17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਮਾਗਮ ਕਰਵਾਇਆ

ਅਜੀਤ ਡੈਸਕ 18-04-2026
ਟੋਰਾਂਟੋ, 17 ਅਪ੍ਰੈਲ (ਹਰਜੀਤ ਸਿੰਘ ਬਾਜਵਾ)-ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ (ਰੈਕਸਡੇਲ) ਵਿਖੇ ਖ਼ਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਗੁਰਦੁਆਰਾ ਸਾਹਿਬ ਵਿਖੇ ਇਸ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ ਗਏ ਅਤੇ ਇਸ ਮÏਕੇ ਜਿੱਥੇ ਗੁਰੂਘਰ ਦੇ ਰਾਗੀ ਜਥਿਆਂ ਵੱਲੋਂ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਹੀ ਢਾਡੀ ਜਥਿਆਂ ਅਤੇ ਕਥਾਵਾਚਕਾਂ ਵੱਲੋਂ ਸਿੱਖ ਤੇ ਖ਼ਾਲਸਾ ਪੰਥ ਦੇ ਇਤਿਹਾਸ ਬਾਰੇ ਸੰਗਤਾਂ ਨਾਲ ਸਾਂਝ ਪਾਈ | ਗੁਰੂਘਰ ਦੇ ਰਾਗੀ ਜਥਿਆਂ ਭਾਈ ਮਾਨ ਬਹਾਦਰ ਸਿੰਘ ਸ੍ਰੀ ਅੰਮਿ੍ਤਸਰ ਸਾਹਿਬ ਵਾਲੇ, ਭਾਈ ਹਰਪ੍ਰੀਤ ਸਿੰਘ ਯਮੁਨਾਨਗਰ ਵਾਲੇ, ਭਾਈ ਲਵਜੀਤ ਸਿੰਘ ਬਾਬਾ ਬਕਾਲਾ ਸਾਹਿਬ ਵਾਲੇ, ਭਾਈ ਪਰਮਵੀਰ ਸਿੰਘ ਮੋਗੇ ਵਾਲੇ ਤੇ ਭਾਈ ਜਤਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਦੇ ਜਥਿਆਂ ਵੱਲੋਂ ਜਸ ਕੀਰਤਨ ਰਾਹੀਂ ਤੇ ਭਾਈ ਮਨਜੀਤ ਸਿੰਘ ਰਾਹੀ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੇ ਢਾਡੀ ਜਥੇ ਵੱਲੋਂ ਗੁਰੂ ਇਤਿਹਾਸ ਸਰਵਣ ਕਰਵਾਇਆ, ਉਨ੍ਹਾਂ ਖ਼ਾਲਸਾ ਪੰਥ ਦੀ ਸਾਜਨਾ ਤੇ ਅੰਮਿ੍ਤ ਸੰਚਾਰ ਦੇ ਸਮੇਂ ਦਾ ਬਿਰਤਾਂਤ ਵੀ ਬਾਖ਼ੂਬੀ ਪੇਸ਼ ਕੀਤਾ | ਜਦੋਂ ਕਿ ਪੰਥ ਦੇ ਪ੍ਰਸਿੱਧ ਵਿਦਵਾਨ ਕਥਾਵਾਚਕ ਭਾਈ ਹਰਬਨ ਸਿੰਘ ਅਲਵਰ ਵਾਲਿਆਂ ਨੇ ਗੁਰਮਿਤ ਵਿਚਾਰਾਂ ਰਾਹੀਂ ਹਾਜ਼ਰੀ ਲੁਆਈ, ਸਮਾਗਮ ਦÏਰਾਨ ਸ਼ਾਮ ਦੇ ਦਿਵਾਨਾਂ ਵਿਚ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਪਰਮਿੰਦਰਜੀਤ ਸਿੰਘ ਨੇ ਆਪਣੇ ਜਥੇ ਸਮੇਤ ਨਾਮ ਸਿਮਰਨ ਰਾਹੀਂ ਹਾਜ਼ਰੀ ਭਰੀ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਅਮਰਜੀਤ ਸਿੰਘ ਦਿਓਲ, ਕਮੇਟੀ ਦੇ ਡਾਇਰੈਕਟਰ ਭਾਈ ਪਰਮਿੰਦਰ ਸਿੰਘ ਲੱਖੀ, ਭਾਈ ਸੁੱਚਾ ਸਿੰਘ ਸੱਗੀ, ਭਾਈ ਰਾਜਿੰਦਰ ਸਿੰਘ ਸਹੋਤਾ, ਭਾਈ ਮੇਜਰ ਸਿੰਘ ਆਦਿ ਨੇ ਵੀ ਆਪੋ ਆਪਣੀ ਹਾਜ਼ਰੀ ਲੁਆਈ¢
ਪਿਛਲੀ ਖ਼ਬਰ ਪੀਟਰ ਮੈਂਡੇਲਸਨ ਨੂੰ ਰਾਜਦੂਤ ਵਜੋਂ ਨਿਯੁਕਤ ਕਰਨ ਦੀ ਗਲਤੀ 'ਤੇ ਯੂ.ਕੇ. ਦੇ ਪ੍ਰਧਾਨ ਮੰਤਰੀ ਸਟਾਰਮਰ ਗੁੱਸੇ ਅਗਲੀ ਖ਼ਬਰ ਟ੍ਰੈਫਿਕ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਲਿੰਕ ਰੋਡ ਵਾਲੇ ਬੰਦ ਕੀਤੇ ਕੱਟ ਨੂੰ ਜਲਦ ਖੋਲ੍ਹਣ ਦਾ ਭਰੋਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।