15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਤਿੰਨ ਬੱਚਿਆਂ ਦੀ ਹੱਤਿਆ ਮਾਮਲੇ ਦੇ ਦੋਸ਼ੀ ਐਲਨ ਸ਼ੋਨਬੋਰਨ ਨੂੰ ਸ਼ਰਤੀਆ ਰਿਹਾਈ ਮਿਲੀ

ਅਜੀਤ ਡੈਸਕ 06-06-2026
ਵੈਨਕੂਵਰ, 5 ਜੂਨ (ਮਲਕੀਤ ਸਿੰਘ)-ਬਿ੍ਟਿਸ਼ ਕੋਲੰਬੀਆ ਸਮੀਖਿਆ ਬੋਰਡ ਨੇ ਐਲਨ ਸ਼ੋਨਬੋਰਨ ਨੂੰ ਸ਼ਰਤੀਆ ਰਿਹਾਈ ਦੇਣ ਦਾ ਫ਼ੈਸਲਾ ਕੀਤਾ ਹੈ | ਇੱਥੇ ਜ਼ਿਕਰਯੋਗ ਹੈ ਕਿ ਐਲਨ ਸ਼ੋਨਬੋਰਨ ਉਹ ਵਿਅਕਤੀ ਹੈ ਜਿਸ ਨੇ 2008 ਵਿੱਚ ਆਪਣੇ ਹੀ ਤਿੰਨ ਬੱਚਿਆਂ ਦੀ ਹੱਤਿਆ ਕੀਤੀ ਸੀ, ਪਰ ਮਾਣਯੋਗ ਅਦਾਲਤ ਨੇ ਉਸ ਨੂੰ ਮਾਨਸਿਕ ਹਾਲਤ ਠੀਕ ਨਾ ਹੋਣ ਦਾ ਹਵਾਲਾ ਦਿੰਦਿਆ ਅਪਰਾਧ ਲਈ ਫੌਜਦਾਰੀ ਤੌਰ 'ਤੇ ਜ਼ਿੰਮੇਵਾਰ ਨਹੀਂ ਮੰਨਿਆ ਸੀ | ਜਾਣਕਾਰੀ ਅਨੁਸਾਰ ਸਮੀਖਿਆ ਬੋਰਡ ਨੇ ਤਾਜ਼ਾ ਸੁਣਵਾਈ ਦੌਰਾਨ ਫ਼ੈਸਲਾ ਕੀਤਾ ਕਿ ਸ਼ੋਨਬੋਰਨ ਨੂੰ ਸਖ਼ਤ ਸ਼ਰਤਾਂ ਹੇਠ ਭਾਈਚਾਰੇ ਵਿੱਚ ਰਹਿਣ ਦੀ ਆਗਿਆ ਦਿੱਤੀ ਜਾ ਸਕਦੀ ਹੈ | ਉਸ ਦੀ ਮਾਨਸਿਕ ਸਿਹਤ, ਇਲਾਜ ਅਤੇ ਰੋਜ਼ਾਨਾ ਗਤੀਵਿਧੀਆਂ ਦੀ ਨਿਗਰਾਨੀ ਜਾਰੀ ਰਹੇਗੀ | ਇਹ ਮਾਮਲਾ ਕੈਨੇਡਾ ਦੇ ਸਭ ਤੋਂ ਚਰਚਿਤ ਅਪਰਾਧਿਕ ਮਾਮਲਿਆਂ ਵਿੱਚੋਂ ਇੱਕ ਰਿਹਾ ਹੈ | ਬੋਰਡ ਦਾ ਕਹਿਣਾ ਹੈ ਕਿ ਫ਼ੈਸਲਾ ਮੌਜੂਦਾ ਮਾਨਸਿਕ ਸਥਿਤੀ ਅਤੇ ਜਨਤਕ ਸੁਰੱਖਿਆ ਦੇ ਮੁਲਾਂਕਣ ਦੇ ਆਧਾਰ 'ਤੇ ਲਿਆ ਗਿਆ ਹੈ | ਦੂਜੇ ਪਾਸੇ ਪੀੜਤ ਪਰਿਵਾਰ ਨਾਲ ਜੁੜੇ ਬਾਕੀ ਲੋਕਾਂ ਨੇ ਇਸ ਫ਼ੈਸਲੇ 'ਤੇ ਚਿੰਤਾ ਪ੍ਰਗਟ ਕੀਤੀ ਹੈ |
ਪਿਛਲੀ ਖ਼ਬਰ ਸਾਊਥਹੈਂਪਟਨ 'ਚ ਸਿੱਖ ਭਾਈਚਾਰੇ ਦੇ ਆਗੂਆਂ ਸਮੇਤ ਵੱਖ-ਵੱਖ ਧਰਮਾ ਦੇ ਆਗੂਆਂ ਦੀ ਇਕੱਤਰਤਾ ਅਤੇ ਹੈਨਰੀ ਨÏਵਾਕ ਦੀ ਹੱਤਿਆ... ਅਗਲੀ ਖ਼ਬਰ ਸਰੀ ਪੁਲਿਸ ਮੁਖੀ ਦੀ ਵਿਦਾਈ ਨੂੰ ਲੈ ਕੇ ਉੱਠੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।