23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਯੂਰਪ ਦੇ ਪ੍ਰਸਿੱਧ ਪ੍ਰਮੋਟਰ ਕਮਲਜੀਤ ਸਿੰਘ ਨਾਰਵੇ ਦਾ ਇਟਲੀ ਪਹੁੰਚਣ 'ਤੇ ਨਿੱਘਾ ਸਵਾਗਤ

ਅਜੀਤ ਡੈਸਕ 25-01-2026
ਰੋਮ (ਇਟਲੀ), 24 ਜਨਵਰੀ (ਹਰਦੀਪ ਸਿੰਘ ਕੰਗ)-ਯੂਰਪ ਦੇ ਪ੍ਰਸਿੱਧ ਖੇਡ ਪ੍ਰਮੋਟਰ ਤੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਨਾਰਵੇ ਦੇ ਪ੍ਰਧਾਨ ਕਮਲਜੀਤ ਸਿੰਘ ਨੌਰਵੇ ਦਾ ਇਟਲੀ ਪਹੁੰਚਣ 'ਤੇ ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਅਹੁਦੇਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਕਵਲਜੀਤ ਸਿੰਘ ਜੋ ਪਿਛਲੇ ਲੰਬੇ ਸਮੇਂ ਤੋਂ ਨੌਰਵੇ ਵਿਚ ਰਹਿ ਰਹੇ ਹਨ | ਉਹਨਾਂ ਦਾ ਨੌਰਵੇ 'ਚ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ 'ਚ ਬਹੁਤ ਵੱਡਾ ਯੋਗਦਾਨ ਹੈ ਤੇ ਉਹ ਕਲੱਬ ਦੇ ਇਸ ਬੈਨਰ ਹੇਠ ਹਰ ਸਾਲ 2 ਰੋਜ਼ਾ ਖੇਡ ਮੇਲਾ ਕਰਵਾਉਂਦੇ ਹਨ | ਇਸ ਮÏਕੇ 'ਤੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਅਟਵਾਲ, ਗੁਰਪਾਲ ਸਿੰਘ ਜÏਹਲ, ਸ਼ੁਸ਼ੀਲ ਕੁਮਾਰ, ਬਲਦੇਵ ਸਿੰਘ ਫਤਿਹਪੁਰ, ਤਰਨਜੀਤ ਸਿੰਘ, ਜਗਰੂਪ ਸਿੰਘ ਜÏਹਲ ਤੇ ਹੋਰ ਸਭਾ ਦੇ ਆਉਦੇਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਪੰਦਰਾਂ ਸਾਲਾ ਲੜਕੇ ਦੀ ਹੱਤਿਆ ਮਾਮਲੇ 'ਚ 2 ਨਾਬਾਲਿਗਾਂ 'ਤੇ ਕਤਲ ਦੇ ਦੋਸ਼ ਅਗਲੀ ਖ਼ਬਰ ਆਰਥਿਕਤਾ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਲੈ ਕੇ ਭਾਰਤ ਤੋਂ 'ਗਿਫਟ ਸਿਟੀ' ਦਾ ਵਫਦ ਮਿਲਾਨ ਪਹੁੰਚਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।