02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਐਪਸਟਾਈਨ ਫਾਈਲਾਂ 'ਚ ਸਾਹਮਣੇ ਆਇਆ ਮਸਕ ਦਾ ਨਾਂਅ

ਅਜੀਤ ਡੈਸਕ 01-02-2026

ਵਾਸ਼ਿੰਗਟਨ ਡੀ.ਸੀ, 31 ਜਨਵਰੀ (ਪੀ.ਟੀ.ਆਈ.)-ਜੈਫਰੀ ਐਪਸਟਾਈਨ ਨਾਲ ਸੰਬੰਧਿਤ ਦਸਤਾਵੇਜ਼ਾਂ ਨੇ ਇਕ ਵਾਰ ਫਿਰ ਅਮਰੀਕਾ 'ਚ ਹਲਚਲ ਮਚਾ ਦਿੱਤੀ ਹੈ | ਅਮਰੀਕੀ ਨਿਆਂ ਵਿਭਾਗ ਨੇ ਹਾਲ ਹੀ 'ਚ ਐਪਸਟਾਈਨ ਕੇਸ ਨਾਲ ਸੰਬੰਧਿਤ 30 ਲੱਖ ਤੋਂ ਵੱਧ ਪੰਨਿਆਂ ਦੇ ਦਸਤਾਵੇਜ਼ ਜਾਰੀ ਕੀਤੇ ਹਨ, ਜਿਨ੍ਹਾਂ 'ਚ ਹਜ਼ਾਰਾਂ ਵੀਡੀਓ ਤੇ ਤਸਵੀਰਾਂ ਸ਼ਾਮਲ ਹਨ | ਇਨ੍ਹਾਂ ਨਵੇਂ ਦਸਤਾਵੇਜ਼ਾਂ 'ਚ ਐਲੋਨ ਮਸਕ ਦਾ ਨਾਂਅ ਵੀ ਸੂਚੀ 'ਚ ਦਿਖਾਈ ਦਿੱਤਾ ਹੈ | ਇਹ ਜਾਣਕਾਰੀ ਜੈਫਰੀ ਐਪਸਟਾਈਨ ਨੂੰ ਭੇਜੀ ਗਈ ਇਕ ਈਮੇਲ ਤੋਂ ਆਈ ਹੈ | ਈਮੇਲ ਪਾਰਟੀ ਤੋਂ ਇਕ ਸਵੇਰ ਬਾਅਦ ਭੇਜੀ ਗਈ ਸੀ | ਈਮੇਲ 'ਚ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਸੂਚੀ ਦਿੱਤੀ ਗਈ ਸੀ | ਦਸਤਾਵੇਜ਼ਾਂ 'ਚ ਐਪਸਟਾਈਨ ਤੇ ਮਸਕ ਵਿਚਕਾਰ ਕਈ ਈਮੇਲ ਹੋਣ ਦਾ ਦਾਅਵਾ ਕੀਤਾ ਗਿਆ ਹੈ | ਨਵੰਬਰ 2012 'ਚ ਐਪਸਟਾਈਨ ਨੇ ਮਸਕ ਨੂੰ ਇਕ ਈਮੇਲ ਭੇਜਿਆ ਜਿਸ 'ਚ ਪੁੱਛਿਆ ਗਿਆ ਸੀ ਕਿ ਕਿੰਨੇ ਲੋਕ ਹੈਲੀਕਾਪਟਰ ਰਾਹੀਂ ਟਾਪੂ 'ਤੇ ਆਉਣਗੇ? ਹਾਲਾਂਕਿ ਮਸਕ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਕਿ ਐਪਸਟਾਈਨ ਨੇ ਉਨ੍ਹਾਂ ਨੂੰ ਕਿਹਾ ਸੀ ਪਰ ਉਨ੍ਹਾਂ ਨੇ ਇਸ ਲਈ ਮਨ੍ਹਾ ਕਰ ਦਿੱਤਾ ਸੀ |

ਪਿਛਲੀ ਖ਼ਬਰ ਬਰਤਾਨੀਆ ਦੇ ਰਾਜਕੁਮਾਰ ਐਂਡਰਿਊ ਨੂੰ ਵੀ ਮੁੜ ਪਾਇਆ ਵਖ਼ਤ ਅਗਲੀ ਖ਼ਬਰ ਬਰਤਾਨਵੀ ਪ੍ਰਧਾਨ ਮੰਤਰੀ ਸਟਾਰਮਰ ਦੀ ਚੀਨ ਯਾਤਰਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।