ਐਡੀਲੇਡ, 21 ਜਨਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ 61 ਸਾਲਾ ਡਾਕਟਰ ਬਿਲ ਟੋਲਿਸ ਨੂੰ ਪ੍ਰਦਰਸ਼ਨ ਵਧਾਉਣ ਵਾਲੀਆਂ ਦਵਾਈਆਂ, ਜਿਨ੍ਹਾਂ ਵਿਚ ਸਟੀਰੌਇਡ ਵੀ ਸ਼ਾਮਿਲ ਹਨ, ਗੈਰਕਾਨੂੰਨੀ ਤੌਰ 'ਤੇ ਆਯਾਤ ਅਤੇ ਸਪਲਾਈ ਕਰਨ ਦੇ ਦੋਸ਼ਾਂ ਤਹਿਤ ਅਦਾਲਤ ਵਿਚ ਪੇਸ਼ ਕੀਤਾ ਗਿਆ ¢ ਦੱਖਣੀ ਆਸਟ੍ਰੇਲਿਆਈ ਸਿਵਲ ਅਤੇ ਪ੍ਰਸ਼ਾਸਨਿਕ ਟਿ੍ਬਿਊਨਲ ਨੇ ਉਨ੍ਹਾਂ ਨੂੰ ਪੇਸ਼ੇਵਰ ਦੁਰਵਿਵਹਾਰ ਦਾ ਦੋਸ਼ੀ ਮੰਨਦੇ ਹੋਏ ਡਾਕਟਰੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਅਤੇ ਸੱਤ ਸਾਲਾਂ ਲਈ ਮੁੜ ਅਰਜ਼ੀ ਦੇਣ 'ਤੇ ਪਾਬੰਦੀ ਲਗਾਈ ਹੈ ¢ ਪਿਛਲੇ ਨਵੰਬਰ ਆਸਟ੍ਰੇਲਿਆਈ ਬਾਰਡਰ ਫੋਰਸ ਅਤੇ ਐਸ.ਏ. ਪੁਲਿਸ ਵਲੋਂ ਵੁੱਡਵਿਲ ਸਥਿਤ ਮੈਡੀਕਲ ਕਲੀਨਿਕ ਅਤੇ ਘਰ 'ਤੇ ਛਾਪੇ ਦੌਰਾਨ ਸੈਂਕੜੇ ਸ਼ੀਸ਼ੀਆਂ ਸਟੀਰੌਇਡ, 21 ਹਜ਼ਾਰ ਡਾਲਰ ਨਕਦ ਅਤੇ ਹੋਰ ਸਮੱਗਰੀ ਜ਼ਬਤ ਕੀਤੀ ਗਈ ਸੀ¢ ਜਾਂਚ ਅਕਤੂਬਰ ਵਿਚ ਅੰਤਰਰਾਸ਼ਟਰੀ ਖੇਪਾਂ ਵਿਚ ਸਟੀਰੌਇਡ ਮਿਲਣ ਤੋਂ ਬਾਅਦ ਸ਼ੁਰੂ ਹੋਈ ¢ ਬਿਲ ਟੋਲਿਸ ਐਡੀਲੇਡ ਮੈਜਿਸਟ੍ਰੇਟ ਅਦਾਲਤ ਵਿਚ ਸੰਖੇਪ ਸੁਣਵਾਈ ਲਈ ਪੇਸ਼ ਹੋਏ, ਜਿੱਥੇ ਮਾਮਲਾ ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ¢ ਉਹ ਜ਼ਮਾਨਤ 'ਤੇ ਹਨ ਅਤੇ ਹਰ ਸ਼ੁੱਕਰਵਾਰ ਪੋਰਟ ਐਡੀਲੇਡ ਪੁਲਿਸ ਸਟੇਸ਼ਨ ਰਿਪੋਰਟ ਕਰਨ ਦੇ ਪਾਬੰਦ ਹਨ ¢ ਆਸਟ੍ਰੇਲਿਆਈ ਬਾਰਡਰ ਫੋਰਸ ਨੇ ਕਿਹਾ ਹੈ ਕਿ ਸਟੀਰੌਇਡ ਸਿਹਤ ਲਈ ਖ਼ਤਰਨਾਕ ਹੋ ਸਕਦੇ ਹਨ ਅਤੇ ਬਿਨਾਂ ਅਧਿਕਾਰ ਵੰਡਣਾ ਗੰਭੀਰ ਅਪਰਾਧ ਹੈ¢