25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਭਾਰਤ ਨੇ ਮਿਕਸਡ 4x400 ਮੀਟਰ ਰਿਲੇਅ ’ਚ ਜਿੱਤਿਆ ਚਾਂਦੀ ਦਾ ਤਗਮਾ

ਨਾਗੋਆ, 24 ਸਤੰਬਰ (ਪੀ. ਟੀ.

ਅਜੀਤ ਡੈਸਕ 25-09-2026
ਨਾਗੋਆ, 24 ਸਤੰਬਰ (ਪੀ.ਟੀ.ਆਈ.)-ਭਾਰਤ ਨੇ 4 x400 ਮੀਟਰ ਮਿਕਸਡ ਰਿਲੇਅ ’ਚ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ, ਜਦਕਿ ਸੀਮਾ ਕੁਮਾਰੀ ਨੇ ਮਹਿਲਾਵਾਂ ਦੇ 10,000 ਮੀਟਰ ਫਾਈਨਲ ’ਚ ਦੇਸ਼ ਲਈ ਇਤਿਹਾਸਕ ਕਾਂਸੀ ਦਾ ਤਗਮਾ ਹਾਸਿਲ ਕੀਤਾ। ਐਮ. ਆਰ. ਪੂਵੰਮਾ, ਵਿਸ਼ਾਲ ਟੀ.ਕੇ., ਵਿਥਿਆ ਰਾਮਰਾਜ ਤੇ ਮਨੂ ਟੀ.ਐਸ. ਦੀ ਟੀਮ ਨੇ 3 ਮਿੰਟ 14.46 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਇਸ ਦੇ ਨਾਲ ਹੀ, ਭਾਰਤ ਨੇ ਉਸ ਚਾਂਦੀ ਦੇ ਤਗਮੇ ਨੂੰ ਬਰਕਰਾਰ ਰੱਖਿਆ ਜੋ ਉਸਨੇ 2023 ਦੀਆਂ ਹਾਂਗਜ਼ੂ ਏਸ਼ੀਆਈ ਖੇਡਾਂ ਵਿਚ ਜਿੱਤਿਆ ਸੀ। ਵਿਥਿਆ ਰਾਮਰਾਜ ਨੇ ਆਖਰੀ ਪੜਾਅ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ। ਬਹਿਰੀਨ ਨੇ 3 ਮਿੰਟ 12.87 ਸਕਿੰਟ ਦੇ ਖੇਡ ਰਿਕਾਰਡ ਸਮੇਂ ਨਾਲ ਸੋਨੇ ਦਾ ਤਗਮਾ ਜਿੱਤਿਆ। ਮਹਿਲਾਵਾਂ ਦੇ 10,000 ਮੀਟਰ ਮੁਕਾਬਲੇ ’ਚ, ਸੀਮਾ ਨੇ 32 ਮਿੰਟ 50.05 ਸਕਿੰਟ ਦਾ ਸਮਾਂ ਲਿਆ। ਸਖ਼ਤ ਮੁਕਾਬਲੇ ਵਾਲੀ ਦੌੜ ਵਿਚ, ਸੀਮਾ ਨੇ 16 ਸਾਲਾਂ ਦੇ ਵਕਫ਼ੇ ਤੋਂ ਬਾਅਦ ਇਸ ਮੁਕਾਬਲੇ ’ਚ ਭਾਰਤ ਲਈ ਤਗਮਾ ਜਿੱਤਿਆ।
ਪਿਛਲੀ ਖ਼ਬਰ ਭਾਰਤ ਦੀਆਂ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਨੇ ਤਗਮੇ ਕੀਤੇ ਪੱਕੇ ਅਗਲੀ ਖ਼ਬਰ ਗੁਰਿੰਦਰਵੀਰ 100 ਮੀਟਰ ਦੌੜ ਦੇ ਸੈਮੀਫਾਈਨਲ ’ਚ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।