03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਯੂ. ਕੇ. 'ਚ ਖ਼ਰੀਦਦਾਰੀ ਲਈ ਭਾਰਤੀਆਂ ਤੇ ਸੈਲਾਨੀਆਂ ਲਈ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣਿਆ 'ਬਾਈਸਟਰ ਵਿਲੇਜ' <br/>

ਬਾਈਸਟਰ ਵਿਲੇਜ ਦਾ ਇਕ ਦਿ੍ਸ਼ | ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ<br/> 01-02-2026

ਲੰਡਨ, 31 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਬਾਹਰਵਾਰ ਬਣੇ ਇਕ ਬਹੁਤ ਹੀ ਅਕਰਸ਼ਿਤ ਇੰਗਲਿਸ਼ ਪਿੰਡ ਯੂ.ਕੇ. 'ਚ ਰਹਿਣ ਵਾਲੇ ਭਾਰਤੀਆਂ ਤੇ ਸੈਲਾਨੀਆਂ 'ਚ ਸਭ ਤੋਂ ਪ੍ਰਸਿੱਧ ਸਥਾਨਾਂ 'ਚੋਂ ਇੱਕ ਬਣ ਕੇ ਉਭਰਿਆ ਹੈ | ਆਕਸਫੋਰਡਸ਼ਾਇਰ 'ਚ ਬਾਈਸਟਰ ਵਿਲੇਜ਼ ਦੁਨੀਆ ਦੇ 150 ਤੋਂ ਵੱਧ ਪ੍ਰਸਿੱਧ ਸ਼ਾਪਿੰਗ ਬ੍ਰਾਂਡਾਂ ਦਾ ਘਰ ਹੈ | ਹਾਲ ਹੀ ਦੇ ਮਹੀਨਿਆਂ 'ਚ ਦੀਵਾਲੀ ਤੋਂ ਸ਼ੁਰੂ ਹੋ ਕੇ ਕਿ੍ਸਮਸ ਤੇ ਨਵੇਂ ਸਾਲ ਦੇ ਸੀਜ਼ਨ 'ਚ ਇਹ ਇਕ ਖਾਸ ਪਸੰਦੀਦਾ ਕੇਂਦਰ ਰਿਹਾ | ਅਪ੍ਰੈਲ 1995 'ਚ ਸ਼ੁਰੂ ਹੋਏ ਪ੍ਰਸਿੱਧ ਸੈਲਾਨੀ ਅਕਰਸ਼ਣ ਵਾਲੇ ਇਸ ਪਿੰਡ ਨੇ ਆਪਣੀ 30ਵੀਂ ਵਰ੍ਹੇਗੰਢ ਵਿਸ਼ੇਸ਼ ਸਮਾਗਮਾਂ ਦੀ ਇਕ ਲੜੀ ਦੌਰਾਨ ਭਾਰਤੀ ਬਾਜ਼ਾਰ 'ਚ ਦਿਲਚਸਪੀ ਵਿਖਾਈ | ਬਾਈਸਟਰ ਵਿਲੇਜ਼ ਦੇ ਗਰੁੱਪ ਰਿਟੇਲ ਡਾਇਰੈਕਟਰ ਜੌਨ ਡਰਨਿਨ ਨੇ ਕਿਹਾ ਕਿ ਬਾਈਸਟਰ ਵਿਲੇਜ਼ 'ਚ ਭਾਰਤੀ ਬਾਜ਼ਾਰ ਹਮੇਸ਼ਾ ਸਾਡੇ ਲਈ ਖਾਸ ਰਿਹਾ ਹੈ | ਜਿਵੇਂ-ਜਿਵੇਂ ਅਸੀਂ ਆਪਣੇ ਬ੍ਰਾਂਡ ਤੇ ਪਰਾਹੁਣਚਾਰੀ ਦੀ ਪੇਸ਼ਕਸ਼ ਨੂੰ ਵਿਕਸਤ ਕਰ ਰਹੇ ਹਾਂ, ਦੁਨੀਆ ਦੇ 150 ਤੋਂ ਵੱਧ ਪ੍ਰਮੁੱਖ ਬ੍ਰਾਂਡਾਂ ਤੋਂ ਇਲਾਵਾ ਅਸੀਂ 2026 ਤੇ ਉਸ ਤੋਂ ਬਾਅਦ ਬਾਈਸਟਰ ਵਿਲੇਜ਼ ਤੇ ਭਾਈਚਾਰੇ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਕਰ ਰਹੇ ਹਾਂ | ਨਵੀਨਤਮ ਅਨੁਮਾਨਾਂ ਦੇ ਅਨੁਸਾਰ, ਬਾਈਸਟਰ ਵਿਲੇਜ਼ ਬਕਿੰਘਮ ਪੈਲੇਸ ਤੋਂ ਬਾਅਦ ਯੂ.ਕੇ. 'ਚ ਦੂਜੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਸਥਾਨ ਵਜੋਂ ਉਭਰਿਆ ਹੈ |

ਪਿਛਲੀ ਖ਼ਬਰ -ਨੈਸ਼ਨਲ ਸਕੂਲ ਖੇਡਾਂ- ਜੂਡੋ ਮੁਕਾਬਲੇ 'ਚ ਪੰਜਾਬ ਨੇ 2 ਸੋਨ ਤਗਮੇ ਜਿੱਤੇ <br/> ਅਗਲੀ ਖ਼ਬਰ ਭਾਰਤ ਨੇ 4-1 ਨਾਲ ਜਿੱਤੀ ਲੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।