03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਅੰਕੁਰ ਤੇ ਯਸ਼ਸਵਿਨੀ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨ ਬਣੇ

ਅੰਕੁਰ ਤੇ ਯਸ਼ਸਵਿਨੀ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨ ਬਣੇ

ਅਜੀਤ ਡੈਸਕ 03-08-2026

ਨਵੀਂ ਦਿੱਲੀ, 2 ਅਗਸਤ (ਏਜੰਸੀ)-22ਵੀਂ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ’ਚ ਅੰਕੁਰ ਭੱਟਾਚਾਰਜੀ ਨੇ ਪੁਰਸ਼ ਸਿੰਗਲਜ਼ ਖਿਤਾਬ ਜਿੱਤਿਆ ਤੇ ਯਸ਼ਸਵਿਨੀ ਘੋਰਪੜੇ ਨੇ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ। ਅੰਕੁਰ ਨੇ ਇਕ ਕਰੀਬੀ ਮੁਕਾਬਲੇ ਵਾਲਾ ਮੈਚ ਜਿੱਤਿਆ, ਪਰ ਯਸ਼ਸਵਿਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਖਿਤਾਬ ਆਪਣੇ ਨਾਮ ਕਰ ਲਿਆ। ਪੁਰਸ਼ ਸਿੰਗਲਜ਼ ਫਾਈਨਲ ’ਚ, ਅੰਕੁਰ ਨੇ ਪਾਇਸ ਜੈਨ ਨੂੰ ਇੱਕ ਰੋਮਾਂਚਕ ਮੁਕਾਬਲੇ ’ਚ 4-3 (11-8, 9-11, 7-11, 11-8, 4-11, 11-4, 11-9) ਨਾਲ ਹਰਾਇਆ। ਪਾਇਸ ਨੇ ਫੈਸਲਾਕੁੰਨ ਗੇਮ ਵਿੱਚ 7-4 ਦੀ ਲੀਡ ਲਈ ਤੇ ਜਿੱਤ ਲਈ ਤਿਆਰ ਦਿਖਾਈ ਦਿੱਤਾ, ਪਰ ਅੰਕੁਰ ਨੇ ਸ਼ਾਨਦਾਰ ਵਾਪਸੀ ਕਰਦਿਆਂ ਸਕੋਰ ਨੂੰ 8-8 ‘ਤੇ ਬਰਾਬਰ ਕੀਤਾ ਤੇ ਫਿਰ 10-9 ਦੀ ਲੀਡ ਲੈ ਲਈ। ਅੰਕੁਰ ਨੇ ਫੈਸਲਾਕੁੰਨ ਗੇਮ 11-9 ਨਾਲ ਜਿੱਤ ਕੇ ਖਿਤਾਬ ਆਪਣੇ ਨਾਮ ਕਰ ਲਿਆ। ਮਹਿਲਾ ਸਿੰਗਲਜ਼ ਫਾਈਨਲ ’ਚ, ਯਸ਼ਾਸਵਿਨੀ ਨੇ ਸ੍ਰੀਜਾ ਅਕੁਲਾ ਨੂੰ 4-1 (11-6, 11-1, 8-11, 11-7) ਨਾਲ ਇੱਕ ਪਾਸੜ ਤਰੀਕੇ ਨਾਲ ਹਰਾਇਆ।

 

ਪਿਛਲੀ ਖ਼ਬਰ ਜੂਡੋ- ਇਸ਼ਰੂਪ ਨਾਰੰਗ ਨੂੰ ਕਾਂਸੀ ਦੇ ਤਗਮੇ ’ਚ ਮਿਲੀ ਹਾਰ ਅਗਲੀ ਖ਼ਬਰ 11 ਦਿਨਾਂ ’ਚ 1,168 ਤਗਮੇ, 6.3 ਲੱਖ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ, 4,000 ਤੋਂ ਵੱਧ ਵਲੰਟੀਅਰਾਂ ਨੇ ਨਿਭਾਈ ਅਹਿਮ ਭੂਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।