24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੰਦਰਾਂ ਸਾਲਾ ਲੜਕੇ ਦੀ ਹੱਤਿਆ ਮਾਮਲੇ 'ਚ 2 ਨਾਬਾਲਿਗਾਂ 'ਤੇ ਕਤਲ ਦੇ ਦੋਸ਼

ਅਜੀਤ ਡੈਸਕ 25-01-2026
ਲੈਸਟਰ (ਇੰਗਲੈਂਡ), 24 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਗਿਲਡਫੋਰਡ ਸ਼ਹਿਰ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਦਰਾਂ ਸਾਲਾ ਲੜਕੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ | ਇਸ ਮਾਮਲੇ 'ਚ ਪੁਲਿਸ ਵੱਲੋਂ 2 ਨਾਬਾਲਿਗ ਲੜਕਿਆਂ ਨੂੰ ਕਤਲ ਦੇ ਦੋਸ਼ ਹੇਠ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ ਹੈ | ਦੋਸ਼ੀਆਂ ਦੀ ਉਮਰ 15 ਤੇ 16 ਸਾਲ ਦੱਸੀ ਜਾ ਰਹੀ ਹੈ | ਪੁਲਿਸ ਅਨੁਸਾਰ ਘਟਨਾ ਦੀ ਸੂਚਨਾ ਸ਼ਾਮ ਦੇ ਸਮੇਂ ਇਕ ਜੰਗਲਨੁਮਾ ਇਲਾਕੇ ਤੋਂ ਮਿਲੀ, ਜੋ ਲੀਡੋ ਰੋਡ ਨੇੜੇ ਸਟੋਕ ਪਾਰਕ ਦੇ ਕੋਲ ਸਥਿਤ ਹੈ | ਸੂਚਨਾ ਮਿਲਦੇ ਹੀ ਪੁਲਿਸ ਤੇ ਐਮਰਜੈਂਸੀ ਸੇਵਾਵਾਂ ਮÏਕੇ 'ਤੇ ਪਹੁੰਚੀਆਂ, ਜਿੱਥੇ ਇਕ ਨੌਜਵਾਨ ਲੜਕੇ ਦੀ ਲਾਸ਼ ਬਰਾਮਦ ਹੋਈ | ਮÏਕੇ ਤੋਂ ਮਿਲੇ ਸਬੂਤਾਂ ਦੇ ਆਧਾਰ 'ਤੇ ਹੱਤਿਆ ਹੋਣ ਦੀ ਪੁਸ਼ਟੀ ਕੀਤੀ ਗਈ | ਪੁਲਿਸ ਵੱਲੋਂ ਮਿ੍ਤਕ ਦੀ ਪਹਿਚਾਣ ਲੁਈਸ ਗੈਬਰੀਅਲ ਗੁਐਂਬਸ ਵਜੋਂ ਕੀਤੀ ਗਈ ਹੈ, ਜਿਸ ਦੀ ਉਮਰ ਪੰਦਰਾਂ ਸਾਲ ਸੀ | ਦੱਸਿਆ ਗਿਆ ਹੈ ਕਿ ਮਿ੍ਤਕ ਆਪਣੇ ਪਰਿਵਾਰ ਨਾਲ ਗਿਲਡਫੋਰਡ ਇਲਾਕੇ 'ਚ ਰਹਿੰਦਾ ਸੀ | ਇਸ ਘਟਨਾ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਤੇ ਸਾਰੇ ਇਲਾਕੇ 'ਚ ਸੋਗ ਦੀ ਲਹਿਰ ਦÏੜ ਗਈ ਹੈ | ਜਾਂਚ ਦÏਰਾਨ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ 2 ਨਾਬਾਲਿਗ ਲੜਕਿਆਂ ਨੂੰ ਹਿਰਾਸਤ 'ਚ ਲਿਆ, ਜਿਨ੍ਹਾਂ 'ਤੇ ਹੱਤਿਆ ਦੇ ਦੋਸ਼ ਲਗਾਏ ਗਏ ਹਨ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖੋਂ ਡੂੰਘੀ ਜਾਂਚ ਕੀਤੀ ਜਾ ਰਹੀ ਹੈ ਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ | ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਹੋਵੇ, ਤਾਂ ਉਹ ਅੱਗੇ ਆ ਕੇ ਜਾਂਚ 'ਚ ਸਹਿਯੋਗ ਕਰੇ, ਨਾਲ ਹੀ ਅਪੀਲ ਕੀਤੀ ਗਈ ਹੈ ਕਿ ਅਫਵਾਹਾਂ ਤੋਂ ਦੂਰ ਰਹਿੰਦੇ ਹੋਏ ਪੁਲਿਸ ਦੀ ਕਾਰਵਾਈ 'ਤੇ ਭਰੋਸਾ ਰੱਖਿਆ ਜਾਵੇ |
ਪਿਛਲੀ ਖ਼ਬਰ ਲੰਡਨ ਓਾਟਾਰੀਓ 'ਚ ਠੰਢ ਦਾ ਕਹਿਰ ਜਾਰੀ ਅਗਲੀ ਖ਼ਬਰ ਯੂਰਪ ਦੇ ਪ੍ਰਸਿੱਧ ਪ੍ਰਮੋਟਰ ਕਮਲਜੀਤ ਸਿੰਘ ਨਾਰਵੇ ਦਾ ਇਟਲੀ ਪਹੁੰਚਣ 'ਤੇ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।