15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

23 ਸਾਲ ਪੁਰਾਣੇ ਜਬਰ ਜਨਾਹ ਮਾਮਲੇ ਵਿਚ ਅਸਲ ਦੋਸ਼ੀ ਨੂੰ ਸਜ਼ਾ, ਬੇਕਸੂਰ ਵਿਅਕਤੀ ਨੇ ਕੱਟੇ ਸਨ 17 ਸਾਲ ਜੇਲ੍ਹ ਵਿਚ

ਅਜੀਤ ਡੈਸਕ 06-06-2026
ਲੈਸਟਰ (ਇੰਗਲੈਂਡ), 5 ਜੂਨ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਸਭ ਤੋਂ ਚਰਚਿਤ ਨਿਆਂਕ ਮਾਮਲਿਆਂ ਵਿਚੋਂ ਇਕ ਵਿਚ 23 ਸਾਲ ਪਹਿਲਾਂ ਸਾਲ 2003 ਦÏਰਾਨ ਸੈਲਫੋਰਡ ਖੇਤਰ ਵਿਚ ਮਾਂ ਨਾਲ ਜਬਰ ਜਨਾਹ, ਗੰਭੀਰ ਸਰੀਰਕ ਹਮਲੇ ਤੇ ਗਲਾ ਘੁੱਟਣ ਦੇ ਦੋਸ਼ਾਂ ਵਿਚ ਦੋਸ਼ੀ ਠਹਿਰਾਏ ਗਏ 52 ਸਾਲਾ ਪਾਲ ਕੁਇਨ ਨੂੰ ਅੱਜ ਮੈਨਚੈਸਟਰ ਕਰਾਊਨ ਕੋਰਟ ਵੱਲੋਂ ਸਜ਼ਾ ਸੁਣਾਈ ਜਾ ਰਹੀ ਹੈ | ਇਸ ਮਾਮਲੇ ਵਿਚ ਐਂਡਰਿਊ ਮਾਲਕਿਨਸਨ ਨਾਂਅ ਦੇ ਇਕ ਬੇਕਸੂਰ ਵਿਅਕਤੀ ਨੂੰ ਗਲਤ ਪਛਾਣ ਦੇ ਆਧਾਰ 'ਤੇ ਦੋਸ਼ੀ ਕਰਾਰ ਦੇ ਕੇ 17 ਸਾਲ ਜੇਲ੍ਹ ਵਿਚ ਰੱਖਿਆ ਗਿਆ ਸੀ¢ ਮਾਲਕਿਨਸਨ ਨੂੰ 2004 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਉਹ ਹਮੇਸ਼ਾ ਆਪਣੀ ਬੇਗੁਨਾਹੀ ਦਾ ਦਾਅਵਾ ਕਰਦਾ ਰਿਹਾ | ਆਖ਼ਰਕਾਰ ਡੀ.ਐਨ.ਏ. ਤਕਨਾਲੋਜੀ ਵਿਚ ਹੋਈ ਤਰੱਕੀ ਕਾਰਨ ਪੀੜਤਾ ਦੇ ਕੱਪੜਿਆਂ ਤੋਂ ਮਿਲੇ ਲਾਰ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਨਾਲ 2022 ਵਿਚ ਪਾਲ ਕੁਇਨ ਦੀ ਡੀ.ਐਨ.ਏ. ਪ੍ਰੋਫਾਈਲ ਦਾ ਇਕ ਅਰਬ ਵਿਚੋਂ ਇਕ ਮੇਲ ਮਿਲਿਆ ਅਤੇ ਉਹ ਅਸਲ ਦੋਸ਼ੀ ਵਜੋਂ ਸਾਹਮਣੇ ਆਇਆ¢ ਮਾਲਕਿਨਸਨ ਦੀ ਸਜ਼ਾ 2023 ਵਿਚ ਰੱਦ ਕਰ ਦਿੱਤੀ ਗਈ ਸੀ¢ ਅਦਾਲਤ ਵਿਚ ਪੜ੍ਹੇ ਗਏ ਪੀੜਤਾ ਦੇ ਬਿਆਨ ਵਿਚ ਉਸ ਨੇ ਕਿਹਾ ਕਿ ਹਮਲੇ ਦੀਆਂ ਯਾਦਾਂ ਅੱਜ ਵੀ ਉਸ ਦਾ ਪਿੱਛਾ ਕਰਦੀਆਂ ਹਨ ਤੇ ਉਹ ਹਰ ਰੋਜ਼ ਡਰ ਦੇ ਸਾਏ ਹੇਠ ਜੀਵਨ ਬਤੀਤ ਕਰ ਰਹੀ ਹੈ | ਇਸ ਮਾਮਲੇ ਤੋਂ ਬਾਅਦ ਗ੍ਰੇਟਰ ਮੈਨਚੈਸਟਰ ਪੁਲਿਸ ਦੀ ਜਾਂਚ ਪ੍ਰਕਿਰਿਆ ਵੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ ਤੇ 6 ਪੁਲਿਸ ਅਧਿਕਾਰੀਆਂ ਖ਼ਿਲਾਫ਼ ਸੁਤੰਤਰ ਜਾਂਚ ਚੱਲ ਰਹੀ ਹੈ | ਮਾਲਕਿਨਸਨ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਆਖ਼ਰਕਾਰ ਅਸਲ ਦੋਸ਼ੀ ਸਜ਼ਾ ਤੱਕ ਪਹੁੰਚਿਆ ਹੈ, ਪਰ ਜੇਕਰ ਪੁਲਿਸ ਨੇ ਸ਼ੁਰੂ ਵਿਚ ਸਹੀ ਤਰੀਕੇ ਨਾਲ ਕੰਮ ਕੀਤਾ ਹੁੰਦਾ ਤਾਂ ਉਸ ਨੂੰ 17 ਸਾਲ ਜੇਲ੍ਹ ਵਿਚ ਨਾ ਕੱਟਣੇ ਪੈਂਦੇ |
ਪਿਛਲੀ ਖ਼ਬਰ ਅਮਰੀਕਾ 'ਚ ਗੈਰ ਕਾਨੂੰਨੀ ਪ੍ਰਵਾਸੀ ਗੁਰਪਿੰਦਰ ਸਿੰਘ ਇਕ ਅÏਰਤ ਤੋਂ 5 ਲੱਖ ਡਾਲਰ ਸੋਨਾ ਚੋਰੀ ਦੇ ਮਾਮਲੇ 'ਚ ਗਿ੍ਫਤਾਰ ਅਗਲੀ ਖ਼ਬਰ ਲੀਡਰਸ਼ਿਪ ਚੋਣ ਨਾਲ ਦੇਸ਼ ਅਸਥਿਰਤਾ ਵੱਲ ਜਾਵੇਗਾ, ਮੈਂ ਅਸਤੀਫ਼ਾ ਨਹੀਂ ਦੇਵਾਂਗਾ: ਸਟਾਰਮਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।