30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਚੀਨ ’ਤੇ ਭਾਰੀ ਪਿਆ ਭਾਰਤ

5-2 ਦੀ ਜਿੱਤ ’ਚ ਚਮਕੇ ਹਰਮਨਪ੍ਰੀਤ ਤੇ ਸੁਖਜੀਤ ­ਜਲੰਧਰ, 29 ਅਕਤੂਬਰ (ਡਾ. ਜਤਿੰਦਰ ਸਾਬੀ)-ਇਥੇ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਹਾਕੀ ਟੂਰਨਾਮੈਂਟ ਵਿਚ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਸਟ੍ਰਾਈਕਰ ਸੁਖਜੀਤ ਸਿੰਘ ਨੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਦੋ-ਦੋ ਗੋਲ ਕੀਤੇ...

ਅਜੀਤ ਡੈਸਕ 30-10-2026

­ਜਲੰਧਰ, 29 ਅਕਤੂਬਰ (ਡਾ. ਜਤਿੰਦਰ ਸਾਬੀ)-ਇਥੇ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਹਾਕੀ ਟੂਰਨਾਮੈਂਟ ਵਿਚ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਸਟ੍ਰਾਈਕਰ ਸੁਖਜੀਤ ਸਿੰਘ ਨੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਦੋ-ਦੋ ਗੋਲ ਕੀਤੇ। ਭਾਰਤ ਨੇ ਨੌਜਵਾਨ ਖਿਡਾਰੀਆਂ ਵਾਲੀ ਚੀਨੀ ਟੀਮ ਨੂੰ 5-2 ਨਾਲ ਹਰਾ ਕੇ ਟੂਰਨਾਮੈਂਟ ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਸੁਖਜੀਤ (12ਵੇਂ ਅਤੇ 34ਵੇਂ ਮਿੰਟ) ਨੇ ਦੋ ਸ਼ਾਨਦਾਰ ਮੈਦਾਨੀ ਗੋਲ ਕੀਤੇ, ਜਦਕਿ ਹਰਮਨਪ੍ਰੀਤ (27ਵੇਂ ਅਤੇ 31ਵੇਂ ਮਿੰਟ) ਨੇ ਭਾਰਤ ਲਈ ਦੋ ਪੈਨਲਟੀ ਕਾਰਨਰਾਂ ਨੂੰ ਗੋਲ ਵਿਚ ਬਦਲਿਆ। ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਜੁਗਰਾਜ ਸਿੰਘ (47ਵੇਂ ਮਿੰਟ) ਨੇ ਵੀ ਇਕ ‘ਸੈੱਟ ਪੀਸ’ ਰਾਹੀਂ ਗੋਲ ਕੀਤਾ।ਚੀਨ ਨੇ ਆਪਣੇ ਦੋਵੇਂ ਗੋਲ ਪੈਨਲਟੀ ਕਾਰਨਰਾਂ ਰਾਹੀਂ ਕੀਤੇ, ਜਿਨ੍ਹਾਂ ਨੂੰ ਪੇਂਗ ਯਾਂਗ (26ਵੇਂ ਮਿੰਟ) ਅਤੇ ਚੋਂਗਕੋਂਗ ਚੇਨ (36ਵੇਂ ਮਿੰਟ) ਨੇ ਗੋਲ ਵਿਚ ਬਦਲਿਆ।ਭਾਰਤੀ ਖਿਡਾਰੀਆਂ ਨੇ ਸ਼ੁਰੂ ਤੋਂ ਹੀ ਖੇਡ ‘ਤੇ ਆਪਣਾ ਦਬਦਬਾ ਬਣਾਏ ਰੱਖਿਆ ਅਤੇ ਕਈ ਵਾਰ ਵਿਰੋਧੀ ਟੀਮ ਦੇ ‘ਸਰਕਲ’ (ਡੀ) ਵਿਚ ਪ੍ਰਵੇਸ਼ ਕੀਤਾ ਪਰ 13ਵੇਂ ਮਿੰਟ ਤੱਕ ਉਹ ਕੋਈ ਠੋਸ ਮੌਕਾ ਬਣਾਉਣ ਵਿਚ ਅਸਫ਼ਲ ਰਹੇ।