30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਲੰਡਨ 'ਚ ਸਿਹਤ ਤੇ ਸੁਰੱਖਿਆ ਨਿਰਮਾਣ ਪ੍ਰੀਖਿਆ 'ਚ ਨਕਲ ਕਰਵਾਉਣ ਵਾਲੇ ਤਿੰਨ ਭਾਰਤੀਆਂ ਨੂੰ ਜੇਲ੍ਹ <br/>

ਅਜੀਤ ਡੈਸਕ 04-04-2026
ਲੰਡਨ, 3 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ 'ਚ ਇਮਾਰਤਸਾਜ਼ੀ ਟੈਸਟ ਧੋਖਾਧੜੀ ਮਾਮਲੇ 'ਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਮੈਟਰੋਪੋਲੀਟਨ ਪੁਲਿਸ ਵੱਲੋਂ ਕੀਤੀ ਇਕ ਜਾਂਚ 'ਚ ਪਾਇਆ ਕਿ ਤਿੰਨ ਵਿਅਕਤੀਆਂ ਨੇ ਕੰਨਾਂ 'ਚ ਲਾਉਣ ਵਾਲੇ ਬਲੂਟੁੱਥ ਯੰਤਰ ਦੀ ਵਰਤੋਂ ਕਰਕੇ ਸਿਹਤ ਤੇ ਸੁਰੱਖਿਆ ਨਿਰਮਾਣ ਪ੍ਰੀਖਿਆ 'ਚ 70 ਤੋਂ ਵੱਧ ਲੋਕਾਂ ਨੂੰ ਨਕਲ ਕਰਵਾਉਣ 'ਚ ਮਦਦ ਕੀਤੀ | ਉਸਾਰੀ ਉਦਯੋਗ ਸਿਖਲਾਈ ਬੋਰਡ ਦੀ ਸ਼ਿਕਾਇਤ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਗਿਆ | ਸਨੇਅਰਸਬਰੂਕ ਕਰਾਊਨ ਕੋਰਟ 'ਚ ਲੰਡਨ ਦੇ ਇਲਾਕੇ ਰੈੱਡਬਿ੍ਜ ਦੇ ਬੇਲਮੌਂਟ ਰੋਡ ਦੇ ਰਹਿਣ ਵਾਲੇ 37 ਸਾਲਾ ਸੁਸ਼ੀਲ ਕੁਮਾਰ ਨੂੰ 2 ਸਾਲ ਅੱਠ ਮਹੀਨੇ ਕੈਦ ਸੁਣਾਈ ਗਈ | ਜਦ ਕਿ ਆਰਕੈਸਟਰਾ ਹਾਊਸ ਦੇ ਰਹਿਣ ਵਾਲੇ 35 ਸਾਲਾ ਪ੍ਰਦੀਪ ਸ਼ੇਰਾਗਰ ਨੂੰ 2 ਸਾਲ ਕੈਦ, ਨਊਹੈਮ ਦੇ ਲੋਂਸਡੇਲ ਐਵੇਨਿਊ ਦੇ ਰਹਿਣ ਵਾਲੇ 43 ਸਾਲਾ ਜਸਪਾਲ ਸੈਣੀ ਨੂੰ ਇਕ ਸਾਲ ਤੇ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਗਈ ਦੋਵਾਂ ਦੀ ਸਜ਼ਾ 2 ਸਾਲਾਂ ਲਈ ਮੁਅੱਤਲ ਕਰ ਦਿੱਤੀ ਗਈ | ਜਾਂਚ ਦੀ ਅਗਵਾਈ ਕਰਨ ਵਾਲੇ ਸਾਰਜੈਂਟ ਨੀਲ ਸਟੈਨਲੀ ਨੇ ਕਿਹਾ ਕਿ ਉਸਾਰੀ ਵਾਲੀਆਂ ਥਾਵਾਂ ਤੇ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਘੱਟ ਪੜ੍ਹੇ ਲਿਖੇ ਪੀੜਤਾਂ ਨੇ ਸੈਂਕੜੇ ਪੌਂਡ ਦੇ ਕੇ ਪਰੀਖਿਆ ਪਾਸ ਕੀਤੀ | ਉਨ੍ਹਾਂ ਨੂੰ ਸਿਹਤ ਅਤੇ ਸੁਰੱਖਿਆ ਦੇ ਮਿਆਰਾਂ ਦਾ ਬਹੁਤ ਘੱਟ ਗਿਆਨ ਸੀ | ਲੋਕਾਂ ਨੇ ਪ੍ਰੀਖਿਆ ਪਾਸ ਕਰਨ ਲਈ ਪ੍ਰਤੀ ਵਿਅਕਤੀ 850 ਪੌਂਡ ਤੱਕ ਦਾ ਭੁਗਤਾਨ ਕੀਤਾ | ਮੰਨਿਆ ਜਾਂਦਾ ਹੈ ਕਿ ਸਮੂਹ ਨੇ ਕਈ ਮਹੀਨਿਆਂ 'ਚ 60,000 ਪੌਂਡ ਤੋਂ ਵੱਧ ਕਮਾਏ ਹਨ |

ਪਿਛਲੀ ਖ਼ਬਰ ਸੁਰੱਖਿਆ ਕਾਰਨਾਂ ਕਰਕੇ ਦੁਬਈ 'ਚ ਗੁਰਦੁਆਰਾ ਸਾਹਿਬ ਅਸਥਾਈ ਤੌਰ 'ਤੇ ਬੰਦ <br/> ਅਗਲੀ ਖ਼ਬਰ ਆਸਟ੍ਰੇਲੀਆ 'ਚ ਕੱਲ੍ਹ ਬਦਲੇਗਾ ਘੜੀਆਂ ਦਾ ਸਮਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।