29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਹੁਣ ਵਿਦੇਸ਼ਾਂ ਤੋਂ ਡਿਊਟੀ-ਮੁਕਤ ਲਿਆਂਦਾ ਜਾ ਸਕੇਗਾ 75,000 ਰੁਪਏ ਤੱਕ ਦਾ ਸਮਾਨ <br/>

ਅਜੀਤ ਡੈਸਕ 04-02-2026
ਨਵੀਂ ਦਿੱਲੀ, 3 ਫਰਵਰੀ (ਏਜੰਸੀ)-ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਕਸਟਮ ਨਿਯਮ ਬਦਲ ਦਿੱਤੇ ਗਏ ਹਨ | ਭਾਰਤੀ ਨਾਗਰਿਕਾਂ ਲਈ ਡਿਊਟੀ-ਮੁਕਤ ਸੀਮਾ ਵਧਾ ਕੇ 75,000 ਰੁਪਏ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ, ਗਹਿਣਿਆਂ ਦੇ ਦਾਖਲੇ ਦੇ ਨਿਯਮ ਹੁਣ ਮੁੱਲ ਦੀ ਬਜਾਏ ਭਾਰ 'ਤੇ ਅਧਾਰਤ ਹਨ | ਵਿੱਤ ਮੰਤਰਾਲੇ ਦਾ ਇਹ ਫੈਸਲਾ ਹਵਾਈ ਅੱਡਿਆਂ 'ਤੇ ਕਸਟਮ ਕਲੀਅਰੈਂਸ ਪ੍ਰਕਿਰਿਆ ਨੂੰ ਤੇਜ਼ ਤੇ ਆਸਾਨ ਬਣਾ ਦੇਵੇਗਾ | ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਕਾਗਜ਼ੀ ਕਾਰਵਾਈ ਨੂੰ ਘਟਾਉਣ ਤੇ ਪਾਰਦਰਸ਼ਤਾ ਵਧਾਉਣ ਲਈ ਕੀਤੇ ਗਏ ਹਨ | ਇਹ ਨਵੇਂ ਨਿਯਮ 2 ਫਰਵਰੀ, 2026 ਤੋਂ ਲਾਗੂ ਹੋ ਚੁਕੇ ਹਨ | ਹਵਾਈ ਜਾਂ ਸਮੁੰਦਰੀ ਰਸਤੇ ਆਉਣ ਵਾਲੇ ਯਾਤਰੀਆਂ ਲਈ ਵੱਖਰੀਆਂ ਸ਼੍ਰੇਣੀਆਂ ਬਣਾਈਆਂ ਗਈਆਂ ਹਨ¢ ਇਸਨੂੰ 50,000 ਤੋਂ ਵਧਾ ਕੇ 75,000 ਕਰ ਦਿੱਤਾ ਗਿਆ ਹੈ | ਹਾਲਾਂਕਿ, ਜੇਕਰ ਕੋਈ ਸੜਕ ਰਾਹੀਂ ਭਾਰਤ ਆ ਰਹੇ ਹੋਵੇ ਤਾਂ ਕਿਸੇ ਵੀ ਨਾਗਰਿਕ ਨੂੰ ਆਮ ਡਿਊਟੀ-ਮੁਕਤ ਛੋਟ ਨਹੀਂ ਮਿਲੇਗੀ | ਕਸਟਮ ਵਿਭਾਗ ਨੇ ਗਹਿਣਿਆਂ 'ਤੇ ਕੀਮਤ ਸੀਮਾ ਹਟਾ ਦਿੱਤੀ ਹੈ | ਹੁਣ ਸਿਰਫ਼ ਭਾਰ 'ਤੇ ਵਿਚਾਰ ਕੀਤਾ ਜਾਵੇਗਾ | ਜੇਕਰ ਕੋਈ ਥੋੜ•ੇ ਸਮੇਂ ਲਈ ਕੀਮਤੀ ਚੀਜ਼ਾਂ ਵਿਦੇਸ਼ਾਂ ਨੂੰ ਲੈ ਕੇ ਜਾ ਰਿਹਾ ਹੈ ਜਾਂ ਵਿਦੇਸ਼ਾਂ ਤੋਂ ਲਿਆ ਰਿਹਾ ਹੈ, ਤਾਂ ਕਸਟਮ ਹੁਣ ਅਸਥਾਈ ਸਮਾਨ ਨਿਰਯਾਤ/ਆਯਾਤ ਸਰਟੀਫਿਕੇਟ ਜਾਰੀ ਕਰੇਗਾ | ਇਹ ਯਾਤਰੀਆਂ ਦੀ ਵਾਪਸੀ 'ਤੇ ਸਮਾਨ ਨੂੰ ਫਸਣ ਤੋਂ ਰੋਕੇਗਾ |

ਪਿਛਲੀ ਖ਼ਬਰ ਪੀ.ਸੀ.ਬੀ. ਖ਼ਿਲਾਫ਼ ਅਦਾਲਤ ਦਾ ਰੁਖ ਕਰ ਸਕਦੇ ਹਨ ਪ੍ਰਸਾਰਕ ਅਗਲੀ ਖ਼ਬਰ ਅਮਰੀਕਾ 'ਚ ਹਥਿਆਰਾਂ ਦੀ ਤਸਕਰੀ ਮਾਮਲੇ 'ਚ ਪੰਜਾਬੀ ਨੂੰ ਦੋਸ਼ੀ ਠਹਿਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।