ਬੈਂਗਲੁਰੂ, 25 ਅਗਸਤ (ਪੀ.ਟੀ.ਆਈ.)-ਭਾਰਤ 7 ਤੋਂ 10 ਅਕਤੂਬਰ ਤੱਕ ਅਹਿਮਦਾਬਾਦ ਦੇ ਸਾਵਰਕਰ ਸਪੋਰਟਸ ਕੰਪਲੈਕਸ ਵਿਖੇ ਕਾਮਨਵੈਲਥ ਕਿਊ ਸਪੋਰਟਸ ਚੈਂਪੀਅਨਸ਼ਿਪ (ਬਿਲਿਅਰਡਸ, ਸਨੂਕਰ, ਹੇਬਾਲ ਅਤੇ ਬਲੈਕਬਾਲ ਦੀ ਵਿਸ਼ੇਸ਼ਤਾ) ਦੀ ਮੇਜ਼ਬਾਨੀ ਕਰੇਗਾ। ਮੰਗਲਵਾਰ ਨੂੰ ਜਾਰੀ ਇਕ ਪ੍ਰੈਸ ਰਿਲੀਜ਼ ਵਿਚ, ਬਿਲੀਅਰਡਸ ਤੇ ਸਨੂਕਰ ਫੈਡਰੇਸ਼ਨ ਆਫ ਇੰਡੀਆ (ਬੀ.ਐਸ.ਐਫ.ਆਈ.) ਨੇ ਐਲਾਨ ਕੀਤਾ ਕਿ ਲਗਭਗ 46 ਦੇਸ਼ਾਂ ਦੇ ਖਿਡਾਰੀ ਚਾਰ ਦਿਨਾਂ ਦੇ ਇਸ ਈਵੈਂਟ ਵਿਚ ਹਿੱਸਾ ਲੈਣਗੇ। ਬਿਲੀਅਰਡਸ, ਸਨੂਕਰ, ਹੇਬਾਲ, 10-ਬਾਲ ਪੂਲ ਤੇ ਬਲੈਕਬਾਲ ’ਚ ਪੁਰਸ਼ਾਂ ਤੇ ਔਰਤਾਂ ਦੇ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾਣਗੇ। ਇਹ ਚੈਂਪੀਅਨਸ਼ਿਪ ਐਪੈਕਸ ਸਪੋਰਟਸ ਵਲੋਂ ਵਰਲਡ ਕਨਫੈਡਰੇਸ਼ਨ ਆਫ ਬਿਲੀਅਰਡਸ ਸਪੋਰਟਸ (ਡਬਲਯੂ.ਸੀ.ਬੀ.ਐਸ.) ਅਤੇ ਬੀ.ਐਸ.ਐਫ.ਆਈ. ਦੀ ਅਗਵਾਈ ਹੇਠ ਕਰਵਾਈ ਜਾਵੇਗੀ।