30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸੰਸਦ ਮੈਂਬਰਾਂ ਖ਼ਿਲਾਫ਼ ਧਮਕੀਆਂ ਵਧੀਆਂ, ਨਵੀਂ ਸੁਰੱਖਿਆ ਇਕਾਈ ਬਣੀ

ਅਜੀਤ ਡੈਸਕ 04-04-2026
ਲੈਸਟਰ (ਇੰਗਲੈਂਡ), 3 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)- ਬਿ੍ਟੇਨ ਵਿੱਚ ਸੰਸਦ ਮੈਂਬਰਾਂ ਖ਼ਿਲਾਫ਼ ਵਧ ਰਹੀਆਂ ਧਮਕੀਆਂ ਅਤੇ ਦੁਰਵਿਵਹਾਰ ਦੇ ਮਾਮਲਿਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਨਵੀਂ ਕÏਮੀ ਲੋਕਤੰਤਰ ਸੁਰੱਖਿਆ ਇਕਾਈ ਬਣਾਈ ਗਈ ਹੈ¢ ਇਸ ਇਕਾਈ ਦਾ ਮਕਸਦ ਦੇਸ਼ ਭਰ ਦੀਆਂ ਪੁਲਿਸ ਫੋਰਸਾਂ ਨੂੰ ਲੋਕਤੰਤਰ ਵਿਰੋਧੀ ਅਪਰਾਧਾਂ ਦੀ ਜਾਂਚ ਅਤੇ ਰੋਕਥਾਮ ਵਿੱਚ ਖਾਸ ਸਹਾਇਤਾ ਦੇਣਾ ਹੈ¢ ਅਧਿਕਾਰੀਆਂ ਮੁਤਾਬਕ 2019 ਤੋਂ ਸੰਸਦ ਮੈਂਬਰਾਂ ਖ਼ਿਲਾਫ਼ ਦਰਜ ਹੋਣ ਵਾਲੇ ਅਪਰਾਧ ਦੋਗੁਣੇ ਤੋਂ ਵੀ ਵੱਧ ਹੋ ਗਏ ਹਨ ਅਤੇ ਪਿਛਲੇ ਸਾਲ ਇਹ ਗਿਣਤੀ ਲਗਭਗ 1000 ਤੱਕ ਪਹੁੰਚ ਗਈ¢ ਇਨ੍ਹਾਂ ਵਿੱਚ ਜ਼ਿਆਦਾਤਰ ਮਾਮਲੇ ਧਮਕੀਭਰੇ ਸੁਨੇਹੇ, ਤੰਗ ਪਰੇਸ਼ਾਨ ਕਰਨਾ, ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਕਤਲ ਦੀਆਂ ਧਮਕੀਆਂ ਨਾਲ ਜੁੜੇ ਹਨ¢ ਇਸ ਨਵੀਂ ਇਕਾਈ ਦੀ ਅਗਵਾਈ ਪੁਲਿਸ ਮੁਖੀ ਕ੍ਰਿਸ ਬਾਲਮਰ ਕਰਨਗੇ¢ ਉਹ ਵੱਖ-ਵੱਖ ਪੁਲਿਸ ਫੋਰਸਾਂ ਵਿਚਕਾਰ ਜਾਣਕਾਰੀ ਸਾਂਝੀ ਕਰਵਾਉਣ, ਸੰਸਦ ਮੈਂਬਰਾਂ ਨੂੰ ਮਿਲ ਰਹੀਆਂ ਧਮਕੀਆਂ ਦੀ ਜਾਂਚ ਵਿੱਚ ਮਦਦ ਕਰਨ ਅਤੇ ਲੋਕਤੰਤਰ ਵਿਰੋਧੀ ਅਪਰਾਧਾਂ ਦੀ ਪਛਾਣ ਬਾਰੇ ਸਲਾਹ ਦੇਣਗੇ¢ ਅੰਕੜਿਆਂ ਮੁਤਾਬਕ 2019 ਤੋਂ 2025 ਤੱਕ ਮੈਟਰੋਪੋਲੀਟਨ ਪੁਲਿਸ ਕੋਲ ਸੰਸਦ ਮੈਂਬਰਾਂ ਨਾਲ ਸੰਬੰਧਤ 4064 ਅਪਰਾਧ ਦਰਜ ਹੋਏ¢ 2019 ਵਿੱਚ ਇਹ ਗਿਣਤੀ 364 ਸੀ ਜੋ 2025 ਵਿੱਚ ਵਧ ਕੇ 976 ਹੋ ਗਈ¢ ਲੇਬਰ ਪਾਰਟੀ ਦੀ ਸੰਸਦ ਮੈਂਬਰ ਨੈਟਲੀ ਫਲੀਟ ਨੇ ਦੱਸਿਆ ਕਿ ਉਨ੍ਹਾਂ ਨੂੰ ਅਕਸਰ ਰੋਜ਼ਾਨਾ ਮÏਤ ਦੀਆਂ ਧਮਕੀਆਂ ਮਿਲਦੀਆਂ ਹਨ¢ ਕਈ ਵਾਰ ਸਮਾਜਿਕ ਮੀਡੀਆ 'ਤੇ ਉਨ੍ਹਾਂ ਨੂੰ ਗੋਲੀ ਮਾਰਣ ਦੀਆਂ ਅਪੀਲਾਂ ਵੀ ਕੀਤੀਆਂ ਗਈਆਂ, ਜਿਸ ਕਾਰਨ ਉਨ੍ਹਾਂ ਨੂੰ ਪੁਲਿਸ ਨਾਲ ਲਗਾਤਾਰ ਸੰਪਰਕ ਕਰਨਾ ਪੈਂਦਾ ਹੈ¢ ਇਸੇ ਤਰ੍ਹਾਂ ਹੋਰ ਸੰਸਦ ਮੈਂਬਰ ਸੈਮ ਰਸ਼ਵਰਥ ਨੇ ਕਿਹਾ ਕਿ ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਉਨ੍ਹਾਂ ਦੇ ਘਰ 'ਤੇ ਕੈਮਰੇ ਅਤੇ ਤੁਰੰਤ ਸਹਾਇਤਾ ਬਟਨ ਲਗਾਉਣੇ ਪਏ¢ ਉਨ੍ਹਾਂ ਕਿਹਾ ਕਿ ਇਸ ਹਾਲਤ ਦਾ ਉਨ੍ਹਾਂ ਦੇ ਪਰਿਵਾਰ 'ਤੇ ਵੀ ਡੂੰਘਾ ਅਸਰ ਪਿਆ ਹੈ | ਪੁਲਿਸ ਅਧਿਕਾਰੀਆਂ ਨੇ ਚਿੰਤਾ ਜਤਾਈ ਕਿ ਮਹਿਲਾ ਅਤੇ ਘੱਟਗਿਣਤੀ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਖ਼ਾਸ ਤÏਰ 'ਤੇ ਨਿਸ਼ਾਨਾ ਬਣਾਇਆ ਜਾਂਦਾ ਹੈ¢ ਉਨ੍ਹਾਂ ਕਿਹਾ ਕਿ ਇਹ ਸਿਰਫ਼ ਖਾਲੀ ਧਮਕੀਆਂ ਨਹੀਂ ਹੁੰਦੀਆਂ ਕਿਉਂਕਿ ਪਿਛਲੇ ਸਮੇਂ ਵਿੱਚ ਦੋ ਸੰਸਦ ਮੈਂਬਰਾਂ ਦੀ ਹੱਤਿਆ ਵੀ ਹੋ ਚੁੱਕੀ ਹੈ!
ਪਿਛਲੀ ਖ਼ਬਰ ਆਸਟ੍ਰੇਲੀਆ 'ਚ ਕੱਲ੍ਹ ਬਦਲੇਗਾ ਘੜੀਆਂ ਦਾ ਸਮਾਂ ਅਗਲੀ ਖ਼ਬਰ ਗਿੱਲਪੱਤੀ-ਨੇਹੀਆਂ ਸੰਪਰਕ ਸੜਕ 'ਤੇ ਆੜ੍ਹਤੀਆ ਐਸੋਸੀਏਸ਼ਨ ਨੇ ਬੈਂਕ ਅਤੇ ਫਰਮ ਖ਼ਿਲਾਫ਼ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।