17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਤਕਨਾਲੋਜੀ ਅਪਰਾਧ ਦੇ ਤਰੀਕਿਆਂ ਨੂੰ ਦੇ ਰਹੀ ਆਕਾਰ <br/>

ਅਜੀਤ ਡੈਸਕ 18-04-2026
ਵਾਸ਼ਿੰਗਟਨ ਡੀ.ਸੀ., 17 ਅਪ੍ਰੈਲ (ਇੰਟ.)-ਬਰੂਕਿੰਗਜ਼ ਇੰਸਟੀਚਿਊਸ਼ਨ ਦੇ ਸਟ੍ਰੋਬ ਟੈਲਬੋਟ ਸੈਂਟਰ 'ਚ ਅੰਤਰਰਾਸ਼ਟਰੀ ਸੁਰੱਖਿਆ ਤੇ ਟਕਰਾਅ ਅਧਿਐਨਾਂ ਦੀ ਮਾਹਿਰ ਵਾਂਡਾ ਬ੍ਰਾਊਨ ਦੇ ਅਨੁਸਾਰ ਸਮੇਂ ਦੇ ਨਾਲ ਤੇ ਤਕਨੋਲਜੀ 'ਚ ਹੋ ਰਹੇ ਵਿਕਾਸ ਦੇ ਨਾਲ-ਨਾਲ ਹੁਣ ਅੱਤਵਾਦ ਤੇ ਜੁਰਮ ਦੇ ਤਰੀਕੇ ਵੀ ਬਦਲਦੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਭਵਿੱਖ ਦਾ ਅਪਰਾਧੀ ਹੈਕਰਾਂ ਦੀ ਇਕ ਟੀਮ ਦੀ ਸਹਾਇਤਾ ਨਾਲ ਕਿਸੇ ਦੇ ਘਰ ਤੱਕ ਪਹੁੰਚ ਪ੍ਰਾਪਤ ਕਰ ਸਕਦਾ ਹੈ ਤੇ ਇਹ ਸਾਡੇ ਸਮੇਂ ਦੀ ਸਭ ਤੋਂ ਵੱਡੀ ਚੁਣÏਤੀ ਹੈ | ਜਦ ਦੂਰ ਦਰਾਡੇ ਬੈਠਾ ਵਿਅਕਤੀ ਘਰ ਦੇ ਸਮਾਰਟ ਡਿਵਾਈਸਾਂ ਨੂੰ ਹੈਕ ਕਰ ਸਕਦਾ ਹੈ, ਇਸ ਦੇ ਨਾਲ ਹੀ ਉਹ ਹੁਣ ਮਾਡਰਨ ਕਾਰਾਂ ਦੇ ਬ੍ਰੇਕ ਤੱਕ ਫ਼ੇਲ ਕਰ ਸਕਦਾ ਹੈ | ਉਨ੍ਹਾਂ ਜ਼ਿਕਰ ਕੀਤਾ ਕਿ ਅਫੀਮ ਜਾਂ ਕੋਕੀਨ ਦੀ ਕਾਸ਼ਤ ਲਈ ਮੀਲਾਂ ਤੱਕ ਫੈਲੀ ਜ਼ਮੀਨ ਦੇ ਵਿਸ਼ਾਲ ਖੇਤਰਾਂ ਦੀ ਲੋੜ ਹੁੰਦੀ ਸੀ ਤੇ ਹੁਣ, ਸਿੰਥੈਟਿਕ ਡਰੱਗਜ਼ ਇਕ ਛੋਟੇ ਜਿਹੇ ਬੇਸਮੈਂਟ 'ਚ ਤਿਆਰ ਕੀਤੇ ਜਾ ਸਕਦੇ ਹਨ | ਅਪਰਾਧੀਆਂ ਨੂੰ ਹੁਣ ਪੈਸੇ ਵਸੂਲਣ ਲਈ ਸਰੀਰਕ ਤÏਰ 'ਤੇ ਯਾਤਰਾ ਕਰਨ ਦੀ ਵੀ ਜ਼ਰੂਰਤ ਨਹੀਂ | ਏ.ਆਈ.-ਸੰਚਾਲਿਤ ਘੁਟਾਲਿਆਂ, ਰੈਨਸਮਵੇਅਰ ਹਮਲਿਆਂ ਤੇ ਕ੍ਰਿਪਟੋਕੁਰੰਸੀ ਸਕੀਮਾਂ ਰਾਹੀਂ, ਉਹ ਖਰਬਾਂ ਡਾਲਰ ਦਾ ਮਾਲੀਆ ਪੈਦਾ ਕਰ ਰਹੇ ਹਨ | ਬ੍ਰਾਊਨ ਨੇ ਕਿਹਾ ਕਿ ਪਹਿਲਾਂ ਇਕ ਸ਼ਹਿਰ ਨੂੰ ਕਬਜ਼ਾ ਕਰਨ ਲਈ ਹਜ਼ਾਰਾਂ ਸੈਨਿਕਾਂ ਦੀ ਫÏਜ ਦੀ ਲੋੜ ਸੀ | ਜਦ ਕਿ ਹੁਣ ਡਰੋਨ ਹਮਲਿਆਂ ਨਾਲ ਇਕ ਪੂਰੇ ਸ਼ਹਿਰ ਦੀ ਬਿਜਲੀ ਤੇ ਪਾਣੀ ਦੀ ਸਪਲਾਈ ਨੂੰ ਵਿਗਾੜ ਕੇ, ਉਨ੍ਹਾਂ ਨੂੰ ਬੰਧਕ ਬਣਾਇਆ ਜਾ ਸਕਦਾ ਹੈ | ਉਨ੍ਹਾਂ ਅਨੁਸਾਰ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਡੀ ਲੜਾਈ ਡੇਟਾ 'ਤੇ ਲੜੀ ਜਾਵੇਗੀ |

ਪਿਛਲੀ ਖ਼ਬਰ ਸਿੱਖ ਖੇਡਾਂ ਦੌਰਾਨ ਡੇਅਰਬਿਨ ਚਾਰਜਰਜ਼ ਬਣੇ ਮੈਲਬੌਰਨ ਚੈਂਪੀਅਨ <br/> ਅਗਲੀ ਖ਼ਬਰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।