵੁਡਕਾਕ ਨੇ ਪ੍ਰਧਾਨ ਮੰਤਰੀ ਨਾਲ ਲਗਭਗ ਇਕ ਘੰਟੇ ਤੱਕ ਗੱਲਬਾਤ ਕੀਤੀ¢ ਇਹ ਮੁਲਾਕਾਤ ਹੈਨਰੀ ਦੀ ਮÏਤ ਦੇ ਹਾਲਾਤ ਅਤੇ ਉਸ ਸਮੇਂ ਮÏਕੇ 'ਤੇ ਮÏਜੂਦ ਪੁਲਿਸ ਮੁਲਾਜ਼ਮਾਂ ਦੀ ਕਾਰਵਾਈ ਨੂੰ ਲੈ ਕੇ ਦੇਸ਼ ਭਰ 'ਚ ਚੱਲ ਰਹੇ ਭਾਰੀ ਵਿਰੋਧ ਤੇ ਜਨਤਕ ਗੁੱਸੇ ਦੇ ਦਰਮਿਆਨ ਹੋਈ ਹੈ¢ ਮੁਲਾਕਾਤ ਤੋਂ ਬਾਅਦ ਸਰ ਕੀਰ ਸਟਾਰਮਰ ਨੇ ਕਿਹਾ ਕਿ ਉਹ ਪਰਿਵਾਰ ਦੇ ਹÏਾਸਲੇ ਤੇ ਮਰਿਆਦਾ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ¢ ਉਨ੍ਹਾਂ ਮੰਨਿਆ ਕਿ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਕਈ 'ਅÏਖੇ ਸਵਾਲਾਂ' ਦੇ ਜਵਾਬ ਦੇਣੇ ਬਾਕੀ ਹਨ¢ ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਇਸ ਮਾਮਲੇ 'ਚ ਹੋਈਆਂ ਗਲਤੀਆਂ ਨੂੰ ਸੁਧਾਰਨ ਲਈ ਹਰ ਜ਼ਰੂਰੀ ਅਤੇ ਸਖ਼ਤ ਕਦਮ ਚੁੱਕੇਗੀ¢ ਹੈਨਰੀ ਦੇ ਪਰਿਵਾਰ ਨੇ ਸਿਆਸਤਦਾਨਾਂ ਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਹੈਨਰੀ ਦੀ ਮÏਤ ਦਾ ਇਸਤੇਮਾਲ ਨਫ਼ਰਤ ਫੈਲਾਉਣ ਜਾਂ ਦੰਗੇ ਭੜਕਾਉਣ ਲਈ ਨਾ ਕਰਨ¢ ਸਟਾਰਮਰ ਨੂੰ ਮਿਲਣ ਤੋਂ ਪਹਿਲਾਂ ਪਰਿਵਾਰ ਨੇ ਕੰਜ਼ਰਵੇਟਿਵ ਪਾਰਟੀ ਦੀ ਆਗੂ ਕੇਮੀ ਬੇਡਨੋਕ ਨਾਲ ਵੀ ਮੁਲਾਕਾਤ ਕੀਤੀ ਸੀ¢ ਬੇਡਨੋਕ ਅਨੁਸਾਰ, ਪਰਿਵਾਰ ਪੁਲਿਸ 'ਤੇ ਟੁੱਟੇ ਭਰੋਸੇ ਨੂੰ ਬਹਾਲ ਕਰਨ ਲਈ ਸਿਆਸੀ ਤੇ ਧਾਰਮਿਕ ਕੰਧਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੁੰਦਾ ਹੈ¢
ਪਿਛਲੀ ਖ਼ਬਰ ਟੈਨਿਸ 'ਚ ਵਾਪਸੀ ਕਰੇਗੀ ਸੇਰੇਨਾ ਵਿਲੀਅਮਜ਼ -ਕੈਨੇਡਾ ਦੀ ਵਿਕਟੋਰੀਆ ਐਮਬੋਕੋ ਨਾਲ ਖੇਡੇਗੀ ਮੁਕਾਬਲੇ ਅਗਲੀ ਖ਼ਬਰ ਗੁਰਦੀਪ ਸਿੰਘ ਚੱਗਰ ਦੀ 50ਵੀਂ ਬਰਸੀ ਮÏਕੇ ਸਾਊਥਾਲ 'ਚ ਯਾਦਗਾਰ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।