25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਭਾਰਤ ਦੀਆਂ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਨੇ ਤਗਮੇ ਕੀਤੇ ਪੱਕੇ

ਨਾਗੋਯਾ, 24 ਸਤੰਬਰ (ਏਜੰਸੀ)-ਮੌਜੂਦਾ ਚੈਂਪੀਅਨ ਭਾਰਤ ਦੀਆਂ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਸੈਮੀਫਾਈਨਲ ’ਚ ਪਹੁੰਚ ਕੇ ਤਗਮੇ ਪੱਕੇ ਕਰਨ ਵਿਚ ਸਫਲ ਰਹੀਆਂ ਹਨ। ਵੀਰਵਾਰ ਨੂੰ ਖੇਡੇ ਗਏ ਮੁਕਾਬਲਿਆਂ ’ਚ ਕ੍ਰਮਵਾਰ ਚੀਨੀ ਤਾਈਪੇ ਤੇ ਜਪਾਨ ਨੂੰ ਹਰਾ ਕੇ, ਦੋਵਾਂ ਟੀਮਾਂ ਨੇ ਆਪਣੇ-ਆਪਣੇ ਗਰੁੱਪਾਂ ਵਿਚ ਸਿਖਰਲਾ ਸਥਾਨ ਹਾਸਲ ਕਰਦਿਆਂ ਆਖਰੀ ਚਾਰ ’ਚ ਆਪਣੀ ਜਗ੍ਹਾ ਪੱਕੀ ਕੀਤੀ।

ਭਾਰਤ ਤੇ ਚੀਨੀ ਤਾਈਪੇ ਵਿਚਾਲੇ ਖੇਡੇ ਗਏ ਕਬੱਡੀ ਮੈਚ ਦਾ ਦ੍ਰਿਸ਼। 25-09-2026
ਨਾਗੋਯਾ, 24 ਸਤੰਬਰ (ਏਜੰਸੀ)-ਮੌਜੂਦਾ ਚੈਂਪੀਅਨ ਭਾਰਤ ਦੀਆਂ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਸੈਮੀਫਾਈਨਲ ’ਚ ਪਹੁੰਚ ਕੇ ਤਗਮੇ ਪੱਕੇ ਕਰਨ ਵਿਚ ਸਫਲ ਰਹੀਆਂ ਹਨ। ਵੀਰਵਾਰ ਨੂੰ ਖੇਡੇ ਗਏ ਮੁਕਾਬਲਿਆਂ ’ਚ ਕ੍ਰਮਵਾਰ ਚੀਨੀ ਤਾਈਪੇ ਤੇ ਜਪਾਨ ਨੂੰ ਹਰਾ ਕੇ, ਦੋਵਾਂ ਟੀਮਾਂ ਨੇ ਆਪਣੇ-ਆਪਣੇ ਗਰੁੱਪਾਂ ਵਿਚ ਸਿਖਰਲਾ ਸਥਾਨ ਹਾਸਲ ਕਰਦਿਆਂ ਆਖਰੀ ਚਾਰ ’ਚ ਆਪਣੀ ਜਗ੍ਹਾ ਪੱਕੀ ਕੀਤੀ। ਗਰੁੱਪ ਪੜਾਅ ਦੇ ਸਾਰੇ ਮੈਚ ਜਿੱਤ ਕੇ, ਭਾਰਤ ਨੇ ਘੱਟੋ-ਘੱਟ ਕਾਂਸੀ ਦਾ ਤਗਮਾ ਯਕੀਨੀ ਬਣਾ ਲਿਆ ਹੈ। ਅੱਜ ਪਹਿਲਾਂ ਪੁਰਸ਼ ਕਬੱਡੀ ਮੁਕਾਬਲੇ ਦੇ ਗਰੁੱਪ ਪੜਾਅ ’ਚ ਭਾਰਤ ਨੇ ਚੀਨੀ ਤਾਈਪੇ ਨੂੰ 37-21 ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ, ਭਾਰਤੀ ਟੀਮ ਨੇ ਦੱਖਣੀ ਕੋਰੀਆ, ਜਪਾਨ ਤੇ ਬੰਗਲਾਦੇਸ਼ ਨੂੰ ਹਰਾਇਆ ਸੀ। ਭਾਰਤ ਨੇ ਸ਼ੁਰੂਆਤ ਤੋਂ ਹੀ ਮੈਚ ਨੂੰ ਕੰਟਰੋਲ ਕੀਤਾ ਤੇ ਅੱਧੇ ਸਮੇਂ ਤੱਕ 23-11 ਦੀ ਬੜ੍ਹਤ ਬਣਾਈ। ਭਾਰਤੀ ਟੀਮ ਨੇ ਦੂਜੇ ਅੱਧ ’ਚ ਆਪਣਾ ਦਬਦਬਾ ਬਣਾਈ ਰੱਖਿਆ, 14-10 ਨਾਲ ਅੱਗੇ ਰਹੇ। ਭਾਰਤ ਨੇ ਸਫਲ ਰੇਡਾਂ ਤੋਂ 2 8 ਅੰਕ, ਤਿੰਨ ਬੋਨਸ ਅੰਕ ਤੇ ਆਲ-ਆਊਟ ਤੋਂ 6 ਅੰਕ ਪ੍ਰਾਪਤ ਕੀਤੇ। 1990 ’ਚ ਕਬੱਡੀ ਨੂੰ ਏਸ਼ੀਆਈ ਖੇਡਾਂ ਵਿਚ ਸ਼ਾਮਲ ਕਰਨ ਤੋਂ ਬਾਅਦ, ਭਾਰਤੀ ਪੁਰਸ਼ ਟੀਮ ਨੇ 8 ਸੋਨ ਤਗਮਿਆਂ ਸਮੇਤ 9 ਤਗਮੇ ਜਿੱਤੇ ਹਨ। ਭਾਰਤ ਦੀ ਸੋਨ ਤਗਮੇ ਦੀ ਲੜੀ 2018 ’ਚ ਟੁੱਟ ਗਈ ਸੀ, ਜਦੋਂ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਅੱਜ ਦੇ ਇਸ ਮੁਕਾਬਲੇ ਤੋਂ ਬਾਅਦ ਭਾਰਤੀ ਮਹਿਲਾ ਕਬੱਡੀ ਟੀਮ ਨੇ ਜਪਾਨ ’ਤੇ 50-25 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਨਾਲ, ਭਾਰਤ ਆਪਣੇ ‘ਗਰੁੱਪ ਏ’ ਦੇ ਤਿੰਨੋਂ ਮੈਚ ਜਿੱਤਣ ’ਚ ਸਫਲ ਰਿਹਾ ਹੈ। ਮੌਜੂਦਾ ਚੈਂਪੀਅਨ ਟੀਮ ਨੇ ਇਸ ਮੈਚ ਤੋਂ ਪਹਿਲਾਂ ਹੀ ਸੈਮੀਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਸੀ। ਭਾਰਤ ਨੇ ਆਪਣੇ ਮੁਹਿੰਮ ਦੀ ਸ਼ੁਰੂਆਤ ਬੰਗਲਾਦੇਸ਼ ’ਤੇ 42-21 ਦੀ ਜਿੱਤ ਨਾਲ ਕੀਤੀ ਸੀ, ਜਿਸ ਤੋਂ ਬਾਅਦ ਈਰਾਨ ਖਿਲਾਫ 37-23 ਨਾਲ ਜਿੱਤ ਦਰਜ ਕੀਤੀ।
ਪਿਛਲੀ ਖ਼ਬਰ ਦਿਲਪ੍ਰੀਤ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਕੋਰੀਆ ਨੂੰ 8-2 ਨਾਲ ਹਰਾਇਆ ਅਗਲੀ ਖ਼ਬਰ ਭਾਰਤ ਨੇ ਮਿਕਸਡ 4x400 ਮੀਟਰ ਰਿਲੇਅ ’ਚ ਜਿੱਤਿਆ ਚਾਂਦੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।