17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

-ਆਸਟ੍ਰੇਲੀਅਨ ਓਪਨ- ਅਲਕਾਰਾਜ਼ ਨੇ ਜੋਕੋਵਿਚ ਨੂੰ ਹਰਾ ਕੇ ਜਿੱਤਿਆ ਖਿਤਾਬ

ਅਜੀਤ ਡੈਸਕ 02-02-2026

ਮੈਲਬੌਰਨ, 1 ਫਰਵਰੀ (ਪੀ.ਟੀ.ਆਈ.)-ਦੁਨੀਆ ਦੇ ਨੰਬਰ 1 ਪੁਰਸ਼ ਟੈਨਿਸ ਖਿਡਾਰੀ ਕਾਰਲੋਸ ਅਲਕਾਰਾਜ਼ ਨੇ 2025 ਦੇ ਆਸਟ੍ਰੇਲੀਅਨ ਓਪਨ 'ਚ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤਿਆ | ਇਸ ਦੇ ਨਾਲ ਹੀ ਕਰੀਅਰ ਗ੍ਰੈਂਡ ਸਲੈਮ ਪੂਰਾ ਕਰਨ ਵਾਲਾ ਉਹ ਸਭ ਤੋਂ ਘੱਟ ਉਮਰ ਦਾ ਪੁਰਸ਼ ਖਿਡਾਰੀ ਹੈ | ਸਪੇਨੀ ਖਿਡਾਰੀ ਨੇ ਐਤਵਾਰ ਨੂੰ ਮੈਲਬÏਰਨ ਦੇ ਰੌਡ ਲੇਵਰ ਅਰੇਨਾ 'ਚ ਖੇਡੇ ਗਏ ਫਾਈਨਲ 'ਚ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾਇਆ | ਅਲਕਾਰਾਜ਼ ਨੇ ਚੌਥਾ ਦਰਜਾ ਪ੍ਰਾਪਤ ਜੋਕੋਵਿਚ ਵਿਰੁੱਧ ਮੈਚ 2-6, 6-2, 6-3, 7-5 ਨਾਲ ਜਿੱਤਿਆ | ਇਹ ਖਿਤਾਬੀ ਮੁਕਾਬਲਾ ਤਿੰਨ ਘੰਟੇ ਤੇ 2 ਮਿੰਟ ਤੱਕ ਚੱਲਿਆ | ਇਹ ਆਸਟ੍ਰੇਲੀਅਨ ਓਪਨ 'ਚ ਜੋਕੋਵਿਚ ਦੀ ਪਹਿਲੀ ਹਾਰ ਹੈ | 38 ਸਾਲਾ ਨੋਵਾਕ ਜੋਕੋਵਿਚ ਨੇ ਪਹਿਲਾ ਸੈਟ ਆਸਾਨੀ ਨਾਲ ਜਿੱਤ ਲਿਆ, ਪਰ ਕਾਰਲੋਸ ਅਲਕਾਰਾਜ਼ ਨੇ ਆਪਣੀ ਗਤੀ ਮੁੜ ਹਾਸਲ ਕੀਤੀ ਤੇ ਅਗਲੇ ਤਿੰਨ ਸੈਟ ਜਿੱਤ ਕੇ ਚੈਂਪੀਅਨ ਬਣ ਗਿਆ | ਇਹ ਅਲਕਾਰਾਜ਼ ਦਾ ਪਹਿਲਾ ਆਸਟ੍ਰੇਲੀਅਨ ਓਪਨ ਖਿਤਾਬ ਸੀ |

ਪਿਛਲੀ ਖ਼ਬਰ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਪਾਲ ਸਿੰਘ ਬੰਗਾ ਹੋਏ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਨਤਮਸਤਕ ਅਗਲੀ ਖ਼ਬਰ ਪਾਕਿਸਤਾਨ ਵਿਸ਼ਵ ਕੱਪ ਖੇਡੇਗਾ ਪਰ ਭਾਰਤ ਦੇ ਖ਼ਿਲਾਫ਼ ਨਹੀਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।