03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂਆਂ ਦਾ ਘਰ ਵਾਪਸੀ ’ਤੇ ਸ਼ਾਨਦਾਰ ਸਵਾਗਤ

ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂਆਂ ਦਾ ਘਰ ਵਾਪਸੀ ’ਤੇ ਸ਼ਾਨਦਾਰ ਸਵਾਗਤ

ਅਜੀਤ ਡੈਸਕ 03-08-2026

ਨਵੀਂ ਦਿੱਲੀ, 2 ਅਗਸਤ (ਪੀ.ਟੀ.ਆਈ.)-ਰਾਸ਼ਟਰਮੰਡਲ ਖੇਡਾਂ ਤੋਂ ਘਰ ਵਾਪਸ ਆਉਣ ਵਾਲੇ ਭਾਰਤੀ ਐਥਲੀਟਾਂ ਦੇ ਪਹਿਲੇ ਜਥੇ, ਜਿਸ ’ਚ ਸਟਾਰ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਤੇ ਲਵਪ੍ਰੀਤ ਸਿੰਘ ਸ਼ਾਮਲ ਹਨ ਦਾ ਐਤਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੈਂਕੜੇ ਪ੍ਰਸ਼ੰਸਕਾਂ ਨੇ ਸ਼ਾਨਦਾਰ ਸਵਾਗਤ ਕੀਤਾ। ਓਲੰਪਿਕ ਤਗਮਾ ਜੇਤੂ ਮੀਰਾਬਾਈ ਨੇ ਮਹਿਲਾਵਾਂ ਦੇ 49 ਕਿਲੋਗ੍ਰਾਮ ਵਰਗ ’ਚ ਲਗਾਤਾਰ ਤੀਜਾ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗਮਾ ਜਿੱਤਿਆ। ਇਸ ਮੌਕੇ ਮੀਰਾਬਾਈ ਨੇ ਕਿਹਾ ਕਿ ਮਨੀਪੁਰ ਤੋਂ ਹੋਣ ਕਰਕੇ, ਮੈਨੂੰ ਬਹੁਤ ਮਾਣ ਹੈ ਕਿ ਮੈਂ ਆਪਣੇ ਦੇਸ਼ ਲਈ ਕੁਝ ਚੰਗਾ ਕਰ ਸਕੀ। ਪੁਰਸ਼ਾਂ ਦੇ 109 ਕਿਲੋਗ੍ਰਾਮ ਤੋਂ ਵੱਧ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਸਦਾ ਅਗਲਾ ਨਿਸ਼ਾਨਾ ਜਾਪਾਨ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਹਨ। ਪੰਜਾਬ ਤੋਂ 28 ਸਾਲਾ ਲਵਪ੍ਰੀਤ ਨੇ ਕਿਹਾ ਕਿ ਮੈਂ ਭਾਰਤੀ ਜਲ ਸੈਨਾ, ਮੇਰੇ ਕਪਤਾਨ ਵਿਜੇ ਕੁਮਾਰ ਤੇ ਇੱਥੇ ਆਏ ਹਰ ਵਿਅਕਤੀ ਦਾ ਨਿੱਘਾ ਸਵਾਗਤ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਰਤੀ ਵੇਟਲਿਫਟਰਾਂ ਨੇ ਆਪਣੀ ਮੁਹਿੰਮ ਦਾ ਅੰਤ ਕੁੱਲ 8 ਤਗਮਿਆਂ ਨਾਲ ਕੀਤਾ, ਜਿਸ ’ਚ ਇਕ ਸੋਨਾ, 6 ਚਾਂਦੀ ਤੇ ਇਕ ਕਾਂਸੀ ਸ਼ਾਮਲ ਹੈ। ਔਰਤਾਂ ਦੇ 58 ਕਿਲੋਗ੍ਰਾਮ ਵਰਗ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਬਿੰਦਯਾਰਾਨੀ ਦੇਵੀ ਸੋਰੋਖੇਈਬਾਮ ਨੇ ਪਹੁੰਚੇ ਸਾਰੇ ਪ੍ਰਸੰਸਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਤੁਸੀਂ ਮੈਨੂੰ ਘਰ ਵਰਗਾ ਮਹਿਸੂਸ ਕਰਵਾਇਆ। ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਰਿਸ਼ੀਕਾਂਤ ਸਿੰਘ ਨੇ ਕਿਹਾ ਕਿ ਉਹ ਅਗਲੀ ਵਾਰ ਸੋਨ ਤਗਮੇ ਲਈ ਕੋਸ਼ਿਸ਼ ਕਰੇਗਾ।

 

ਪਿਛਲੀ ਖ਼ਬਰ ਤਾਈਪੇਈ ਓਪਨ ਬੈਡਮਿੰਟਨ-ਪੰਜਾਬ ਦੀ ਧੀ ਤਨਵੀ ਸ਼ਰਮਾ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਪੋਲ ਵਾਲਟ ’ਚ ਮੀਨਾ ਤਗਮੇ ਤੋਂ ਖੁੰਝੇ, ਮਿਕਸਡ 4×400 ਮੀਟਰ ਰਿਲੇਅ ’ਚ ਭਾਰਤ ਛੇਵੇਂ ਸਥਾਨ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।