04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਇੰਗਲੈਂਡ 'ਚ ਜੂਨੀਅਰ ਸਿਹਤ ਮੰਤਰੀ ਬਣੀ ਪ੍ਰੀਤ ਜਲੰਧਰ ਦੇ ਪਿੰਡ ਖੇੜਾ ਦੀ ਧੀ <br/>

ਅਜੀਤ ਡੈਸਕ 17-05-2026
ਜਮਸ਼ੇਰ ਖਾਸ (ਜਲੰਧਰ), 16 ਮਈ (ਹਰਵਿੰਦਰ ਕੁਮਾਰ)-ਬੀਤੇ ਦਿਨੀਂ ਇੰਗਲੈਂਡ 'ਚ ਜੂਨੀਅਰ ਸਿਹਤ ਮੰਤਰੀ ਬਣੀ ਪ੍ਰੀਤ ਕੌਰ ਗਿੱਲ ਜਲੰਧਰ ਦੇ ਪਿੰਡ ਖੇੜਾ ਤੋਂ ਸੰਬੰਧਿਤ ਹੈ | ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਖੇੜਾ ਦੇ ਪ੍ਰਵਾਸੀ ਭਾਰਤੀ ਦਲਜੀਤ ਸਿੰਘ ਦੇ ਘਰ ਮਾਤਾ ਕੁਲਦੀਪ ਕÏਰ ਦੀ ਕੁੱਖੋਂ ਜਨਮੀ ਪ੍ਰੀਤ ਕÏਰ ਨੇ ਮੁੱਢਲੀ ਸਿੱਖਿਆ ਇੰਗਲੈਂਡ ਦੇ ਸਕੂਲ, ਕਾਲਜ ਤੇ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ | ਪ੍ਰੀਤ ਕੌਰ ਪਹਿਲਾਂ ਕੌਂਸਲਰ ਬਣੀ ਤੇ ਫਿਰ ਉਸ ਤੋਂ ਬਾਅਦ ਲੇਬਰ ਪਾਰਟੀ ਵਲੋਂ ਪ੍ਰੀਤ ਕੌਰ ਗਿੱਲ ਨੇ ਤੀਜੀ ਵਾਰ ਬਰਮਿੰਘਮ ਐਜਬਾਸਟਨ ਤੋਂ ਇੰਗਲੈਂਡ ਦੀ ਪਾਰਲੀਮੈਂਟ ਵਿਚ ਸੰਸਦ ਮੈਂਬਰ ਵਜੋਂ ਚੋਣ ਜਿੱਤੀ ਤੇ ਹੁਣ ਇੰਗਲੈਂਡ 'ਚ ਜੂਨੀਅਰ ਸਿਹਤ ਮੰਤਰੀ ਵਜੋਂ ਨਿਯੁਕਤ ਹੋ ਕੇ ਆਪਣੇ ਪਿੰਡ ਦਾ ਨਾਂਅ ਪੂਰੀ ਦੁਨੀਆਂ 'ਚ ਚਮਕਾਇਆ | ਇਸ ਦੇ ਨਾਲ ਹੀ ਉਸਨੂੰ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਹੋਣ ਦਾ ਮਾਣ ਵੀ ਹਾਸਿਲ ਹੋਇਆ | ਪੰਜਾਬ ਵਿਚ ਰਹਿੰਦੇ ਪਿੰਡ ਖੇੜਾ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਵਤਾਰ ਸਿੰਘ ਤੇ ਬਲਰਾਜ ਸਿੰਘ ਨੇ ਦੱਸਿਆ ਕਿ ਪ੍ਰੀਤ ਦੇ ਜੂਨੀਅਰ ਸਿਹਤ ਮੰਤਰੀ ਬਣਨ 'ਤੇ ਸਾਰੇ ਇਲਾਕੇ 'ਚ ਖੁਸ਼ੀ ਦੀ ਲਹਿਰ ਹੈ |

ਪਿਛਲੀ ਖ਼ਬਰ ਲੰਡਨ 'ਚ ਵਿਰੋਧ ਪ੍ਰਦਰਸ਼ਨਾਂ ਦੇ ਟਕਰਾਅ ਨਾਲ ਨਜਿੱਠਣ ਲਈ 4,000 ਪੁਲਿਸ ਅਧਿਕਾਰੀ ਤਾਇਨਾਤ <br/> ਅਗਲੀ ਖ਼ਬਰ ਪਾਕਿਸਤਾਨ ਦੀ ਫਾਤਿਮਾ ਸਨਾ ਨੇ ਲਗਾਇਆ ਮਹਿਲਾ ਟੀ-20 ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।