27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਉਪ ਰਾਸ਼ਟਰਪਤੀ ਵਲੋਂ ਪੰਜ ਰਾਸ਼ਟਰੀ ਪਹਿਲਕਦਮੀਆਂ ਦੀ ਸ਼ੁਰੂਆਤ <br/>

ਅਜੀਤ ਡੈਸਕ 30-05-2026
ਬੈਂਗਲੁਰੂ, 29 ਮਈ (ਅਜੀਤ ਬਿਊਰੋ)-ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਆਰਟ ਆਫ਼ ਲਿਵਿੰਗ ਇੰਟਰਨੈਸ਼ਨਲ ਸੈਂਟਰ ਵਿਖੇ ਯੁਵਾ ਵਿਕਾਸ, ਉੱਦਮਤਾ, ਸਥਿਰਤਾ, ਚੇਤਨਾ ਅਧਿਐਨ ਤੇ ਸਿੱਖਿਆ ਨੂੰ ਫੈਲਾਉਣ ਵਾਲੀਆਂ 5 ਪ੍ਰਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ | ਇਸਦੇ ਨਾਲ ਹੀ ਸੰਗਠਨ ਦੀ 45 ਸਾਲਾਂ ਦੀ ਮਾਨਵਤਾਵਾਦੀ ਸੇਵਾ, ਨਿਰਮਾਣ ਤੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੇ ਸ਼ਾਂਤੀ, ਤੰਦਰੁਸਤੀ ਅਤੇ ਮਨੁੱਖੀ ਕਦਰਾਂ-ਕੀਮਤਾਂ 'ਚ ਜੀਵਨ ਭਰ ਦੇ ਯੋਗਦਾਨ ਨੂੰ ਇਸ ਮਹੀਨੇ 70 ਸਾਲ ਪੂਰੇ ਹੋਣ 'ਤੇ ਮਨਾਇਆ | ਉਪ ਰਾਸ਼ਟਰਪਤੀ ਨੇ ਵਿਅਕਤੀਗਤ ਭਲਾਈ, ਸਮਾਜਿਕ ਪਰਿਵਰਤਨ ਅਤੇ ਵਿਸ਼ਵ ਸ਼ਾਂਤੀ 'ਚ ਆਰਟ ਆਫ਼ ਲਿਵਿੰਗ ਦੇ ਯੋਗਦਾਨ ਦੇ 45 ਸਾਲਾਂ ਨੂੰ ਦਰਸਾਉਂਦੇ ਇਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ | ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ 'ਚ ਯੂਥ ਕਰੀਅਰ ਐਕਸੀਲੈਂਸ ਪ੍ਰੋਗਰਾਮ, ਫੈਕਲਟੀ ਆਫ਼ ਈਸਟਰਨ ਨੌਲੇਜ ਸਿਸਟਮਜ਼, ਆਰਟ ਆਫ਼ ਲਿਵਿੰਗ ਇਨੋਵੇਸ਼ਨ ਐਂਡ ਐਂਟਰਪ੍ਰਨਿਓਰਸ਼ਿਪ ਇਨਕਿਊਬੇਸ਼ਨ, ਸੈਂਟਰ ਆਫ਼ ਐਕਸੀਲੈਂਸ ਆਨ ਕੌਸ਼ਸਨੇਸ ਸਟੱਡੀਜ਼ ਐਂਡ ਹਿਊਮਨ ਪੋਟੈਂਸ਼ੀਅਲ ਤੇ ਈਕੋ ਸ਼ਾਂਤੀ ਸ਼ਾਮਲ ਹਨ | ਜੋ ਕਿ ਸਿੱਖਿਆ, ਨਵੀਨਤਾ, ਵਾਤਾਵਰਣ ਸਥਿਰਤਾ ਤੇ ਮਨੁੱਖੀ ਵਿਕਾਸ 'ਤੇ ਸੰਗਠਨ ਦੇ ਵਿਸਤਿ੍ਤ ਫੋਕਸ ਨੂੰ ਦਰਸਾਉਂਦੇ ਹਨ |

ਪਿਛਲੀ ਖ਼ਬਰ ਗੁਰੂਗ੍ਰਾਮ ਵਿਖੇ ਸੁਹਾਵਣੇ ਮੌਸਮ ਦੌਰਾਨ ਅਗਲੀ ਖ਼ਬਰ ਆਈ.ਪੀ.ਐਲ. 'ਚ ਸਮਾਰਟ ਐਨਕਾਂ 'ਤੇ ਲੱਗੀ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।