17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਭਾਰਤ ਦੌਰੇ ਵਾਲਾ 'ਜ਼ਰਦੋਜ਼ੀ ਗਾਊਨ' ਖਿੱਚ ਦਾ ਕੇਂਦਰ ਬਣਿਆ <br/>

ਅਜੀਤ ਡੈਸਕ 24-05-2026
ਲੰਡਨ, 23 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੇ ਰਾਸ਼ਟਰੀ ਫੁੱਲ ਕਮਲ ਨੂੰ ਦਰਸਾਉਂਦੀ ਜ਼ਰਦੋਜ਼ੀ ਦੀ ਕਢਾਈ ਵਾਲਾ ਇਕ ਗਾਊਨ ਉਨ੍ਹਾਂ ਕੀਮਤੀ ਫੈਸ਼ਨ ਪਹਿਰਾਵਿਆਂ 'ਚ ਸ਼ਾਮਲ ਹੈ, ਜੋ ਮਰਹੂਮ ਮਲਕਾ ਐਲਿਜ਼ਾਬੈਥ ਦੂਜੀ ਦੀ ਯਾਦ 'ਚ ਯੂ.ਕੇ. ਦੀਆਂ ਸਭ ਤੋਂ ਵੱਡੀਆਂ ਸ਼ਾਹੀ ਪ੍ਰਦਰਸ਼ਨੀਆਂ ਵਿਚੋਂ ਇਕ 'ਚ ਪ੍ਰਦਰਸ਼ਿਤ ਕੀਤੇ ਗਏ ਹਨ | ਇਸ ਗਾਊਨ ਨੂੰ ਮਲਕਾ ਦੇ ਡਰੈੱਸ ਮੇਕਰ ਨੌਰਮਨ ਹਾਰਟਨੈੱਲ ਨੇ ਜਨਵਰੀ 1961 ਵਿਚ ਦਿੱਲੀ ਵਿਚ ਤਤਕਾਲੀ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਵਲੋਂ ਰੱਖੇ ਗਏ ਇਕ ਸਰਕਾਰੀ ਰਾਤ ਦੇ ਖਾਣੇ ਲਈ ਤਿਆਰ ਕੀਤਾ ਸੀ | ਇਹ 'ਕੁਈਨ ਐਲਿਜ਼ਾਬੈਥ ਦੂਜੀ ਹਰ ਲਾਈਫ ਇਨ ਸਟਾਈਲ' ਪ੍ਰਦਰਸ਼ਨੀ ਦੇ 'ਡਿਪਲੋਮੈਟਿਕ ਡਰੈੱਸਿੰਗ' (ਕੂਟਨੀਤਕ ਪਹਿਰਾਵਾ) ਹਿੱਸੇ ਦਾ ਮੁੱਖ ਆਕਰਸ਼ਣ ਹੈ | ਇਹ ਪ੍ਰਦਰਸ਼ਨੀ ਹਾਲ ਹੀ 'ਚ ਲੰਡਨ ਦੇ ਬਕਿੰਘਮ ਪੈਲੇਸ ਵਿਚ ਸਥਿਤ 'ਕਿੰਗਜ਼ ਗੈਲਰੀ' ਵਿਚ ਆਮ ਲੋਕਾਂ ਲਈ ਖੋਲ੍ਹੀ ਗਈ ਹੈ | ਇਹ ਪ੍ਰਦਰਸ਼ਨੀ ਬਿ੍ਟੇਨ ਦੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਲਕਾ ਅਤੇ ਕਿੰਗ ਚਾਰਲਸ ਤੀਜੇ ਦੀ ਮਾਂ ਦੇ 100ਵੇਂ ਜਨਮ ਦਿਨ ਮੌਕੇ 'ਤੇ ਲਗਾਈ ਗਈ ਹੈ |


ਪਿਛਲੀ ਖ਼ਬਰ ਟਰੰਪ ਦੇ ਹੁਕਮਾਂ 'ਤੇ ਜਾਰੀ ਕੀਤਾ ਗਿਆ ਉਡਣ ਤਸ਼ਤਰੀਆਂ ਦੀਆਂ ਫਾਈਲਾਂ ਦਾ ਦੂਜਾ ਸੈੱਟ ਅਗਲੀ ਖ਼ਬਰ ਨਿਊਯਾਰਕ ਸ਼ਿਪਯਾਰਡ 'ਚ ਲੱਗੀ ਅੱਗ-ਇਕ ਦੀ ਮÏਤ, 36 ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।