21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਭਾਰਤ ਵਲੋਂ ਤੂਫ਼ਾਨੀ ਆਗਾਜ਼ ਦਿਲਪ੍ਰੀਤ ਸਿੰਘ ਨੇ ਦਾਗੇ 4 ਗੋਲ, ਦੀਪਿਕਾ 8 ਗੋਲਾਂ ਨਾਲ ਏਸ਼ਿਆਈ ਖੇਡਾਂ ’ਚ ਸਰਬੋਤਮ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਖਿਡਾਰਨ ਬਣੀ

ਕਾਕਾਮੀਗਾਹਾਰਾ (ਜਪਾਨ), 20 ਸਤੰਬਰ (ਪੀ. ਟੀ.

ਅਜੀਤ ਡੈਸਕ 21-09-2026
ਕਾਕਾਮੀਗਾਹਾਰਾ (ਜਪਾਨ), 20 ਸਤੰਬਰ (ਪੀ. ਟੀ. ਆਈ.)-ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਵਲੋਂ ਹਾਕੀ ’ਚ ਤੂਫ਼ਾਨੀ ਆਗਾਜ਼ ਕੀਤਾ ਗਿਆ। ਪੁਰਸ਼ ਟੀਮ ਵਲੋਂ ਇੰਡੋਨੇਸ਼ੀਆਈ ’ਤੇ 13-1, ਜਦੋਂਕਿ ਮਹਿਲਾ ਟੀਮ ਵਲੋਂ ਉਜ਼ਬੇਕਿਸਤਾਨ ’ਤੇ 19-0 ਨਾਲ ਵੱਡੀਆਂ ਜਿੱਤਾਂ ਦਰਜ ਕੀਤੀਆਂ ਗਈਆਂ। ਮੌਜੂਦਾ ਚੈਂਪੀਅਨ ਭਾਰਤ ਲਈ ਸਟ੍ਰਾਈਕਰ ਦਿਲਪ੍ਰੀਤ ਸਿੰਘ ਨੇ ਚਾਰ ਮੈਦਾਨੀ ਗੋਲ (18ਵੇਂ, 19ਵੇਂ, 37ਵੇਂ ਅਤੇ 49ਵੇਂ ਮਿੰਟ) ਦਾਗੇ, ਜਦਕਿ ਸ਼ਿਲਾਨੰਦ ਲਾਕੜਾ (6ਵੇਂ, 35ਵੇਂ) ਅਤੇ ਸੁਖਜੀਤ ਸਿੰਘ (38ਵੇਂ, 48ਵੇਂ) ਨੇ ਦੋ-ਦੋ ਗੋਲ ਕੀਤੇ।ਹੋਰ ਗੋਲ ਕਰਨ ਵਾਲਿਆਂ ਵਿਚ ਅਭਿਸ਼ੇਕ (12ਵੇਂ), ਰਾਜਿੰਦਰ ਸਿੰਘ (19ਵੇਂ), ਮਨਦੀਪ ਸਿੰਘ (21ਵੇਂ), ਕਪਤਾਨ ਹਰਮਨਪ੍ਰੀਤ ਸਿੰਘ (28ਵੇਂ) ਅਤੇ ਜੁਗਰਾਜ ਸਿੰਘ (47ਵੇਂ) ਸ਼ਾਮਿਲ ਸਨ।ਦੂਜੇ ਪਾਸੇ, ਸਟਰਾਈਕਰ ਦੀਪਿਕਾ ਸਹਿਰਾਵਤ ਦੇ ਰਿਕਾਰਡ 8 ਗੋਲਾਂ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਉਜ਼ਬੇਕਿਸਤਾਨ ਖ਼ਿਲਾਫ਼ ਗੋਲਾਂ ਦੀ ਮੀਂਹ ਵਰਾਉਂਦਿਆ ਮੈਚ ਨੂੰ ਪੂਰੀ ਤਰ੍ਹਾਂ ਇਕਤਰਫ਼ਾ ਕਰੀ ਰੱਖਿਆ। 22 ਸਾਲਾ ਦੀਪਿਕਾ ਨੇ 8ਵੇਂ, 22ਵੇਂ, 25ਵੇਂ, 33ਵੇਂ, 36ਵੇਂ, 38ਵੇਂ, 41ਵੇਂ, 54ਵੇਂ ਮਿੰਟ ਵਿਚ ਗੋਲ ਕਰਕੇ ਆਪਣੀ ਖੇਡ ਦਾ ਲੋਹਾ ਮਨਵਾਇਆ।ਏਸ਼ਿਆਈ ਖੇਡਾਂ ਦੇ ਇਕ ਮੈਚ ਵਿਚ ਭਾਰਤੀ ਮਹਿਲਾ ਖਿਡਾਰਨ ਦਾ ਇਹ ਸਰਬੋਤਮ ਪ੍ਰਦਰਸ਼ਨ ਸੀ। ਮਿਡ ਫੀਲਡਰ ਇਸ਼ਿਕਾ ਚੌਧਰੀ (11ਵੇਂ, 42ਵੇਂ, 54ਵੇਂ), ਲਾਲਰੇਮਸਿਆਮੀ (7ਵੇਂ), ਬਲਜੀਤ ਕੌਰ (12ਵੇਂ), ਨੇਹਾ (18ਵੇਂ), ਨਵਨੀਤ ਕੌਰ (23ਵੇਂ, 45ਵੇਂ), ਲਾਲਥੰਤਲੁਆਂਗੀ (43ਵੇਂ, 51ਵੇਂ) ਅਤੇ ਸਾਕਸ਼ੀ ਰਾਣਾ (43ਵੇਂ) ਗੋਲ ਕਰਨ ਵਾਲੀਆਂ ਹੋਰ ਖਿਡਾਰਨਾਂ ਸਨ।
ਪਿਛਲੀ ਖ਼ਬਰ -10 ਮੀਟਰ ਏਅਰ ਰਾਈਫਲ- ਏਲਾਵੇਨਿਲ ਵਾਲਾਰਿਵਨ ਨੇ ਜਿੱਤੇ 2 ਚਾਂਦੀ ਦੇ ਤਗਮੇ ਅਗਲੀ ਖ਼ਬਰ ਸ਼ਫਾਲੀ ਵਰਮਾ ਏਸ਼ਿਆਈ ਖੇਡਾਂ ’ਚ ਸੈਂਕੜਾ ਜੜਨ ਵਾਲੀ ਪਹਿਲੀ ਬੱਲੇਬਾਜ਼ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।