06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸਬ ਜੂਨੀਅਰ ਰਾਸ਼ਟਰੀ ਬੇਸਬਾਲ ਚੈਂਪੀਅਨਸ਼ਿਪ ਦੇ ਟਰਾਇਲ ਅੱਜ

ਅਜੀਤ ਡੈਸਕ 10-04-2026

ਲੁਧਿਆਣਾ, 9 ਅਪ੍ਰੈਲ (ਜਸਵਿੰਦਰ ਸਿੰਘ)-ਪੰਜਾਬ ਬੇਸਬਾਲ ਐਸੋਸੀਏਸ਼ਨ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਗਿੱਲ ਵਿਖੇ ਸਬ ਜੂਨੀਅਰ ਰਾਸ਼ਟਰੀ ਬੇਸਬਾਲ ਚੈਂਪੀਅਨਸ਼ਿਪ ਲਈ ਚੋਣ ਟਰਾਇਲ ਲੜਕੇ ਤੇ ਲੜਕੀਆਂ ਵਾਸਤੇ ਅੱਜ ਤੋਂ ਸਵੇਰੇ 9 ਵਜੇ ਕਰਵਾਏ ਜਾ ਰਹੇ ਹਨ | ਸੈਕਟਰੀ ਹਰਬੀਰ ਸਿੰਘ ਗਿੱਲ ਤੇ ਪ੍ਰਧਾਨ ਸੁਖਦੇਵ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਚੋਣ ਟ੍ਰਾਇਲਾਂ ਵਾਸਤੇ ਖਿਡਾਰੀ ਇਕ ਜਨਵਰੀ 2011 ਤੋਂ 31 ਦਸੰਬਰ 2013 ਦੇ ਵਿਚ ਜਨਮੇ ਹੋਣੇ ਚਾਹੀਦੇ ਹਨ | ਇਸ ਉਮਰ ਵਰਗ ਦੇ ਸਾਰੇ ਜ਼ਿਲਿ੍ਹਆਂ ਦੇ ਖਿਡਾਰੀ ਚੋਣ ਟਰਾਇਲ ਦੇ ਸਕਦੇ ਹਨ | ਨੈਸ਼ਨਲ ਚੈਂਪੀਅਨਸ਼ਿਪ ਅਗਲੇ ਮਹੀਨੇ 24 ਮਈ ਤੋਂ 29 ਮਈ ਤੱਕ ਭੁਬਨੇਸ਼ਵਰ ਓਡੀਸ਼ਾ ਵਿਖੇ ਹੋਵੇਗੀ |

ਪਿਛਲੀ ਖ਼ਬਰ -ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ-ਆਯੁਸ਼ ਕੁਆਰਟਰ ਫਾਈਨਲ 'ਚ ਪੁੱਜਾ ਅਗਲੀ ਖ਼ਬਰ ਰੋਮਾਂਚਕ ਮੈਚ 'ਚ ਲਖਨਊ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।