ਲੰਡਨ, 21 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਇੱਕ ਅਮੀਰ ਅÏਰਤ ਨਿੱਜੀ ਸਹਾਇਕ ਦੀ ਨੌਕਰੀ ਲਈ ਲਗਭਗ 9 ਕਰੋੜ ਰੁਪਏ ਪ੍ਰਤੀ ਸਾਲ ਤਨਖਾਹ ਦੀ ਪੇਸ਼ਕਸ਼ ਕੀਤੀ ਹੈ ¢ ਸਫਲ ਉਮੀਦਵਾਰ ਨੂੰ ਕੇਂਦਰੀ ਲੰਡਨ ਵਿਚ ਸਥਿਤ ਬਹੁਤ ਹੀ ਵਿਲੱਖਣ ਭੂਮਿਕਾ ਨਿਭਾਉਣੀ ਹੋਵੇਗੀ ¢ ਅÏਰਤ ਦੇ ਨਿੱਜੀ ਨਿਵਾਸ 'ਤੇ ਕੰਮ ਕਰਨ ਅਤੇ ਵਿਸ਼ੇਸ਼ ਸਮਾਜਿਕ ਮੌਕਿਆਂ 'ਤੇ ਉਸ ਨਾਲ ਜਾਣਾ ਹੋਵੇਗਾ¢ ਸਫਲ ਬਿਨੈਕਾਰ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਕੰਮ ਕਰਨਾ ਹੋਵੇਗਾ ਅਤੇ ਕਦੇ-ਕਦਾਈਾ ਸ਼ਾਮ ਦੀਆਂ ਡਿਊਟੀਆਂ ਹੋ ਸਕਦੀਆਂ ਹਨ ¢ ਉਮੀਦਵਾਰ ਦੀ ਮੌਜੂਦਗੀ, ਸਾਥ ਅਤੇ ਨਿਰਦੋਸ਼ ਮਾਪਦੰਡਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ¢ ਜੇਕਰ ਚੁਣਿਆ ਜਾਂਦਾ ਹੈ ਤਾਂ ਸਬੰਧਿਤ ਉਮੀਦਵਾਰ ਨੂੰ ਅਮੀਰ ਔਰਤ ਨੂੰ ਰੁਝੇਵਿਆਂ, ਸਮਾਜਿਕ ਅਤੇ ਸੱਭਿਆਚਾਰਕ ਮੌਕਿਆਂ, ਨਿੱਜੀ ਡਿਨਰ ਅਤੇ ਮੁਲਾਕਾਤਾਂ ਲਈ ਨਾਲ ਜਾਣਾ ਹੋਵੇਗਾ ¢