23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਆਰਥਿਕਤਾ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਲੈ ਕੇ ਭਾਰਤ ਤੋਂ 'ਗਿਫਟ ਸਿਟੀ' ਦਾ ਵਫਦ ਮਿਲਾਨ ਪਹੁੰਚਿਆ

ਅਜੀਤ ਡੈਸਕ 25-01-2026
ਮਿਲਾਨ (ਇਟਲੀ), 24 ਜਨਵਰੀ (ਹਰਦੀਪ ਸਿੰਘ ਕੰਗ)-ਭਾਰਤ ਤੇ ਇਟਲੀ ਦੇ ਆਰਥਿਕ ਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਹੋਰ ਮਜਬੂਤ ਕਰਨ ਲਈ ਤੇ ਇਟਲੀ 'ਚ ਰਹਿ ਰਹੇ ਭਾਰਤੀਆਂ ਤੇ ਕੰਪਨੀਆਂ ਨੂੰ ਭਾਰਤੀ ਅਰਥ ਵਿਵਸਥਾ ਦਾ ਹਿੱਸਾ ਬਣਾਉਣ ਦੇ ਮਨੋਰਥ ਦੇ ਨਾਲ ਭਾਰਤ ਦੇ ਮਸ਼ਹੂਰ ਗੁਜਰਾਤ ਇੰਟਰਨੈਸ਼ਨਲ ਫਾਇਨਾਂਸ ਟੈੱਕ ਸਿਟੀ 'ਗਿਫਟ ਸਿਟੀ' ਦਾ ਇਕ ਵਫਦ ਬੀਤੇ ਦਿਨ ਇਟਲੀ ਦੇ ਸ਼ਹਿਰ ਮਿਲਾਨ ਪਹੁੰਚਿਆ | ਮੈਨੇਜਿੰਗ ਡਾਇਰੈਕਟਰ ਤੇ ਗਰੁੱਪ ਸੀ.ਈ.ਓ. ਸੰਜੇ ਕੌਲ ਦੀ ਅਗਵਾਈ 'ਚ ਪਹੁੰਚੇ ਇਸ ਵਫਦ ਦਾ ਇੰਡੀਅਨ ਕੌਂਸਲੇਟ ਮਿਲਾਨ ਵਿਖੇ ਭਾਰਤੀ ਦੂਤਘਰ ਅਧਿਕਾਰੀਆਂ ਤੇ ਸਟਾਫ ਵਲੋਂ ਭਰਪੂਰ ਸੁਆਗਤ ਕੀਤਾ ਗਿਆ | ਇਸ ਮੌਕੇ ਭਾਰਤੀ ਭਾਈਚਾਰੇ ਦੇ ਆਗੂਆਂ ਤੇ ਵਪਾਰੀਆਂ ਨਾਲ਼ ਹੋਈ ਵਿਸ਼ੇਸ਼ ਮੀਟਿੰਗ ਦੌਰਾਨ 'ਗਿਫਟ ਸਿਟੀ' ਵਲੋਂ ਚਲਾਏ ਗਏ ਨਵੇਂ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੀਟਿੰਗ ਨੂੰ 'ਮਿਲਾਨ ਕੌਂਸਲ ਲਵੱਨਿਆ ਕੁਮਾਰ ਜੀ ਵਲੋਂ ਸੰਬੋਧਿਤ ਹੁੰਦਿਆਂ ਇਟਲੀ 'ਚ ਰਹਿ ਰਹੇ ਭਾਰਤੀਆਂ ਨੂੰ 'ਗਿਫਟ ਸਿਟੀ' ਨਾਲ ਜੁੜਨ ਲਈ ਕਿਹਾ ਗਿਆ | ਇੱਥੇ ਦੱਸਣਯੋਗ ਹੈ ਕਿ 'ਗਿਫਟ ਸਿਟੀ' ਭਾਰਤ ਦਾ ਪਹਿਲਾ ਸਮਾਰਟ ਇੰਟਰਨੈਸ਼ਨਲ ਫਾਇਨਾਂਸ ਸਰਵਿਸਿਜ ਸੈਂਟਰ ਹੈ ਜੋ ਕਿ ਗੁਜਰਾਤ ਪ੍ਰਾਂਤ ਦੇ 'ਚ ਅਹਿਮਦਾਬਾਦ ਤੇ ਗਾਂਧੀਨਗਰ ਦੇ ਵਿਚਕਾਰ 886 ਏਕੜ 'ਚ ਬਣਿਆ ਹੋਇਆ ਹੈ ਤੇ ਇੱਥੇ ਦੁਨੀਆ ਭਰ ਵਰਗੀਆਂ ਸਹੂਲਤਾਂ, ਘੱਟ ਟੈਕਸ ਤੇ ਬਿਜਨਸ ਕਰਨ ਦੇ ਲਈ ਬਹੁਤ ਵਧੀਆਂ ਮਾਹੌਲ ਮਿਲਦਾ ਹੈ ਜਿਸ 'ਤੇ ਚੱਲਦਿਆਂ 'ਗਿਫਟ ਸਿਟੀ' 'ਚ ਹੁਣ ਤੱਕ 1030 ਕੰਪਨੀਆਂ ਜੁੜ ਚੁੱਕੀਆਂ ਹਨ |
ਪਿਛਲੀ ਖ਼ਬਰ ਯੂਰਪ ਦੇ ਪ੍ਰਸਿੱਧ ਪ੍ਰਮੋਟਰ ਕਮਲਜੀਤ ਸਿੰਘ ਨਾਰਵੇ ਦਾ ਇਟਲੀ ਪਹੁੰਚਣ 'ਤੇ ਨਿੱਘਾ ਸਵਾਗਤ ਅਗਲੀ ਖ਼ਬਰ ਨਿਊਯਾਰਕ ਗੋਲੀਬਾਰੀ 'ਚ 2 ਮੌਤਾਂ ਤੇ ਇਕ ਦੀ ਹਾਲਤ ਗੰਭੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।