20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਤਿੰਨ ਦਿਨਾਂ ਨੌਜਵਾਨ ਲਾਪਤਾ, ਪਰਿਵਾਰ ਚ ਸਹਿਮ

ਮਾਛੀਵਾੜਾ ਸਾਹਿਬ (ਲੁਧਿਅਸ਼ਾਣਾ), 20 ਸਤੰਬਰ (ਮਨੋਜ ਕੁਮਾਰ) - ਅਕਸਰ ਪਹਿਲਾਂ ਵਾਂਗ ਵੱਖ ਵੱਖ ਦੁਕਾਨਦਾਰਾਂ ਤੋਂ ਸਮਾਨ ਦੇ ਪੈਸੇ ਦੀ ਉਗਰਾਹੀ ਇਕੱਠੀ ਕਰਨ ਦੀ ਡਿਊਟੀ ਕਰਦਾ ਸਾਹਿਲ...

ਅਜੀਤ ਡੈਸਕ 20-09-2026

ਮਾਛੀਵਾੜਾ ਸਾਹਿਬ (ਲੁਧਿਅਸ਼ਾਣਾ), 20 ਸਤੰਬਰ (ਮਨੋਜ ਕੁਮਾਰ) - ਅਕਸਰ ਪਹਿਲਾਂ ਵਾਂਗ ਵੱਖ ਵੱਖ ਦੁਕਾਨਦਾਰਾਂ ਤੋਂ ਸਮਾਨ ਦੇ ਪੈਸੇ ਦੀ ਉਗਰਾਹੀ ਇਕੱਠੀ ਕਰਨ ਦੀ ਡਿਊਟੀ ਕਰਦਾ ਸਾਹਿਲ ਕੁਮਾਰ (29) ਲਾਪਤਾ ਹੋ ਗਿਆ। ਅਸਲ ਵਿਚ 17 ਸਤੰਬਰ ਨੂੰ ਸਾਹਿਲ ਜੋ ਕਿ ਸਮਰਾਲਾ ਵਿਖੇ ਸਚਦੇਵਾ ਐਡ ਕੰਪਨੀ ਵਿਚ ਪਿਛਲੇ ਕਈ ਸਾਲਾਂ ਥੌਨ ਕੰਮ ਕਰਦਾ ਸੀ ਤੇ ਮਾਛੀਵਾੜਾ ਦੀਆਂ ਕੁਝ ਦੁਕਾਨਾਂ ਤੋਂ ਆਮ ਰੂਟੀਨ ਵਾਂਗ ਸਮਾਨ ਦੇ ਪੈਸੇ ਲੈਣ ਆਇਆ ਸੀi। ਜਾਣਕਾਰੀ ਅਨੁਸਾਰ ਉਸ ਕੋਲ 140000 ਰੁਪਏ ਵੀ ਸਨ ਪਰ ਤਿੰਨ ਦਿਨ ਹੋ ਗਏ ਅਜੇ ਤੱਕ ਘਰ ਨਹੀਂ ਪਹੁੰਚਿਆ। ਉਸ ਦੇ ਦੁਕਾਨ ਮਾਲਕ ਤੇ ਪਰਿਵਾਰ ਨੂੰ ਕਿਸੇ ਅਣਹੋਣੀ ਦਾ ਖੌਫ ਸਤਾ ਰਿਹਾ ਹੈ। ਇਸ ਮਾਮਲੇ ਸ਼ਮਬੰਧੀ ਮਾਛੀਵਾੜਾ ਥਾਣੇ ਰਿਪੋਰਟ ਵੀ ਦਰਜ ਹੈ ਤੇ ਥਾਣਾ ਮੁਖੀ ਕਰਮਜੀਤ ਸਿੰਘ ਨੇ ਗੱਲਬਾਤ ਵਿਚ ਇਸ ਗੱਲ ਦਾ ਸਿਰੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੂੰ ਕਿਸੇ ਨੇ ਅਗਵਾ ਨਹੀ ਕੀਤਾ ਕਿਉਂ ਕਿ ਲਾਪਤਾ ਹੋਣ ਦੇ ਦਿਨ ਦੀ ਵੱਖ ਵੱਖ ਥਾਵਾ ਦੀ ਸੀ.ਸੀ.ਟੀ.ਵੀ. ਫੂਟੇਜ ਖੰਗਾਲੀ ਜਾ ਚੁੱਕੀ ਹੈ  ਫਿਰ ਵੀ ਪੁਲਿਸ ਮੁਸਤੈਦੀ ਜਲਦ ਹੀ ਉਸ ਨੌਜਵਾਨ ਨੂੰ ਲੱਭ ਲਿਆਵੇਗੀ। ਸਾਹਿਲ ਦਾ ਪਿਛਲੇ ਸਾਲ ਹੀ ਵਿਆਹ ਹੋਇਆ ਸੀ ਤੇ ਪਰਿਵਾਰ ਵਿਚ ਉਸਦੇ ਪਿਤਾ ਤੇ ਸਾਢੇ ਤਿੰਨ ਮਹੀਨਿਆਂ ਦੀ ਮਾਸੂਮ ਬੱਚੀ ਹੈ।

ਪਿਛਲੀ ਖ਼ਬਰ ਮੇਰੇ ਕੋਚ, ਮਨੋਵਿਗਿਆਨੀ, ਸਲਾਹਕਾਰ, ਕੰਡੀਸ਼ਨਿੰਗ ਕੋਚ ਅਤੇ ਪਰਦੇ ਪਿੱਛੇ ਕੰਮ ਕਰਨ ਵਾਲੀ ਪੂਰੀ ਟੀਮ ਲਈ ਹੈ ਇਹ ਤਗਮਾ - ਏ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਵੋਟਾਂ : ਲੰਬੀ ਹਲਕੇ ਵਿਚ ਤਿੰਨ ਵਜੇ ਤੱਕ 19 ਫ਼ੀਸਦ ਦੇ ਕਰੀਬ ਵੋਟਿੰਗ