17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਖੇਡ ਬਜਟ 'ਚ 1133.34 ਕਰੋੜ ਦਾ ਵਾਧਾ <br/>

ਅਜੀਤ ਡੈਸਕ 02-02-2026

ਜਲੰਧਰ, 1 ਫਰਵਰੀ (ਡਾ.ਜਤਿੰਦਰ ਸਾਬੀ)-ਭਾਰਤ ਸਰਕਾਰ ਨੇ ਖੇਡ ਬਜਟ 'ਚ ਖੇਲੋ ਇੰਡੀਆ ਮਿਸ਼ਨ ਦੀ ਮਹੱਤਵਪੂਰਨ ਯੋਜਨਾ ਦੀ ਸ਼ੁਰੂਆਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ | ਅੱਜ ਪੇਸ਼ ਕੀਤੇ ਗਏ ਬਜਟ 'ਚ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਖੇਡ ਮੰਤਰਾਲੇ ਨੂੰ ਪਿਛਲੇ ਸਾਲ ਨਾਲੋ 1000 ਕਰੋੜ ਤੋ ਵੱਧ ਦੀ ਰਾਸ਼ੀ ਦਿੱਤੀ | ਇਸ ਦੇ ਨਾਲ ਖੇਡ ਸਮਗਰੀ ਤੇ ਹੋਰ ਖੇਤਰ 'ਚ ਕਾਫੀ ਲਾਭ ਮਿਲੇਗਾ ਤੇ ਕਿਉਂਕਿ ਇਸ ਦਾ ਪਹਿਲੀ ਵਾਰ ਖੇਡ ਬਜਟ 500 ਕਰੋੜ ਰੁਪਏ ਸੀ | ਖੇਡ ਮੰਤਰਾਲੇ ਲਈ ਕੁੱਲ ਬਜਟ 4479.88 ਕਰੋੜ ਰੁਪਏ ਹੈ ਜੋ 2025-26 ਦੇ ਵਿਚ ਸੋਧ ਕੇ 3346.45 ਕਰੋੜ ਰੁਪਏ ਸੀ ਤੇ ਹੁਣ ਇਸ ਦੇ ਵਿਚ 1133.34 ਕਰੋੜ ਦਾ ਵਾਧਾ ਕੀਤਾ ਗਿਆ ਹੈ | ਨੈਸ਼ਨਲ ਕੋਚਿੰਗ ਕੈਂਪਾਂ ਦੇ ਆਯੋਜਨ ਤੇ ਖਿਡਾਰੀਆਂ ਦੀ ਸਿਖਲਾਈ ਲਈ ਸਮਗਰੀ ਦੇਣ ਲਈ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੀ ਰਾਸ਼ੀ ਜੋ ਪਹਿਲਾਂ 880 ਕਰੋੜ ਸੀ ਨੂੰ ਵਧਾ ਕੇ ਇਸ ਵਾਰੀ 917.38 ਕਰੋੜ ਕੀਤੀ ਗਈ ਹੈ | ਰਾਸ਼ਟਰੀ ਡੋਪਿੰਗ ਏਜੰਸੀ ਦਾ ਬਜਟ 28.55 ਕਰੋੜ ਰੁਪਏ ਨੂੰ ਘਟਾ ਕੇ 23 ਕਰੋੜ ਤੇ ਰਾਸ਼ਟਰੀ ਡੋਪ ਪ੍ਰਯੋਗਸ਼ਾਲਾ ਦਾ ਬਜਟ 24.30 ਕਰੋੜ ਤੋਂ ਘਟਾ ਕੇ 20.30 ਕਰੋੜ ਰੁਪਏ ਕੀਤਾ ਗਿਆ ਹੈ | ਇਸ ਨਾਲ ਖੇਡ ਪ੍ਰਤਿਭਾ ਨੂੰ ਹੇਠਲੇ ਪੱਧਰ ਤੋਂ ਨਿਖਾਰਨ , ਖੇਡ ਸਿਖਲਾਈ ਕੇਂਦਰਾਂ ਤੇ ਕੋਚਾਂ ਦੀ ਸ਼ਖ਼ਸੀਅਤ ਦੇ ਵਿਕਾਸ ਨੂੰ ਹੋਰ ਮਜ਼ਬੂਤੀ ਮਿਲੇਗਾ ਤੇ ਇਸ ਨਵੇ ਮਿਸ਼ਨ ਨਾਲ ਖੇਲੋ ਇੰਡੀਆ ਪ੍ਰੋਗਰਾਮ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ |

ਪਿਛਲੀ ਖ਼ਬਰ -ਸਕੁਐਸ਼ ਆਨ ਫਾਇਰ- ਅਨਾਹਤ ਫਾਈਨਲ 'ਚ ਪਹੁੰਚੀ <br/> ਅਗਲੀ ਖ਼ਬਰ ਰੋਹਿਤ ਸ਼ੈਟੀ ਦੇ ਘਰ 'ਤੇ ਹੋਈ ਗੋਲੀਬਾਰੀ 5 ਸ਼ੱਕੀ ਹਿਰਾਸਤ 'ਚ ਲਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।