13ਵੇਂ ਮਿੰਟ ਵਿਚ ਜੁਗਰਾਜ ਨੇ ਪਿਛਲੇ ਹਿੱਸੇ ਤੋਂ ਇੱਕ ਸ਼ਾਨਦਾਰ ‘ਸਕੂਪ’ (ਗੇਂਦ ਨੂੰ ਉੱਚਾ ਚੁੱਕ ਕੇ ਸੁੱਟਣਾ) ਲਗਾਇਆ, ਜੋ ਚੀਨੀ ਸਰਕਲ ਦੇ ਅੰਦਰ ਖੜ੍ਹੇ ਸੁਖਜੀਤ ਕੋਲ ਪਹੁੰਚਿਆ। ਸੁਖਜੀਤ ਨੇ ਬਹੁਤ ਵਧੀਆ ਢੰਗ ਨਾਲ ਗੇਂਦ ਨੂੰ ਕਾਬੂ ਕੀਤਾ ਅਤੇ ਚੀਨੀ ਗੋਲਕੀਪਰ ਹੁਆਨਯੂ ਵੂ ਦੇ ਉੱਪਰੋਂ ਗੇਂਦ ਨੂੰ ਉਛਾਲ ਕੇ ਗੋਲ ਕਰ ਦਿੱਤਾ, ਜਿਸ ਨਾਲ ਭਾਰਤ ਦਾ ਖਾਤਾ ਖੁੱਲ੍ਹਿਆ।ਚੀਨ ਦੇ ਕਪਤ ਪੇਂਗ ਯਾਂਗ ਨੇ ਆਪਣੇ ਦੂਜੇ ਪੈਨਲਟੀ ਕਾਰਨਰ ਨੂੰ ਭਾਰਤੀ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਦੇ ਸੱਜੇ ਪਾਸੇ ਇਕ ‘ਡਰੈਗ-ਫਲਿਕ’ ਰਾਹੀਂ ਗੋਲ ਵਿੱਚ ਬਦਲ ਕੇ ਸਕੋਰ ਬਰਾਬਰ ਕਰ ਦਿੱਤਾ ਪਰ ਇਕ ਮਿੰਟ ਬਾਅਦ ਭਾਰਤ ਨੇ ਆਪਣੀ ਬੜ੍ਹਤ ਮੁੜ ਹਾਸਲ ਕਰ ਲਈ ਜਦੋਂ ਹਰਮਨਪ੍ਰੀਤ ਨੇ ਟੀਮ ਦੇ ਤੀਜੇ ਪੈਨਲਟੀ ਕਾਰਨਰ ‘ਤੇ ਇਕ ਜ਼ਬਰਦਸਤ ‘ਲੋਅ ਫਲਿਕ’ (ਜ਼ਮੀਨ ਦੇ ਨੇੜਿਓਂ ਲਗਾਈ ਗਈ ਫਲਿਕ) ਨਾਲ ਗੋਲ ਕਰ ਦਿੱਤਾ।ਤੀਜੇ ਕੁਆਰਟਰ ਦੀ ਖੇਡ ਸ਼ੁਰੂ ਹੋਣ ਤੋਂ ਬਾਅਦ ਹਰਮਨਪ੍ਰੀਤ ਨੇ ਟੀਮ ਦੇ ਚੌਥੇ ਪੈਨਲਟੀ ਕਾਰਨਰ ‘ਤੇ ਇਕ ਹੋਰ ਜ਼ਮੀਨੀ ਫਲਿਕ ਨਾਲ ਗੋਲ ਕਰਕੇ ਭਾਰਤ ਨੂੰ 3-1 ਦੀ ਬੜ੍ਹਤ ਦਿਵਾ ਦਿੱਤੀ।ਤਿੰਨ ਮਿੰਟ ਬਾਅਦ ਭਾਰਤ ਨੇ ਆਪਣੀ ਬੜ੍ਹਤ ਹੋਰ ਵਧਾ ਦਿੱਤੀ, ਜਦੋਂ ਸੁਖਜੀਤ ਨੇ ਹਾਫ-ਲਾਈਨ ਤੋਂ ਹਰਮਨਪ੍ਰੀਤ ਵਲੋਂ ਹਵਾ ਵਿਚ ਭੇਜੀ ਗਈ ਗੇਂਦ ਨੂੰ ਬਹੁਤ ਵਧੀਆ ਢੰਗ ਨਾਲ ਕਾਬੂ ਕੀਤਾ ਅਤੇ ਆਦਿਤਿਆ ਅਰਜੁਨ ਲਾਲਾਗੇ ਦੇ ਪਾਸ ਨੂੰ ਗੋਲ ਵਿਚ ਬਦਲ ਦਿੱਤਾ।ਹਾਲਾਂਕਿ, ਨੌਜਵਾਨ ਚੀਨੀ ਖਿਡਾਰੀ ਹਾਰ ਮੰਨਣ ਦੇ ਮੂਡ ਵਿੱਚ ਨਹੀਂ ਸਨ। ਦੋ ਮਿੰਟ ਬਾਅਦ ਚੋਂਗਕੋਂਗ ਚੇਨ ਨੇ ਆਪਣੇ ਚੌਥੇ ਪੈਨਲਟੀ ਕਾਰਨਰ ‘ਤੇ ਇਕ ਬਿਹਤਰੀਨ ਰਣਨੀਤੀ  ਦੀ ਵਰਤੋਂ ਕਰਦਿਆਂ ਗੋਲ ਕਰਕੇ ਅੰਤਰ ਘਟਾ ਦਿੱਤਾ। ਚੌਥੇ ਤੇ ਆਖਰੀ ਕੁਆਰਟਰ ’ਚ ਜੁਗਰਾਜ ਨੇ ਪੈਨਲਟੀ ਕਾਰਨਰ ਨੂੰ ਇਕ ਜ਼ਬਰਦਸਤ ਜ਼ਮੀਨੀ ਫਲਿਕ ਨਾਲ ਗੋਲ ’ਚ ਬਦਲ ਦਿੱਤਾ।

ਪਿਛਲੀ ਖ਼ਬਰ ਮਲੇਸ਼ੀਆ ਤੇ ਜਪਾਨ ਵਲੋਂ ਵੀ ਜਿੱਤਾਂ ਦਰਜ ਅਗਲੀ ਖ਼ਬਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ: ਮਨੀਸ਼ਾ ਫਾਈਨਲ ’ਚ, ਸੁਜੀਤ ਦੀ ਬਦਕਿਸਮਤੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।